Amarnath Ghosh Death News: ਅਮਰੀਕਾ 'ਚ ਭਾਰਤੀ ਡਾਂਸਰ ਅਮਰਨਾਥ ਘੋਸ਼ ਦੀ ਗੋਲੀ ਮਾਰ ਕੇ ਹੱਤਿਆ

By : BALJINDERK

Published : Mar 2, 2024, 12:54 pm IST
Updated : Mar 2, 2024, 1:02 pm IST
SHARE ARTICLE
 Amarnath Ghosh Death News in punjabi
Amarnath Ghosh Death News in punjabi

Amarnath Ghosh Death News: ਭਾਰਤ ਦੇ ਕੌਂਸਲੇਟ ਜਨਰਲ ਨੇ ਅਮਰਨਾਥ ਘੋਸ਼ ਦੀ ਹੱਤਿਆ ’ਤੇ ਡੂੰਘਾ ਦੁੱਖ ਦਾ ਕੀਤਾ ਪ੍ਰਗਟਾਵਾ

 Amarnath Ghosh Death News in punjabi: ਕੋਲਕਾਤਾ ਦੇ ਭਰਤਨਾਟਿਅਮ ਤੇ ਕੁਚੂਪੁੜੀ ਡਾਂਸਰ ਅਮਰਨਾਥ ਘੋਸ਼ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। 'ਸਾਥ ਨਿਭਾਨਾ ਸਾਥੀਆ' 'ਚ ਗੋਪੀ ਬਹੂ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਦੇਵੋਲੀਨਾ ਭੱਟਾਚਾਰਜੀ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਹ ਜਾਣਕਾਰੀ ਦਿਤੀ।

ਸ਼ਿਕਾਗੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਅਮਰਨਾਥ ਘੋਸ਼ ਦੀ ਹੱਤਿਆ ’ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ। ਅਦਾਕਾਰਾ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਸੋਸ਼ਲ ਮੀਡੀਆ ਫਾਲੋਅਰਜ਼ ਨੂੰ ਦੱਸਿਆ ਸੀ ਕਿ ਮੰਗਲਵਾਰ ਸ਼ਾਮ ਨੂੰ ਅਮਰੀਕਾ ’ਚ ਉਸ ਦੇ ਦੋਸਤ ਅਮਰਨਾਥ ਘੋਸ਼ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ: Gangster Rohit Godara: ਕੌਣ ਹੈ ਗੈਂਗਸਟਰ ਰੋਹਿਤ ਗੋਦਾਰਾ, ਜਿਸ ਨੇ ਸਕਰੈਪ ਡੀਲਰ ਮਰਵਾਇਆ? 

ਸ਼ਿਕਾਗੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਅਮਰੀਕਾ ਦੇ ਮਿਸੂਰੀ ਰਾਜ ਵਿਚ ਪੱਛਮੀ ਬੰਗਾਲ ਦੇ ਭਰਤਨਾਟਿਅਮ ਅਤੇ ਕੁਚੀਪੁੜੀ ਡਾਂਸਰ ਅਮਰਨਾਥ ਘੋਸ਼ ਦੀ ਹੱਤਿਆ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦੀ ਜਾਂਚ ’ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ: Kotkapura News: ਅਸਮਾਨੀ ਬਿਜਲੀ ਡਿੱਗਣ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ  

ਸ਼ਿਕਾਗੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਅਮਰਨਾਥ ਘੋਸ਼ ਦੇ ਦਿਹਾਂਤ ’ਤੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਅਸੀਂ ਫੋਰੈਂਸਿਕ ਅਤੇ ਪੁਲਿਸ ਜਾਂਚ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਹਰ ਸੰਭਵ ਸਹਾਇਤਾ ਕਰ ਰਹੇ ਹਾਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਅਭਿਨੇਤਰੀ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਸੋਸ਼ਲ ਮੀਡੀਆ ਫਾਲੋਅਰਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਦੋਸਤ ਅਮਰਨਾਥ ਘੋਸ਼ ਦੀ ਮੰਗਲਵਾਰ ਸ਼ਾਮ ਨੂੰ ਅਮਰੀਕਾ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਦਾਕਾਰਾ ਨੇ ਆਪਣੇ ਅਧਿਕਾਰਿਕ ਐਕਸ ਅਕਾਊਂਟ ’ਤੇ ਇੱਕ ਵੱਡਾ ਨੋਟ ਸਾਂਝਾ ਕੀਤਾ ਅਤੇ ਭਾਰਤ ਦੇ ਵਿਦੇਸ਼ੀ ਮੰਤਰੀ ਡਾ ਐਸ ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਕਰਨ ਦਾ ਅਨੁਰੋਧ ਕੀਤਾ ਹੈ। 

ਦੇਵੋਲੀਨਾ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਦੋਸਤ ਦੇ ਕਤਲ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਲਿਖਿਆ ਸੀ, ਮੇਰੇ ਦੋਸਤ ਅਮਰਨਾਥ ਘੋਸ਼ ਦੀ ਮੰਗਲਵਾਰ ਸ਼ਾਮ ਨੂੰ ਅਮਰੀਕਾ ਦੇ ਸੇਂਟ ਲੁਈਸ ਅਕੈਡਮੀ ਇਲਾਕੇ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਤਿੰਨ ਸਾਲ ਪਹਿਲਾਂ ਮਾਂ ਦੀ ਮੌਤ ਹੋ ਗਈ ਸੀ। ਬਚਪਨ ਵਿੱਚ ਪਿਤਾ ਦੀ ਮੌਤ ਹੋ ਗਈ ਸੀ।

ਅਭਿਨੇਤਰੀ ਨੇ ਅੱਗੇ ਕਿਹਾ ਕਿ ਆਰੋਪੀ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ ਜਾਂ ਸ਼ਾਇਦ ਉਸ ਦੇ ਪਰਿਵਾਰ ਵਿਚ ਉਸ ਦੇ ਕੁਝ ਦੋਸਤਾਂ ਨੂੰ ਛੱਡ ਕੇ ਇਸ ਲਈ ਲੜਨ ਵਾਲਾ ਕੋਈ ਨਹੀਂ ਬਚਿਆ ਹੈ। ਉਹ ਕੋਲਕਾਤਾ ਦਾ ਰਹਿਣ ਵਾਲਾ ਸੀ। ਪੀਐੱਚਡੀ ਕਰ ਰਿਹਾ ਸੀ। ਸ਼ਾਮ ਨੂੰ ਸੈਰ ਕਰਨ ਲਈ ਨਿਕਲੇ ਸਨ ਕਿ ਅਚਾਨਕ ਕਿਸੇ ਅਣਪਛਾਤੇ ਵਿਅਕਤੀ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਅਮਰੀਕਾ ਵਿਚ ਕੁਝ ਦੋਸਤ ਲਾਸ਼ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਇਸ ਬਾਰੇ ਕੋਈ ਅਪਡੇਟ ਨਹੀਂ ਹੈ। ਘੱਟੋਂ-ਘੱਟ ਸਾਨੂੰ ਉਸ ਦੇ ਕਤਲ ਦਾ ਕਾਰਨ ਪਤਾ ਹੋਣਾ ਚਾਹੀਦਾ ਹੈ।

(For more news apart from  Amarnath Ghosh Death News in punjabi, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement