
ਯੂਰੋਪੀਅਨ ਦੇਸ਼ ਨੀਦਰਲੈਂਡ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਥੇ 10 ਹਜ਼ਾਰ ਤੋਂ ਵੱਧ ਲੋਕਾਂ ਨੇ...
ਨਵੀਂ ਦਿੱਲੀ : ਯੂਰੋਪੀਅਨ ਦੇਸ਼ ਨੀਦਰਲੈਂਡ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਥੇ 10 ਹਜ਼ਾਰ ਤੋਂ ਵੱਧ ਲੋਕਾਂ ਨੇ ਮੌਤ ਦੀ ਇੱਛਾ ਪ੍ਰਗਟ ਕੀਤੀ ਹੈ ਜਿਸ ਦੀ ਅਧਿਕਾਰਕ ਤੌਰ 'ਤੇ ਜਾਣਕਾਰੀ ਸੰਸਦ ਵਿਚ ਦਿੱਤੀ ਗਈ ਹੈ।
File Photo
ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੋਕ ਸਿਸਟਮ ਤੋਂ ਪਰੇਸ਼ਾਨ ਹੋ ਕੇ, ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਹੋਣ ਕਾਰਨ ਜਾਂ ਫਿਰ ਸਰੀਰਕ ਤੌਰ 'ਤੇ ਕਿਸੇ ਪਰੇਸ਼ਾਨੀ ਕਰਕੇ ਮੌਤ ਦੀ ਇੱਛਾ ਪ੍ਰਗਟ ਕਰਦੇ ਹਨ ਪਰ ਇਨ੍ਹਾਂ ਦੀ ਗਿਣਤੀ ਵੀ ਕੋਈ ਜਿਆਦਾ ਨਹੀਂ ਵੇਖਣ ਨੂੰ ਮਿਲਦੀ ਹੈ। ਇਸ ਸੱਭ ਦੇ ਉੱਲਟ ਨੀਦਰਲੈਂਡ ਦੀ ਸਿਹਤ ਮੰਤਰੀ HUGO DE JONGE ਨੇ ਸੰਸਦ ਵਿਚ ਕਿਹਾ ਹੈ ਕਿ ਦੇਸ਼ ਵਿਚ 10,156 ਲੋਕਾਂ ਨੇ ਮੌਤ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਲੋਕਾਂ ਵਿਚ 55 ਸਾਲ ਦੀ ਉਮਰ ਦੇ ਲੋਕ ਸੱਭ ਤੋਂ ਜਿਆਦਾ ਪਰੇਸ਼ਾਨ ਹਨ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇੱਛਾ ਮੌਤ ਦੀ ਮੰਗ ਕਰਨ ਦਾ ਇਕ ਵੱਡਾ ਕਾਰਨ ਇੱਕਲਾ ਪਨ ਵੀ ਹੈ।
File Photo
ਇੰਨੀ ਵੱਡੀ ਸੰਖਿਆ ਵਿਚ ਮੌਤ ਦੀ ਇੱਛਾ ਪ੍ਰਗਟ ਕਰਨ ਵਾਲਿਆਂ ਨੂੰ ਵੇਖਦੇ ਹੋਏ ਸਰਕਾਰ ਵੀ ਚਿੰਤਿਤ ਹੈ। ਸੰਸਦ ਵਿਚ ਸਿਹਤ ਮੰਤਰੀ ਨੇ ਇਹ ਮੁੱਦਾ ਚੁੱਕਦੇ ਹੋਏ ਦੱਸਿਆ ਕਿ ਇੱਛਾ ਮੌਤ ਪ੍ਰਗਟ ਕਰਨਾ ਇਕ ਸਮਾਜਕ ਮੁੱਦਾ ਹੈ ਅਤੇ ਸਾਨੂੰ ਸੱਭ ਨੂੰ ਮਿਲ ਕੇ ਉਨ੍ਹਾਂ ਲੋਕਾਂ ਨੂੰ ਮੁੜ ਜਿੰਦਗੀ ਦੇ ਰਾਸਤੇ ਲਿਆਉਣ ਦੀ ਲੋੜ ਹੈ ਜੋ ਇਸ ਦੀ ਮੰਗ ਕਰ ਰਹੇ ਹਨ।
File Photo
ਉੱਥੇ ਹੀ ਵਿਰੋਧੀ ਧੀਰ ਦੇ ਇਕ ਨੇਤਾ ਨੇ ਕਿਹਾ ਹੈ ਕਿ ਉਹ ਸੰਸਦ ਵਿਚ ਇਕ ਅਜਿਹਾ ਬਿਲ ਲੈ ਕੇ ਆਉਣਗੇ ਜਿਸ ਨਾਲ ਅਜਿਹਾ ਕਾਨੂੰਨ ਬਣ ਸਕੇ ਜੋ ਕਿ 75 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕਾਂ ਦੇ ਲਈ ਇੱਛਾ ਮੌਤ ਮੰਗਣ ਵਾਲਿਆ ਵਾਸਤੇ ਹੋਵੇ। ਇਸ ਨਾਲ ਇੱਛਾ ਮੌਤ ਮੰਗਣ ਵਾਲੇ ਲੋਕਾਂ ਨੂੰ ਇਕ ਅਸਾਨ ਅਤੇ ਬਿਨਾਂ ਦੁਖਦਾਈ ਮੌਤ ਮਿਲ ਸਕੇਗੀ।
File Photo
ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਨੀਦਰਲੈਂਡ ਇਕ ਅਜਿਹਾ ਦੇਸ਼ ਹੈ ਜਿੱਥੇ ਇੱਛਾ ਮੌਤ ਉੱਤੇ 2001 ਵਿਚ ਪਾਬੰਦੀ ਲਗਾ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਇੱਥੇ ਇੱਛਾ ਮੌਤ ਮੰਗਣ ਵਾਲਿਆ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਸੀ ।
File Photo
ਪਰ ਹੁਣ ਨੀਦਰਲੈਂਡ ਵਿਚ ਇੱਛਾ ਮੌਤ ਮੰਗਣ ਦੇ ਲਈ ਅਰਜੀ ਦੇਣ ਵਾਲੇ ਲੋਕਾਂ ਦੀ ਉਮਰ 16 ਸਾਲ ਜਾਂ ਇਸ ਤੋਂ ਜਿਆਦਾ ਹੋਣੀ ਚਾਹੀਦੀ ਹੈ। ਨਾਲ ਹੀ ਉਸ ਨੂੰ ਇਹ ਵੀ ਸਾਬਿਤ ਕਰਨਾ ਹੋਵੇਗਾ ਕਿ ਉਹ ਸੋਚ-ਸਮਝ ਕੇ ਮਰਨ ਦੀ ਮੰਗ ਕਰ ਰਿਹਾ ਹੈ ਅਤੇ ਉਹ ਅਜਿਹੀ ਕਿਸੇ ਬੀਮਾਰੀ ਦਾ ਸ਼ਿਕਾਰ ਹੋਣਾ ਚਾਹੀਦਾ ਹੈ ਜਿਸ ਦਾ ਕੋਈ ਇਲਾਜ ਨਾਂ ਹੋਵੇ ਅਤੇ ਉਸ ਬੀਮਾਰੀ ਨੂੰ ਸਹਿਣ ਕਰਨਾ ਵੀ ਬਹੁਤ ਮੁਸ਼ਕਿਲ ਹੋਵੇ।