
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਅਪਣੀ ਕਿਡਨੀ ਨਹੀਂ ਵੇਚਣਗੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਬੁਲ: ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ਦੇ ਨੇੜੇ ਇਕ ਬਸਤੀ ਇੰਜਿਲ ਨੂੰ ਹੁਣ "ਕਿਡਨੀ ਪਿੰਡ" ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਗੰਭੀਰ ਆਰਥਿਕ ਸੰਕਟ ਤੋਂ ਬਚਣ ਲਈ ਸੰਘਰਸ਼ ਕਰਦੇ ਹੋਏ ਅਪਣੀਆਂ ਕਿਡਨੀਆਂ ਵੇਚ ਦਿੱਤੀਆਂ ਹਨ। ਇਹਨਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।ਪਿਛਲੇ ਸਾਲ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਤੀ ਸੰਕਟ ਵਿਚ ਫਸ ਗਿਆ ਸੀ ਅਤੇ ਹੁਣ ਇੱਥੇ ਸੈਂਕੜੇ ਹਜ਼ਾਰਾਂ ਬੇਰੁਜ਼ਗਾਰ ਹਨ, ਜਿਨ੍ਹਾਂ ਕੋਲ ਆਪਣੇ ਪਰਿਵਾਰਾਂ ਦਾ ਪੇਟ ਭਰਨ ਲਈ ਕੋਈ ਵਿਕਲਪ ਨਹੀਂ ਹਨ।
'One kidney village': The Afghans selling organs to survive
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਅਪਣੀ ਕਿਡਨੀ ਨਹੀਂ ਵੇਚਣਗੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਮੀਡੀਆ ਵੈੱਬਸਾਈਟ ਨੂੰ ਜਾਣਕਾਰੀ ਦਿੰਦੇ ਹੋਏ ਅਫਗਾਨਿਸਤਾਨ ਤੋਂ ਯੂਰੋਲੋਜਿਸਟ ਅਤੇ ਕਿਡਨੀ ਟ੍ਰਾਂਸਪਲਾਂਟ ਸਰਜਨ ਡਾ. ਨਾਸਿਰ ਅਹਿਮਦ ਨੇ ਦੱਸਿਆ ਕਿ ਉਹ 2021 'ਚ 85 ਕਿਡਨੀਆਂ ਕੱਢ ਚੁੱਕੇ ਹਨ। ਇੱਥੇ ਇਕ ਗੁਰਦਾ ਸਾਢੇ ਚਾਰ ਲੱਖ ਰੁਪਏ ਵਿਚ ਵਿਕਦਾ ਹੈ। ਇਸ ਵਿਚ ਹਸਪਤਾਲ ਦੇ ਖਰਚੇ, ਦਵਾਈਆਂ ਅਤੇ ਆਪਰੇਸ਼ਨ ਦੀ ਫੀਸ ਸ਼ਾਮਲ ਹੈ। ਡਾਕਟਰ ਅਹਿਮਦ ਨੇ ਦੱਸਿਆ ਕਿ ਕਿਡਨੀ ਵੇਚਣਾ ਤੁਹਾਡੀ ਜਾਨ ਨੂੰ ਖ਼ਤਰੇ ਵਿਚ ਪਾ ਰਿਹਾ ਹੈ। ਪੈਸੇ ਨਾ ਹੋਣ ਕਾਰਨ ਲੋਕ ਗੁਰਦਾ ਵੇਚ ਕੇ ਲੰਮਾ ਸਮਾਂ ਤਕਲੀਫ ਝੱਲਦੇ ਹਨ।
'One kidney village': The Afghans selling organs to survive
ਸਥਾਨਕ ਵਿਅਕਤੀ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, 'ਮੈਨੂੰ ਆਪਣੇ ਬੱਚਿਆਂ ਦੀ ਖ਼ਾਤਰ ਅਜਿਹਾ ਕਰਨਾ ਪਿਆ। ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ”।
ਹਾਲਾਂਕਿ ਜ਼ਿਆਦਾਤਰ ਦੇਸ਼ਾਂ ਵਿਚ ਅੰਗਾਂ ਨੂੰ ਵੇਚਣਾ ਗੈਰ-ਕਾਨੂੰਨੀ ਹੈ ਪਰ ਅਫ਼ਗਾਨਿਸਤਾਨ ਵਿਚ ਅਜਿਹੀ ਕੋਈ ਪਾਬੰਦੀ ਨਹੀਂ ਹੈ। ਦੱਸ ਦੇਈਏ ਕਿ ਅਫਗਾਨਿਸਤਾਨ ਵਿਚ ਕਿਡਨੀ ਦਾਨ ਕਰਨ ਦੀ ਕੋਈ ਪ੍ਰਥਾ ਨਹੀਂ ਹੈ। ਇੱਥੇ ਗੁਰਦੇ ਵੇਚਣ ਦੀ ਪ੍ਰਥਾ ਹੈ। ਗਰੀਬ ਲੋਕ ਕੁਝ ਪੈਸਿਆਂ ਲਈ ਗੁਰਦਾ ਵੇਚਣ ਲਈ ਰਾਜ਼ੀ ਹੋ ਜਾਂਦੇ ਹਨ।
'One kidney village': The Afghans selling organs to survive
ਗਰੀਬੀ ਕਾਰਨ ਕਿਡਨੀ ਵੇਚਣ ਅਤੇ ਬੱਚੇ ਵੇਚਣ ਦੀਆਂ ਖ਼ਬਰਾਂ ਪਿਛਲੇ ਸਾਲ ਵੀ ਸਾਹਮਣੇ ਆਈਆਂ ਸੀ ਅਤੇ ਮੀਡੀਆ ਵਿਚ ਇਹਨਾਂ ਦੀ ਕਾਫੀ ਚਰਚਾ ਵੀ ਹੋਈ ਸੀ ਪਰ ਹੁਣ ਫਿਰ ਅਫਗਾਨਿਸਤਾਨ ਵਿਚ ਵਿਨਾਸ਼ਕਾਰੀ ਮਨੁੱਖੀ ਸੰਕਟ ਦੀ ਸਥਿਤੀ ਪੈਦਾ ਹੋ ਗਈ ਹੈ। ਬਹੁਤ ਸਾਰੇ ਵਿਸ਼ਵ ਨੇਤਾ ਇਸ ਚੇਤਾਵਨੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।