
ਦਇਆ ਦੇ ਆਧਾਰ 'ਤੇ ਬਣਿਆ ਗਿਆ ਨਵਾਂ ਕਾਨੂੰਨ : ਪ੍ਰਧਾਨ ਮੰਤਰੀ
ਮੈਲਬਰਨ : ਆਸਟਰੇਲੀਆ ਦੇ ਵਿਕਟੋਰੀਆ ਸੂਬਾ ਹੁਣ ਦੇਸ਼ ਦਾ ਅਜਿਹਾ ਪਹਿਲਾ ਰਾਜ ਬਣ ਗਿਆ ਹੈ ਜਿਥੇ 'ਇੱਛਾ ਮੌਤ' ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਹੁਣ ਲਾਇਲਾਜ ਬੀਮਾਰੀ ਨਾਲ ਪੀੜਤ ਲੋਕ ਕਾਨੂੰਨੀ ਰੂਪ ਨਾਲ ਅਪਣੇ ਡਾਕਟਰਾਂ ਨੂੰ ਜਾਨਲੇਵਾ ਦਵਾਈ ਦੇ ਕੇ ਉਨ੍ਹਾਂ ਦਾ ਜੀਵਨ ਖ਼ਤਮ ਕਰਨ ਲਈ ਕਹਿ ਸਕਦੇ ਹਨ। ਡਾਕਟਰ ਦੀ ਮਦਦ ਨਾਲ ਖੁਦਕੁਸ਼ੀ ਦੀ ਇਸ ਪੂਰੀ ਪ੍ਰਕਿਰਿਆ ਨੂੰ ਸ਼ੁਰੂ ਹੋਣ ਵਿਚ ਘੱਟੋ-ਘੱਟ 10 ਦਿਨ ਦਾ ਸਮਾਂ ਲੱਗੇਗਾ।
Victoria Becomes First Australian State to Legalise Euthanasia
ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ ਪਹਿਲੇ ਸਾਲ ਹਰ ਮਹੀਨੇ ਇਕ ਮਰੀਜ਼ ਨੂੰ ਇੱਛਾ ਮੌਤ ਦੀ ਇਜਾਜ਼ਤ ਮਿਲੇਗੀ। ਇਹ ਕਾਨੂੰਨ ਬੁੱਧਵਾਰ ਤੋਂ ਅਮਲ ਵਿਚ ਆ ਜਾਵੇਗਾ। ਇਸ ਦੇ ਦਾਇਰੇ ਵਿਚ ਨਾ ਠੀਕ ਹੋ ਸਕਣ ਵਾਲੀ ਬੀਮਾਰੀ ਨਾਲ ਪੀੜਤ ਬਾਲਗ, ਜਿਨ੍ਹਾਂ ਦਾ ਜੀਵਨ 6 ਮਹੀਨੇ ਹੀ ਬਾਕੀ ਹੈ ਜਾਂ ਦਿਮਾਗੀ ਸਿਸਟਮ ਦੇ ਵਿਕਾਰ ਨਾਲ ਜੂਝ ਰਹੇ ਅਜਿਹੇ ਮਰੀਜ਼ ਜਿਨ੍ਹਾਂ ਦੀ ਕਰੀਬ 12 ਮਹੀਨੇ ਹੀ ਜ਼ਿੰਦਗੀ ਬਚੀ ਹੈ ਆਉਂਦੇ ਹਨ। ਉਹ ਅਪਣੇ ਡਾਕਟਰ ਨੂੰ ਇੱਛਾ ਮੌਤ ਦੇਣ ਦੀ ਅਪੀਲ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ 68 ਹੋਰ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ।
Victoria Becomes First Australian State to Legalise Euthanasia
ਸੂਬੇ ਦੇ ਪ੍ਰਧਾਨ ਮੰਤਰੀ ਡੈਨੀਅਲ ਐਂਡਰਿਊ ਨੇ ਇਸ ਨਵੇਂ ਕਾਨੂੰਨ ਨੂੰ ਦਇਆ ਦੇ ਆਧਾਰ 'ਤੇ ਬਣਿਆ ਦਸਿਆ। ਉਨ੍ਹਾਂ ਨੇ ਕਿਹਾ ਕਿ ਕਰੀਬ 120 ਡਾਕਟਰਾਂ ਨੂੰ ਇਸ ਲਈ ਸਿਖਲਾਈ ਦਿਤੀ ਜਾ ਚੁੱਕੀ ਹੈ ਜਾਂ ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਿਖਲਾਈ ਦਿਤੀ ਜਾ ਰਹੀ ਹੈ।
Victoria Becomes First Australian State to Legalise Euthanasia
ਵਿਕਟੋਰੀਆ ਦੀ ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਸਮਰਪਿਤ ਹੈ ਜੋ ਲੰਬੇ ਸਮੇਂ ਤੋਂ ਡੂੰਘੀ ਤਕਲੀਫ਼ ਨਾਲ ਜੂਝ ਰਹੇ ਹਨ ਅਤੇ ਇਸ ਤਬਦੀਲੀ ਦੇ ਇੰਤਜ਼ਾਰ ਵਿਚ ਹਨ। ਪ੍ਰਧਾਨ ਮੰਤਰੀ ਨੇ ਦਸਿਆ ਕਿ ਇਸ ਪ੍ਰਬੰਧ ਨੂੰ ਲੈ ਕੇ ਹੁਣ ਤਕ 100 ਲੋਕ ਪੁੱਛਗਿੱਛ ਵੀ ਕਰ ਚੁੱਕੇ ਹਨ।