
ਚੀਨ ਵਲੋਂ ਕਈ ਸਾਲ ਪਹਿਲਾਂ ਪੁਲਾੜ ਵਿਚ ਸਥਾਪਤ ਕੀਤੀ ਚੀਨੀ ਸਪੇਸ ਸਕਾਈਲੈਬ ਤਿਆਨਗੋਂਗ-1 ਪ੍ਰਸ਼ਾਂਤ ਮਹਾਸਗਾਰ ਵਿਚ ਡਿਗ ਪਿਆ ਹੈ। ਸੋਮਵਾਰ...
ਬੀਜਿੰਗ : ਚੀਨ ਵਲੋਂ ਕਈ ਸਾਲ ਪਹਿਲਾਂ ਪੁਲਾੜ ਵਿਚ ਸਥਾਪਤ ਕੀਤੀ ਚੀਨੀ ਸਪੇਸ ਸਕਾਈਲੈਬ ਤਿਆਨਗੋਂਗ-1 ਪ੍ਰਸ਼ਾਂਤ ਮਹਾਸਗਾਰ ਵਿਚ ਡਿਗ ਪਿਆ ਹੈ। ਸੋਮਵਾਰ ਨੂੰ 00:15 GMT (5:45 IST) 'ਤੇ ਇਸ ਪੁਲਾੜ ਗੱਡੀ ਦਾ ਪ੍ਰਸ਼ਾਂਤ ਮਹਾਸਾਗਰ ਦੇ ਉਪਰ ਦੁਬਾਰਾ ਵਾਯੂਮੰਡਲ ਵਿਚ ਦਾਖਲ ਹੁੰਦੇ ਸਮੇਂ ਜ਼ਿਆਦਾਤਰ ਹਿੱਸਾ ਸੜ ਗਿਆ। ਅਮਰੀਕਾ ਦੀ ਮਿਲਟਰੀ ਨੇ ਵੀ ਤਿਆਨਗੋਂਗ ਦੇ ਦੁਬਾਰਾ ਦਾਖਲ ਹੋਣ ਦੀ ਪੁਸ਼ਟੀ ਕੀਤੀ। ਚੀਨ ਦੇ ਮੱਹਤਵਪੂਰਣ ਪੁਲਾੜ ਪ੍ਰੋਗਰਾਮ ਦੇ ਤਹਿਤ ਓਰਬਿਟ ਪ੍ਰਯੋਗਾਂ ਲਈ 10.4 ਮੀਟਰ ਲੰਬੇ ਤਿਆਨਗੋਂਗ-1 ਨੂੰ ਸਾਲ 2011 ਵਿਚ ਲਾਂਚ ਕੀਤਾ ਗਿਆ ਸੀ।
china tiangong
ਇਸ ਦਾ ਉਦੇਸ਼ ਸਾਲ 2023 ਤੱਕ ਪੁਲਾੜ ਵਿਚ ਸਥਾਈ ਸਟੇਸ਼ਨ ਸਥਾਪਿਤ ਕਰਨ ਦਾ ਸੀ। ਇਸ ਲੈਬ ਨੇ ਜੂਨ 2013 ਵਿਚ ਆਪਣਾ ਮਿਸ਼ਨ ਪੂਰਾ ਕਰ ਲਿਆ ਸੀ। ਦਸਣਯੋਗ ਹੈ ਕਿ ਤਿਆਨਗੋਂਗ-1 ਨੂੰ ਚੀਨ ਨੇ ਸਿਰਫ ਦੋ ਸਾਲ ਦੀ ਸਮੇਂ ਸੀਮਾ ਲਈ ਬਣਾਇਆ ਸੀ। ਚੀਨ ਦੀ ਯੋਜਨਾ ਸੀ ਕਿ ਉਹ ਸਪੇਸ ਲੈਬ ਨੂੰ ਧਰਤੀ ਦੇ ਪੰਧ ਤੋਂ ਬਾਹਰ ਕਰ ਦੇਣਗੇ ਅਤੇ ਉਹ ਖ਼ੁਦ ਹੀ ਪੁਲਾੜ ਵਿਚ ਖਤਮ ਹੋ ਜਾਵੇਗਾ। ਹਾਲਾਂਕਿ ਮਈ 2011 ਤੋਂ ਮਾਰਚ 2016 ਤਕ ਕਰੀਬ 5 ਸਾਲ ਕੰਮ ਕਰਨ ਦੇ ਬਾਅਦ ਇਹ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਧਰਤੀ ਦੇ ਗੁਰਤਾ ਬਲ ਨੇ ਇਸ ਨੂੰ ਅਪਣੇ ਵਲ ਖਿੱਚ ਲਿਆ।
china tiangong
ਗੌਰਤਲਬ ਹੈ ਕਿ ਚੀਨ ਨੇ ਅਪਣੇ ਅਭਿਲਾਸ਼ੀ ਪਰਮਾਣੂ ਪ੍ਰੋਗਰਾਮ ਨੂੰ ਗਤੀ ਦੇਣ ਲਈ ਸਾਲ 2011 ਵਿਚ 10.4 ਮੀਟਰ ਲੰਬੀ ਇਸ ਪੁਲਾੜ ਗੱਡੀ ਨੂੰ ਸ਼ੁਰੂ ਕੀਤਾ ਸੀ, ਜੋ ਪੁਲਾੜ ਵਿਚ ਡੌਕਿੰਗ ਅਤੇ ਔਰਬਿਟ ਸਹੂਲਤਾਂ ਨੂੰ ਪ੍ਰਦਾਨ ਕਰਦਾ ਸੀ। ਪਹਿਲਾਂ ਇਸ ਨੂੰ ਸਾਲ 2013 ਵਿਚ ਹੀ ਕਿਰਿਆਹੀਣ ਕਰਨ ਦੀ ਯੋਜਨਾ ਸੀ ਪਰ ਬਾਅਦ ਵਿਚ ਇਸ ਨੂੰ ਟਾਲ ਦਿਤਾ ਗਿਆ। ਚੀਨ ਨੇ ਬੀਤੀ ਸਾਲ ਕਿਹਾ ਸੀ ਕਿ ਇਹ ਮਲਬਾ ਦਸੰਬਰ 2017 ਦੇ ਅਖੀਰ ਤਕ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋਵੇਗਾ।