
ਮਾਹਰ ਇਸ ਐਂਟੀਵਾਇਰਲ ਡਰੱਗ ਨੂੰ ਪਹਿਲਾਂ ਈਬੋਲਾ ਵਾਇਰਸ...
ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਇਲਾਜ ਵਿਚ ਰੀਮਡੇਸਿਵਰ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ। ਹੁਣ ਤੱਕ ਟਰੰਪ ਕੋਰੋਨਾ ਦੇ ਇਲਾਜ ਲਈ ਸਭ ਤੋਂ ਪ੍ਰਭਾਵਸ਼ਾਲੀ ਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ ਹੋਣ ਦਾ ਦਾਅਵਾ ਕਰ ਰਹੇ ਸਨ। ਅਮਰੀਕਾ ਵਿਚ ਰੀਮੇਡਾਈਕਸੀਵਰ ਡਰੱਗ ਕਾਰਨ ਕੋਰੋਨਾ ਦੇ ਮਰੀਜ਼ਾਂ 'ਤੇ ਚੰਗੇ ਨਤੀਜੇ ਸਾਹਮਣੇ ਆਏ ਹਨ।
Medicine
ਮਾਹਰ ਇਸ ਐਂਟੀਵਾਇਰਲ ਡਰੱਗ ਨੂੰ ਪਹਿਲਾਂ ਈਬੋਲਾ ਵਾਇਰਸ ਵਿਰੁੱਧ ਸਕਾਰਾਤਮਕ ਤਰੀਕੇ ਨਾਲ ਟੈਸਟ ਕਰਨ ਵੱਲ ਦੇਖ ਰਹੇ ਹਨ। ਜਿਨ੍ਹਾਂ ਦੇ ਇਲਾਜ਼ ਕੀਤੇ ਗਏ ਹਨ ਉਨ੍ਹਾਂ ਨੂੰ ਔਸਤਨ 11 ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ।
Medicine Test Corona Virus
ਵਿਗਿਆਨੀਆਂ ਦੇ ਅਨੁਸਾਰ ਅਮਰੀਕੀ ਫਾਰਮਾ ਕੰਪਨੀ ਗਿਲਿਅਡ ਦੁਆਰਾ ਬਣਾਈ ਗਈ ਇਹ ਦਵਾਈ ਕੋਰੋਨਾ ਵਾਇਰਸ ਦੇ ਇਲਾਜ ਲਈ ਨਹੀਂ ਬਣਾਈ ਗਈ ਹੈ, ਭਾਵੇਂ ਇਹ ਲਾਭਦਾਇਕ ਹੈ ਪਰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਖੋਜ ਦੀ ਲੋੜ ਹੈ। ਪਹਿਲਾਂ, ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਗੰਭੀਰ ਬਿਮਾਰ ਲੋਕਾਂ ਲਈ ਇਸ ਦਾ ਹੋਰ ਦਵਾਈਆਂ ਨਾਲ ਮਿਲਾ ਕੇ ਬਹੁਤ ਫਾਇਦੇ ਸਾਬਤ ਹੋਏ ਸਨ।
Medicine
ਸਿਰਫ ਅਮਰੀਕਾ ਹੀ ਨਹੀਂ ਦੁਨੀਆਭਰ ਦੇ ਕਈ ਹਸਪਤਾਲਾਂ ਵਿਚ ਇਸ ਦਾ ਇਲਾਜ ਚਲ ਰਿਹਾ ਹੈ। ਇਸ ਦਵਾਈ ਦਾ ਇਸਤੇਮਾਲ ਪਹਿਲਾਂ ਚੀਨ ਦੇ ਮਰੀਜ਼ਾਂ ਤੇ ਕੀਤਾ ਗਿਆ ਸੀ ਜਿਸ ਦਾ ਕੋਈ ਪ੍ਰਭਾਵ ਨਹੀਂ ਪਿਆ। ਹੁਣ ਇਸ ਦਾ ਨਵਾਂ ਟ੍ਰਾਇਲ ਅਮਰੀਕਾ ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜ਼ੀ ਐਂਡ ਇੰਫੈਕਸ਼ਨਜ਼ ਡਿਜੀਜੇਸ ਵੱਲੋਂ ਕੀਤਾ ਗਿਆ। ਟਰੰਪ ਦੇ ਸਲਾਹਕਾਰ ਅਮਰੀਕੀ ਸਿਹਤ ਅਧਿਕਾਰੀ ਡਾ ਐਂਥਨੀ ਫਾਕੀ ਨੇ ਤੇਜ਼ੀ ਨਾਲ ਦਿੱਸਣ ਵਾਲੇ ਸੁਧਾਰ ਨੂੰ ਚੰਗੀ ਖ਼ਬਰ ਕਿਹਾ ਹੈ।
Donald Trump
ਦਸ ਦਈਏ ਕਿ ਅਮਰੀਕਾ ਵਿਚ ਕਈ ਹਸਪਤਾਲ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਮਲੇਰੀਆ ਦੀ ਦਵਾਈ ਹਾਈਡ੍ਰੋਕਸਾਈਕਲੋਰੋਕਿਨ ਦਾ ਇਸਤੇਮਾਲ ਕਰ ਰਹੇ ਹਨ। ਮੈਡੀਕਲ ਪੱਤਰਿਕਾ ਐਮਡੇਜ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਖ਼ਬਰ ਅਨੁਸਾਰ ਮਲੇਰੀਆ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਦਵਾਈ ਹਾਈਡ੍ਰੋਕਸਾਈਕਲੋਰੋਕਿਨ ਅਤੇ ਤੋਸੀਲਿਜੁਮੈਬ ਦਵਾਈ ਨਾਲ ਯੇਲ ਨਿਊ ਹੇਵਨ ਹੈਲਥ ਸਿਸਟਮ ਦੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ।
Medicine
ਭਾਰਤੀ-ਅਮਰੀਕੀ ਕਾਰਡੀਓਲੋਜਿਸਟ ਨਿਹਾਰ ਦੇਸਾਈ ਨੇ ਮੈਗਜ਼ੀਨ ਨੂੰ ਦੱਸਿਆ ਕਿ ਇਹ ਦਵਾਈ ਸਸਤੀ ਹੈ। ਇਸ ਦਾ ਦਹਾਕਿਆਂ ਤੋਂ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ ਅਤੇ ਲੋਕ ਇਸ ਨਾਲ ਆਰਾਮ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਅਪਣੇ ਹਰ ਸੰਭਵ ਯਤਨ ਕਰ ਰਹੇ ਹਨ।
ਰਾਸ਼ਟਰੀ ਸੰਸਥਾ ਦੇ ਐਂਥਨੀ ਫਾਸੀ ਨੇ ਦਸਿਆ ਕਿ ਇਹ ਦਵਾਈ ਗੰਭੀਰ ਰੂਪ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਕਾਰਗਰ ਹੋਵੇਗੀ। ਐਫਡੀਏ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਸਭ ਤੋਂ ਪਹਿਲਾਂ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਸੀ। ਟਰੰਪ ਦੇ ਕਹਿਣ ਤੇ ਭਾਰਤ ਨੇ ਅਮਰੀਕਾ ਨੂੰ 5 ਕਰੋੜ ਗੋਲੀਆਂ ਭੇਜੀਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।