Spicejet Flight Row: ਸਪਾਈਸਜੈੱਟ ਦੀ ਫਲਾਈਟ ਨੇ ਮਿਆਦ ਪੁੱਗ ਚੁੱਕਾ ਮਿਲਕਸ਼ੇਕ ਦਿੱਤਾ 

By : BALJINDERK

Published : Mar 2, 2024, 5:55 pm IST
Updated : Mar 2, 2024, 7:50 pm IST
SHARE ARTICLE
 Spicejet In Flight expire meal Row News in Punjabi 
Spicejet In Flight expire meal Row News in Punjabi 

Spicejet Flight Row: ਯਾਤਰੀ ਹੋਇਆ ਬਿਮਾਰ, ਏਅਰਲਾਈਨਜ਼ ਖ਼ਿਲਾਫ਼ ਮਾਮਲਾ ਦਰਜ

Spicejet In Flight expire meal Row News in Punjabi:  ਬੈਂਗਲੌਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਸਪਾਈਸਜੈੱਟ ਦੀ ਇੱਕ ਫ਼ਲਾਈਟ ਵਿੱਚ ਮਿਆਦ ਪੁੱਗ ਚੁੱਕਾ ਮਿਲਕਸ਼ੇਕ ਦਿੱਤਾ ਗਿਆ। ਜਿਸ ਨਾਲ ਵਿਅਕਤੀ ਬੀਮਾਰ ਹੋ ਗਿਆ। ਬਾਅਦ ਵਿੱਚ ਵਿਅਕਤੀ ਨੇ ਕੰਜ਼ਿਊਮਰ ਕੋਰਟ ਵਿੱਚ ਸ਼ਿਕਾਇਤ ਕੀਤੀ। ਅਦਾਲਤ ਨੇ ਏਅਰਲਾਈਨਜ਼ ਨੂੰ 60 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ: Ludhiana News : ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਛੇ ਮੈਂਬਰ ਗ੍ਰਿਫਤਾਰ 

ਮਾਮਲਾ 20 ਜੂਨ 2023 ਦਾ ਹੈ, ਦੱਖਣੀ ਬੈਂਗਲੌਰ ਦੇ ਐੱਨ ਸ਼੍ਰੀਨਿਵਾਸਮੂਰਤੀ ਸਪਾਈਸਜੈੱਟ ਦੀ ਫ਼ਲਾਈਟ ਰਾਹੀਂ ਦੁਬਈ ਤੋਂ ਮੁੰਬਈ ਜਾ ਰਹੇ ਸਨ। ਉਨ੍ਹਾਂ ਨੇ ਫ਼ਲਾਈਟ ਵਿੱਚ ਮਿਲਕਸ਼ੇਕ ਦਾ ਪੈਕੇਟ ਆਰਡਰ ਕੀਤਾ ਅਤੇ ਪੀ ਲਿਆ।

ਇਹ ਵੀ ਪੜ੍ਹੋ: Canada Former PM Death News: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਟਿਨ ਬ੍ਰਾਇਨ ਮੁਲਰੋਨੀ ਦਾ ਹੋਇਆ ਦਿਹਾਂਤ  

 

ਬਾਅਦ ਵਿਚ ਉਸ ਨੇ ਮਿਲਕਸ਼ੇਕ ਦੇ ਪੈਕੇਟ ’ਤੇ ਦੇਖਿਆ ਕਿ ਇਸ ਦੀ ਮਿਆਦ 18 ਜੂਨ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਮਿਲਕਸ਼ੇਕ ਪੀਣ ਤੋਂ ਬਾਅਦ ਉਸ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਉਲਟੀਆਂ ਆ ਗਈਆਂ।
ਸ਼ਿਕਾਇਤਕਰਤਾ ਨੇ ਕਿਹਾ ਕਿ ਬੀਮਾਰ ਹੋਣ ਕਾਰਨ ਕਾਰੋਬਾਰ ’ਚ ਨੁਕਸਾਨ ਹੋਇਆ ਹੈ
ਸ਼੍ਰੀਨਿਵਾਸਮੂਰਤੀ ਮੁਤਾਬਕ ਬੀਮਾਰ ਹੋਣ ਕਾਰਨ ਉਹ ਇਕ ਹਫ਼ਤੇ ਤੱਕ ਕਿਤੇ ਬਾਹਰ ਨਹੀਂ ਜਾ ਸਕਿਆ। ਉਸ ਦਾ ਹਰੀ ਮਿਰਚ ਦਾ ਕਾਰੋਬਾਰ ਹੈ ਅਤੇ ਟ੍ਰੈਵਲ ਨਾ ਕਰਨ ਦੀ ਵਜ੍ਹਾਂ ਨਾਲ ਉਸ ਨੂੰ 22.1 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਕੰਜ਼ਿਊਮਰ ਫ਼ੋਰਮ ’ਚ ਏਅਰਲਾਈਨਜ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ੍ਰੀਨਿਵਾਸਮੂਰਤੀ ਨੇ ਏਅਰਲਾਈਨ ਦੇ ਪ੍ਰਬੰਧਕੀ ਡਾਇਰੈਕਟਰ ਅਤੇ ਚਾਰ ਡਾਇਰੈਕਟਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਨੁਕਸਾਨ ਲਈ 1 ਲੱਖ ਰੁਪਏ, ਮੈਡੀਕਲ ਖਰਚੇ ਲਈ 9 ਲੱਖ ਰੁਪਏ, ਹਰੀ ਮਿਰਚ ਨੂੰ ਖ਼ਰਾਬ ਕਰਨ ਲਈ 22.1 ਲੱਖ ਰੁਪਏ ਅਤੇ ਯਾਤਰਾ ਦੇ ਖਰਚੇ ਲਈ 50,000 ਰੁਪਏ ਸਮੇਤ ਹੋਰ ਰਾਹਤ ਦੇਣ ਦੀ ਮੰਗ ਕੀਤੀ ਹੈ।

ਅਦਾਲਤ ਨੇ ਏਅਰਲਾਈਨਜ਼ ਨੂੰ ਦੋਸ਼ੀ ਠਹਿਰਾਇਆ ਤੇ ਮੁਆਵਜ਼ੇ ਦਾ ਹੁਕਮ ਦਿੱਤਾ
ਇਸ ਕਾਰਵਾਈ ਦੌਰਾਨ ਏਅਰਲਾਈਨ ਦੇ ਅਧਿਕਾਰੀ ਮੌਜੂਦ ਨਹੀਂ ਸਨ। ਬਾਅਦ ਵਿੱਚ ਅਦਾਲਤ ਨੇ ਪਾਇਆ ਕਿ ਉਨ੍ਹਾਂ ਵੱਲੋਂ ਲਾਪਰਵਾਹੀ ਕੀਤੀ ਗਈ ਸੀ। ਅਦਾਲਤ ਨੇ ਸਵੀਕਾਰ ਕੀਤਾ ਕਿ ਸ਼੍ਰੀਨਿਵਾਸਮੂਰਤੀ ਨੂੰ ਕਾਰੋਬਾਰ ਵਿਚ ਨੁਕਸਾਨ ਹੋਇਆ ਹੈ। ਹਾਲਾਂਕਿ ਉਹ ਡਾਕਟਰੀ ਸਥਿਤੀ ਬਾਰੇ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ, ਇਸ ਲਈ ਅਦਾਲਤ ਨੇ ਸ੍ਰੀਨਿਵਾਸ ਦੁਆਰਾ ਮੰਗੀ ਗਈ ਮੁਆਵਜ਼ੇ ਦੀ ਰਕਮ ਨਿਰਧਾਰਤ ਕੀਤੀ ਉਸ ਵਿੱਚ ਕਟੌਤੀ ਕਰ ਦਿੱਤੀ ਹੈ।

22 ਜਨਵਰੀ ਦੇ ਆਪਣੇ ਆਦੇਸ਼ ਵਿੱਚ, ਅਦਾਲਤ ਨੇ ਏਅਰਲਾਈਨਾਂ ਨੂੰ ਖ਼ਰਾਬ ਸੇਵਾ ਲਈ 25,00 ਰੁਪਏ, ਮਾਨਸਿਕ ਪੀੜਾ ਲਈ 25,000 ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਲਈ 10,000 ਰੁਪਏ ਅਦਾ ਕਰਨ ਦਾ ਨਿਰਦੇਸ਼ ਦਿੱਤਾ। ਏਅਰਲਾਈਨ ਨੂੰ ਹੁਕਮ ਦੀ ਪਾਲਣਾ ਕਰਨੀ ਪਵੇਗੀ।

(For more news apart from Spicejet In Flight expire meal Row News in Punjabi, stay tuned to Rozana Spokesman)

Location: India, Karnataka

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement