ਜਪਾਨ ’ਚ ਅੱਗ ਕਾਰਨ ਲਗਭਗ 1800 ਹੈਕਟੇਅਰ ਜੰਗਲੀ ਖੇਤਰ ਸੜ ਕੇ ਸੁਆਹ

By : JUJHAR

Published : Mar 2, 2025, 2:30 pm IST
Updated : Mar 2, 2025, 2:30 pm IST
SHARE ARTICLE
Fire in Japan burns down nearly 1800 hectares of forest
Fire in Japan burns down nearly 1800 hectares of forest

26 ਫ਼ਰਵਰੀ ਨੂੰ ਲੱਗੀ ਅੱਗ ਨੇ ਵੱਡੇ ਖੇਤਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ : ਰਾਸ਼ਟਰੀ ਪ੍ਰਸਾਰਕ ਐਨ.ਐਚ.ਕੇ

ਟੋਕੀਉ : ਜਾਪਾਨ ਦੇ ਇਵਾਤੇ ਸੂਬੇ ਦੇ ਓਫੁਨਾਟੋ ਸ਼ਹਿਰ ਵਿਚ ਜੰਗਲ ਦੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ, ਹੁਣ ਤੱਕ ਲਗਭਗ 1,800 ਹੈਕਟੇਅਰ ਜੰਗਲੀ ਖੇਤਰ ਸੜ ਚੁੱਕਾ ਹੈ। ਰਾਸ਼ਟਰੀ ਪ੍ਰਸਾਰਕ ਐਨ.ਐਚ.ਕੇ ਅਨੁਸਾਰ, 26 ਫ਼ਰਵਰੀ ਨੂੰ ਲੱਗੀ ਅੱਗ ਨੇ ਵੱਡੇ ਖੇਤਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ।  ਅੱਗ ਕੇਂਦਰੀ ਸੈਨਰੀਕੂ-ਚੋ ਰਿਓਇਰੀ ਦੇ ਉੱਤਰ ਅਤੇ ਪੱਛਮ ਵਿਚ ਫੈਲ ਰਹੀ ਹੈ।

ਮੀਡੀਆ ਅਨੁਸਾਰ, ਸ਼ੋਜੀ ਜ਼ਿਲ੍ਹੇ ਦੇ ਸੈਨਰੀਕੂ-ਚੋ ਰਿਓਇਰੀ ਵਿਚ ਇਕ ਲਾਸ਼ ਮਿਲੀ ਹੈ ਅਤੇ ਕਈ ਘਰਾਂ ਸਮੇਤ ਲਗਭਗ 84 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕੱੁਝ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਹਨ। ਰਿਪੋਰਟਾਂ ਅਨੁਸਾਰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਤਕ ਇਥੋਂ 1,222 ਲੋਕਾਂ ਨੂੰ ਨਿਕਾਸੀ ਕੇਂਦਰਾਂ ਅਤੇ ਭਲਾਈ ਕੇਂਦਰਾਂ ਵਿਚ ਭੇਜਿਆ ਗਿਆ।

ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਰਿਓਇਰੀ ਪ੍ਰਾਇਦੀਪ, ਸੈਨਰੀਕੂ-ਚੋ ਰਿਓਇਰੀ ਅਤੇ ਸੈਨਰੀਕੂ-ਚੋ ਓਕੀਰਾਈ ਦੀ ਸਰਹੱਦ ਅਤੇ ਅਕੈਸ਼ੀ-ਚੋ ਅਰਿਤਾਸ਼ੀ ਦੇ ਆਲੇ ਦੁਆਲੇ ਦੇ ਖੇਤਰਾਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਇਨ੍ਹਾਂ ਇਲਾਕਿਆਂ ਵਿਚ ਅੱਗ ’ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ ਨੇ ਪਾਣੀ ਦਾ ਛਿੜਕਾਅ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement