
ਲੰਦਨ ਅਤੇ ਰਿਓ ਖੇਡਾਂ ਵਿਚ ਜਿੱਤ ਚੁੱਕੀ ਸੀ ਤਮਗੇ
ਬ੍ਰਸਲਜ਼ : ਬੈਲਜ਼ੀਅਮ ਦੀ ਪੈਰਾ ਉਲੰਪਿਅਨ ਚੈਂਪੀਅਨ ਮਰੀਕੀ ਵਰਵੂਰਟ ਨੇ ਮੰਗਲਵਾਰ ਨੂੰ 40 ਸਾਲ ਦੀ ਉਮਰ ਵਿਚ ਇੱਛਾ ਮੌਤ ਦੇ ਜ਼ਰੀਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਜਾਣਕਾਰੀ ਬੈਲਜ਼ੀਅਮ ਦੀ ਮੀਡੀਆ ਨੇ ਦਿੱਤੀ। ਬੈਲਜ਼ੀਅਮ ਵਿਚ ਇੱਛਾ ਮੌਤ ਕਾਨੂੰਨੀ ਹੈ। ਇਹ ਐਥਲੀਟ ਮਾਸਪੇਸ਼ੀਆਂ ਦੀ ਬੀਮਾਰੀ ਨਾਲ ਪੀੜਤ ਸੀ, ਜਿਸ ਕਰ ਕੇ ਉਹ ਦਰਦ ਨਾਲ ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ।
Paralympic gold medalist Marieke Vervoort ends her life
ਮਰੀਕੀ ਨੇ 2016 ਵਿਚ ਰਿਓ ਖੇਡਾਂ ਤੋਂ ਬਾਅਦ ਇਹ ਘੋਸ਼ਣਾ ਕਰ ਦਿੱਤੀ ਸੀ ਕਿ ਜੇ ਬੀਮਾਰੀ ਦੇ ਕਾਰਨ ਉਸ ਦੀ ਹਾਲਤ ਹੋਰ ਖਰਾਬ ਹੁੰਦੀ ਹੈ ਤਾਂ ਉਹ ਇਹ ਰਾਹ ਚੁਣ ਸਕਦੀ ਹੈ। ਹਾਲਾਂਕਿ ਮਰੀਕੀ ਨੇ ਉਸ ਵੇਲੇ ਇਹ ਕਿਹਾ ਸੀ ਕਿ ਖੇਡਾਂ ਨੇ ਹੀ ਮੈਨੂੰ ਜੀਊਣ ਦਾ ਕਾਰਨ ਦਿੱਤਾ ਹੈ। ਉਨ੍ਹਾਂ ਨੇ 2016 ਵਿਚ ਪੈਰਾ ਉਲੰਪਿਕ ਦੌਰਾਨ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ, “ਮੈਂ ਹੁਣ ਹਰ ਪਲ ਦਾ ਆਨੰਦ ਮਾਣ ਰਹੀ ਹਾਂ। ਜਦੋਂ ਇਹ ਪਲ ਆਵੇਗਾ, ਜਦੋਂ ਚੰਗੇ ਦਿਨਾਂ ਤੋਂ ਜਿਆਦਾ ਬੂਰੇ ਦਿਨ ਹੋਣਗੇ, ਉਸ ਵੇਲੇ ਲਈ ਮੇਰੀ ਇੱਛਾ ਮੌਤ ਦੇ ਦਸਤਾਵੇਜ਼ ਤਿਆਰ ਹਨ, ਪਰ ਉਹ ਸਮਾਂ ਹਾਲੇ ਆਇਆ ਨਹੀਂ ਹੈ।“
Paralympic gold medalist Marieke Vervoort ends her life
ਮਰੀਕੀ ਨੂੰ ਮਾਸਪੇਸ਼ੀਆਂ ਦੀ ਬੀਮਾਰੀ ਸੀ। ਜਿਸ ਕਰਕੇ ਉਸਨੂੰ ਲਗਾਤਾਰ ਦਰਦ ਰਹਿੰਦਾ ਸੀ ਅਤੇ ਉਸਦੇ ਪੈਰਾਂ ਨੂੰ ਅਧਰੰਗ ਹੋ ਗਿਆ ਸੀ ਜਿਸ ਕਰਕੇ ਉਹ ਬੜੀ ਮੁਸ਼ਕਿਲ ਨਾਲ ਸੌ ਪਾਉਂਦੀ ਸੀ। ਇਸੇ ਕਰਕੇ ਉਸਦਾ ਜੀਵਨ ਹੌਲੀ-ਹੌਲੀ ਤਸ਼ੱਦਦ ਵਾਲਾ ਹੋ ਗਿਆ ਸੀ। ਮਰੀਕੀ ਨੂੰ 14 ਸਾਲ ਦੀ ਉੱਮਰ ਵਿਚ ਹੀ ਇਸ ਬੀਮਾਰੀ ਦਾ ਪਤਾ ਚੱਲ ਗਿਆ ਸੀ ਜਿਲ ਤੋਂ ਬਾਅਦ ਉਸਨੇ ਖੇਂਡਾ ਨੂੰ ਆਪਣਾ ਜੀਵਨ ਬਣਾਇਆ ਅਤੇ ਵੀਹਲਚੇਅਰ ਉੱਤੇ ਬਾਸਕੀਟਬੋਲ, ਤੈਰਾਕੀ ਅਤੇ ਟਰਾਏਥਲਨ ਵਿਚ ਭਾਗ ਲਿਆ
Paralympic gold medalist Marieke Vervoort ends her life
ਉਸ ਨੇ 2012 ਲੰਡਨ ਖੇਂਡਾ ਵਿਚ 100 ਮੀਟਰ ਵਿਚ ਸੋਨ ਤਮਗਾ ਅਤੇ 200 ਮੀਟਰ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਚਾਰ ਸਾਲਾਂ ਬਾਅਦ ਰਿਓ ਖੇਂਡਾ ਵਿਚ 400ਮੀਟਰ ਵਿੱਚ ਚਾਂਦੀ ਅਤੇ 100ਮੀਟਰ ਵਿਚ ਕਾਂਸੀ ਤਮਗਾ ਜਿੱਤਣ ਵਿਚ ਸਫ਼ਲ ਰਹੀ। ਇਸ ਸਮੇਂ ਤੱਕ ਉਸਦੀ ਅੱਖਾਂ ਦੀ ਰੌਸ਼ਨੀ ਕਾਫ਼ੀ ਘੱਟ ਗਈ ਸੀ ਅਤੇ ਉਨ੍ਹਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਉਸ ਵੇਲੇ ਮਰੀਕੀ ਨੇ ਕਿਹਾ ਸੀ ਕਿ ਇਹ ਉਸਦਾ ਆਖਰੀ ਮੁਕਾਬਲਾ ਹੈ।
Paralympic gold medalist Marieke Vervoort ends her life
ਮਰੀਕੀ ਨੇ ਇੱਛਾ ਮੌਤ ਦੇ ਦਸਤਾਵੇਜ਼ਾਂ ਉੱਤੇ 2008 ਵਿੱਚ ਹੀ ਦਸਤਖ਼ਤ ਕਰ ਦਿੱਤੇ ਸਨ। ਉਸ ਨੇ ਕਿਹਾ ਸੀ ਕਿ ਜੇਕਰ ਇੱਛਾ ਮੌਤ ਦੇ ਦਸਤਾਵੇਜ਼ ਤਿਆਰ ਨਹੀਂ ਹੁੰਦੇ ਤਾਂ ਉਹ ਸ਼ਾਇਦ ਪਹਿਲੇ ਹੀ ਖੁਦਕੁਸ਼ੀ ਕਰ ਚੁੱਕੀ ਹੁੰਦੀ, ਕਿਉਂਕਿ ਇਨੇ ਦਰਦ ਅਤੇ ਪੀੜਾ ਦੇ ਨਾਲ ਜੀਣਾ ਬਹੁਤ ਮੁਸ਼ਕਿਲ ਹੈ।