ਬਹਿਬਲ ਕਲਾਂ ਗੋਲੀਕਾਂਡ ਤੇ ਲਾਠੀਚਾਰਜ ਦੇ ਫੱਟੜਾਂ ਨੂੰ ਸੜਕ ਹਾਦਸਾ ਪੀੜਤ ਬਣਾਉਣ ਦੀ ਕੋਸ਼ਿਸ਼ ਦੇ ਦੋਸ਼
Published : Dec 24, 2018, 10:41 am IST
Updated : Dec 24, 2018, 10:41 am IST
SHARE ARTICLE
Gagan Pradeep Singh Bal
Gagan Pradeep Singh Bal

ਅਕਤੂਬਰ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਰੋਸ ਕਰ ਰਹੀ ਸਿਖ ਸੰਗਤ 'ਤੇ ਹੋਈ............

ਚੰਡੀਗੜ੍ਹ (ਨੀਲ ਬੀ. ਸਿੰਘ) :  ਅਕਤੂਬਰ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਰੋਸ ਕਰ ਰਹੀ ਸਿਖ ਸੰਗਤ 'ਤੇ ਹੋਈ ਪੁਲਿਸ ਫ਼ਾਇਰਿੰਗ ਅਤੇ ਲਾਠੀਚਾਰਜ ਦੇ ਫੱਟੜਾਂ ਦੀ ਨਾ ਤਾਂ ਕਿਸੇ ਨੇ ਕੋਈ ਬਹੁਤੀ ਸਾਰ ਹੀ ਲਈ ਤੇ ਨਾ ਹੀ ਕੋਈ ਇਨਸਾਫ਼ ਦੀ ਗਲ ਤੁਰ ਸਕੀ। ਇਹ ਵੀ ਖੁਲਾਸਾ ਹੋਇਆ ਹੈ ਕਿ ਪੁਲਿਸ ਵਲੋਂ ਕੁਝ ਫੱਟੜਾਂ ਨੂੰ ਕਿਸੇ ਘਟਨਾ ਦੇ ਨਹੀਂ ਬਲਕਿ ਮਹਿਜ਼ ਕਿਸੇ ਸੜਕ ਹਾਦਸੇ ਦੇ ਪੀੜਤ ਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਣਾ ਵਾਸੀ ਹਰਭਜਨ ਸਿੰਘ ਨਾਮੀ ਇਕ ਸਿਖ ਬਜ਼ੁਰਗ ਦਾ ਕੇਸ ਪਿਛਲੇ ਹਫ਼ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁਜਣ 'ਤੇ ਇਹ ਖੁਲਾਸੇ ਹੋਏ ਹਨ।

ਪੀੜਤ ਦੇ ਵਕੀਲ ਗਗਨ ਪ੍ਰਦੀਪ ਸਿੰਘ ਬਲ ਨੇ 'ਸਪੋਕਸਮੈਨ ਟੀਵੀ' ਕੋਲ ਇਕ ਇੰਟਰਵਿਊ ਦੌਰਾਨ ਦਸਿਆ ਕਿ ਦੋ ਦਰਜਨ ਦੇ ਕਰੀਬ ਲੋਕ ਬੁਰੀ ਤਰਾਂ ਫੱਟੜ ਹੋਏ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਦਸਿਆ ਗੋਲੀਕਾਂਡ ਮੌਕੇ ਹਰਭਜਨ ਸਿੰਘ ਮੁਤਬਕ ਉਹ ਲੰਗਰ ਬਣਾਉਣ ਦੀ ਸੇਵਾ ਨਿਭਾ ਰਿਹਾ ਸੀ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੰਗਰ 'ਚੋਂ ਉਹ ਸੰਗਤ ਵਲ ਭੱਜੇ ਤਾਂ ਪੁਲਿਸ ਨੇ ਉਨ੍ਹਾਂ ਉਤੇ ਤਾਬੜਤੋੜ ਲਾਠੀਆਂ ਵਜਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ 'ਚ ਹਰਭਜਨ ਸਿੰਘ ਦੀ ਸੱਜੀ ਅਖ ਗੰਭੀਰ ਰੂਪ 'ਚ ਫੱਟੜ ਹੋ ਗਈ।

ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਪੁਲਿਸ ਨੇ ਉਸ ਨੂੰ ਸੜਕ ਹਾਦਸੇ ਦਾ ਪੀੜਤ ਦੱਸ ਦਿਤਾ।  ਉਸ ਮਗਰੋਂ ਸਮਾਣਾ ਆ ਕੇ ਰਹਿਣ ਲੱਗ ਜਾਣ ਮਗਰੋਂ ਵੀ ਪੁਲਿਸ ਵਾਲੇ ਉਸ ਦੇ ਘਰ ਦੀ ਨਿਗਰਾਨੀ ਕਰਦੇ ਰਹੇ ਅਤੇ ਕਈ ਵਾਰ ਪਿਛਾ ਵੀ ਕੀਤਾ ਗਿਆ ਤਾਂ ਜੋ ਉਹ ਬਹਿਬਲ ਕਲਾਂ 'ਚ ਵਾਪਰੀ ਘਟਨਾ ਬਾਰੇ ਅਗੇ ਕੋਈ ਬਿਆਨ ਜਾਂ ਹੋਰ ਕਰਵਾਈ ਨਾ ਕਰਵਾ ਸਕੇ। ਐਡਵੋਕੇਟ ਬਲ ਨੇ ਇਹ ਦਾਅਵੇ ਕਰਦੇ ਹੋਏ ਇਹ ਵੀ ਦਸਿਆ ਕਿ ਇਨਸਾਫ਼ ਮੋਰਚੇ ਵਾਲੀਆਂ ਪੰਥਕ ਜਥੇਬੰਦੀਆਂ ਦੀ ਮਦਦ ਨਾਲ ਹਰਭਜਨ ਸਿੰਘ ਉਨ੍ਹਾਂ ਦੇ ਸੰਪਰਕ ਵਿਚ ਆਇਆ ਹੈ।

ਜਸਟਿਸ ਰਣਜੀਤ ਸਿਂਘ ਕਮਿਸ਼ਨ ਦੀ ਰੀਪੋਰਟ ਨੂੰ ਮਾਨਤਾ ਵਿਰੁਧ ਹਾਈ ਕੋਰਟ ਪੁਜੇ ਹੋਏ ਪੁਲਿਸ ਅਧਿਕਾਰੀਆਂ ਦੇ ਕੇਸਾਂ ਨਾਲ ਬਹਿਸ ਦੇ ਆਖਰੀ ਦਿਨ ਉਨ੍ਹਾਂ ਦੀ ਪਟੀਸ਼ਨ ਵੀ ਸੁਣੀ ਗਈ। ਜਿਸ ਦੌਰਾਨ ਉਨ੍ਹਾਂ ਬੈਂਚ ਨੂੰ ਉਕਤ ਘਟਨਾਕ੍ਰਮ ਦੱਸਣ ਦੇ ਨਾਲ ਨਾਲ ਫੱਟੜ ਹੋਏ ਲੋਕਾਂ ਲਈ ਵੀ ਇਨਸਾਫ਼ ਅਤੇ ਕਰਵਾਈ ਦੀ ਮੰਗ ਕੀਤੀ ਹੈ। ਬੈਂਚ ਵਲੋਂ ਫ਼ੈਸਲਾ ਰਾਖਵਾਂ ਰਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement