
ਸਰਕਾਰੀ ਬਿਆਨ ਦੇ ਹਵਾਲੇ ਨਾਲ ਰਿਪੋਰਟ ਵਿਚ ਲਿਖਿਆ ਕਿ ਹਾਂਗਕਾਂਗ ਦੇ ਨੇਤਾ ਜੌਨ ਲੀ ਹੈਲੋ ਹਾਂਗਕਾਂਗ ਮੁਹਿੰਮ ਦੀ ਸ਼ੁਰੂਆਤ ਦੀ ਨਿਗਰਾਨੀ ਕਰਨਗੇ।
ਹਾਂਗਾਕਾਂਗ: ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹਾਂਗਕਾਂਗ ਆਪਣੀ ਗਲੋਬਲ ਪ੍ਰਚਾਰ ਮੁਹਿੰਮ ਦੇ ਹਿੱਸੇ ਵਜੋਂ 5 ਲੱਖ ਮੁਫਤ ਹਵਾਈ ਟਿਕਟਾਂ ਦੇਣ ਦੀ ਯੋਜਨਾ ਬਣਾ ਰਿਹਾ ਹੈ। ਬਲੂਮਬਰਗ ਨੇ ਸਰਕਾਰੀ ਬਿਆਨ ਦੇ ਹਵਾਲੇ ਨਾਲ ਰਿਪੋਰਟ ਵਿਚ ਲਿਖਿਆ ਕਿ ਹਾਂਗਕਾਂਗ ਦੇ ਨੇਤਾ ਜੌਨ ਲੀ 'ਹੈਲੋ ਹਾਂਗਕਾਂਗ' ਮੁਹਿੰਮ ਦੀ ਸ਼ੁਰੂਆਤ ਦੀ ਨਿਗਰਾਨੀ ਕਰਨਗੇ।
ਇਹ ਵੀ ਪੜ੍ਹੋ: ਦਵਿੰਦਰ ਬੰਬੀਹਾ ਗੈਂਗ ਦੇ ਦੋ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਅਸਲੇ ਸਣੇ ਗ੍ਰਿਫ਼ਤਾਰ
ਇਹਨਾਂ ਵਿਚੋਂ ਜ਼ਿਆਦਾਤਰ ਮੁਫ਼ਤ ਹਵਾਈ ਟਿਕਟਾਂ ਕਥਿਤ ਤੌਰ ’ਤੇ ਪੈਸਿਫਿਕ ਅਤੇ ਐਚਕੇ ਐਕਸਪ੍ਰੈਸ ਸਮੇਤ ਹੋਰ ਏਅਰਲਾਈਨਜ਼ ਵੱਲੋਂ ਵੰਡੀਆਂ ਜਾਣਗੀਆਂ ਜਦਕਿ ਕੁਝ ਟਿਕਟਾਂ ਟ੍ਰੈਵਲ ਏਜੰਸੀਆਂ ਵੱਲ਼ੋਂ ਕੌਮਾਂਤਰੀ ਸੈਲਾਨੀਆਂ ਨੂੰ ਵੰਡੀਆਂ ਜਾਣਗੀਆਂ। ਪੂਰੀ ਮੁਹਿੰਮ ਵਿਚ 200 ਤੋਂ ਵੱਧ ਇਵੈਂਟ ਸ਼ਾਮਲ ਹੋਣਗੇ। ਇਹ ਮੁਹਿੰਮ ਦਾ ਉਦੇਸ਼ ਸ਼ਹਿਰ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨਾ ਹੈ।
ਇਹ ਵੀ ਪੜ੍ਹੋ: CM ਨੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਬਨਾਰਸ ਜਾਣ ਵਾਲੇ ਸ਼ਰਧਾਲੂਆਂ ਲਈ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ
ਇਸ ਦੇ ਨਾਲ ਹੀ 2019 ਵਿਚ ਹਿੰਸਾ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਸ ਦੇ ਵਿਸ਼ਵਵਿਆਪੀ ਅਕਸ ਨੂੰ ਠੀਕ ਕਰਨਾ ਵੀ ਸ਼ਾਮਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਟਿਕਟਾਂ ਏਸ਼ੀਆ ਦੇ ਯਾਤਰੀਆਂ ਸਣੇ ਚੀਨ, ਯੂਰਪ ਅਤੇ ਅਮਰੀਕਾ ਦੇ ਯਾਤਰੀਆਂ ਨੂੰ ਦਿੱਤੀਆਂ ਜਾਣਗੀਆਂ, ਜਿਸ ਵਿਚ "ਥੋੜ੍ਹਾ ਹਿੱਸਾ" ਵਿਦੇਸ਼ੀ ਯਾਤਰਾ ਲਈ ਸਥਾਨਕ ਨਿਵਾਸੀਆਂ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪ੍ਰਮਿਲਾ ਜੈਪਾਲ ਨੇ ਅਮਰੀਕਾ ਵਿਚ ਵਧਾਇਆ ਮਾਣ, ਮਿਲੀ ਵੱਡੀ ਜ਼ਿੰਮੇਵਾਰੀ
ਬਲੂਮਬਰਗ ਦੀ ਰਿਪੋਰਟ ਅਨੁਸਾਰ ਹਾਂਗਕਾਂਗ ਨੇ 2022 ਵਿਚ ਲਗਭਗ 605,000 ਸੈਲਾਨੀਆਂ ਦਾ ਸਵਾਗਤ ਕੀਤਾ ਸੀ ਜਦਕਿ 2021 ਵਿਚ 91,000 ਸੈਲਾਨੀ ਹਾਂਗਕਾਂਗ ਪਹੁੰਚੇ ਸਨ। ਇਹ ਕਦਮ ਉਹਨਾਂ ਪਹਿਲਕਦਮੀਆਂ ਦਾ ਹਿੱਸਾ ਹੈ ਜੋ ਹਾਂਗਕਾਂਗ ਨੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਚੁੱਕੇ ਹਨ।