ਕੋਰੋਨਾ ਦੇ ਭਿਆਨਕ ਰੂਪ ਦਰਮਿਆਨ ਭਾਰਤ ’ਚ ਲੱਗੇ ਕੁੱਝ ਹਫ਼ਤਿਆਂ ਲਈ ‘ਤਾਲਾਬੰਦੀ’: ਮਹਾਂਮਾਰੀ ਮਾਹਰ
Published : May 2, 2021, 10:07 am IST
Updated : May 2, 2021, 10:07 am IST
SHARE ARTICLE
corona lockdown
corona lockdown

ਜਿੱਤ ਦਾ ਐਲਾਨ ਸ਼ਾਇਦ ਜਲਦੀ ਕਰ ਦਿੱਤਾ ਗਿਆ।’

ਨਵੀਂ ਦਿੱਲੀ : ਅਮਰੀਕਾ ਦੇ ਚੋਟੀ ਦੇ ਮਹਾਂਮਾਰੀ ਮਾਹਰ ਐਂਥਨੀ ਫਾਊਚੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਜਾ ਸਕਣ ਵਾਲੇ ਤੁਰਤ ਕਦਮ ਦੇ ਤੌਰ ’ਤੇ ਭਾਰਤ ਵਿਚ ਕੁੱਝ ਹਫ਼ਤਿਆਂ ਦੀ ਤਾਲਾਬੰਦੀ ਲਾਗੂ ਕਰਨ ਦੀ ਸਲਾਹ ਦਿਤੀ ਹੈ। ਫ਼ਾਊਚੀ ਨੇ ਅਪਣੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਦੇ ਇਲਾਵਾ ਆਕਸੀਜਨ, ਦਵਾਈਆਂ ਅਤੇ ਪੀ.ਪੀ.ਈ. ਕਿੱਟ ਦੀ ਉਲੱਬਧਤਾ ਵਧਾਉਣਾ ਦੂਜੀ ਮਹੱਤਵਪੂਰਨ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੰਕਟ ਦੇ ਮੱਦੇਨਜ਼ਰ, ਭਾਰਤ ਨੂੰ ਇਕ ਸੰਕਟ ਸਮੂਹ ਬਣਾਉਣਾ ਚਾਹੀਦਾ ਹੈ, ਜੋ ਬੈਠਕਾਂ ਕਰੇ ਅਤੇ ਚੀਜ਼ਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰੇ। ਫਾਊਚੀ ਨੇ ਕਿਸੇ ਸਰਕਾਰ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ‘ਜਿੱਤ ਦਾ ਐਲਾਨ ਸ਼ਾਇਦ ਜਲਦੀ ਕਰ ਦਿੱਤਾ ਗਿਆ।’

Corona VirusCorona Virus

ਬਾਈਡਨ ਪ੍ਰਸ਼ਾਸਨ ਦੇ ਚੋਟੀ ਦੇ ਡਾਕਟਰੀ ਸਲਾਹਕਾਰ ਫਾਊਚੀ ਨੇ ਕਿਹਾ, ‘ਤੁਹਾਨੂੰ ਇਕ ਚੀਜ਼ ਕਰਨ ਦੀ ਬਹੁਤ ਜ਼ਰੂਰਤ ਹੈ, ਉਹ ਹੈ ਕਿ ਤੁਸੀਂ ਦੇਸ਼ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿਉ। ਮੈਨੂੰ ਲਗਦਾ ਹੈ ਕਿ ਇਹ ਅਹਿਮ ਹੈ।’ ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਇਕ ਚੀਜ਼ ਜੋ ਬਹੁਤ ਮਹੱਤਵਪੂਰਨ ਹੈ, ਉਹ ਹੈ ਆਕਸੀਜਨ ਅਤੇ ਪੀ.ਪੀ.ਈ. ਕਿੱਟ ਸਮੇਤ ਮੈਡੀਕਲ ਸਮੱਗਰੀ ਹਾਸਲ ਕਰਨਾ।

Gun violence is a ‘national shame’ that will have to stop, warns Joe BidenJoe Biden

ਫਾਊਚੀ ਨੇ ਕਿਹਾ ਕਿ ਜਦੋਂ ਚੀਨ ਵਿਚ ਇਕ ਸਾਲ ਪਹਿਲਾਂ ਇਸ ਤਰ੍ਹਾਂ ਤੇਜ਼ੀ ਨਾਲ ਵਾਇਰਸ ਫੈਲਿਆ ਸੀ, ਤਾਂ ਉਸ ਨੇ ਮੁਕੰਮਲ ਤਾਲਾਬੰਦੀ ਲਗਾ ਦਿਤੀ ਸੀ। ਉਨ੍ਹਾਂ ਕਿਹਾ ਕਿ 6 ਮਹੀਨੇ ਦੀ ਪਾਬੰਦੀ ਲਗਾਉਣੀ ਜ਼ਰੂਰੀ ਨਹੀਂ ਪਰ ਲਾਗ ਦੀ ਲੜੀ ਰੋਕਣ ਲਈ ਅਸਥਾਈ ਤਾਲਾਬੰਦੀ ਲਗਾਈ ਜਾ ਸਕਦੀ ਹੈ। ਫਾਊਚੀ ਨੇ ਕਿਹਾ ਕਿ ਕੁੱਝ ਹਫ਼ਤੇ ਦੀ ਤਾਲਾਬੰਦੀ ਲਗਾਉਣ ਨਾਲ ਕੋਰੋਨਾ ਨੂੰ ਰੋਕਣ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ।

Corona Vaccine Corona Vaccine

ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਟੀਕਾਕਰਨ ਦੀ ਅਹਿਮ ਭੂਮਿਕਾ ਹੈ। ਫਾਊਚੀ ਨੇ ਕਿਹਾ ਕਿ ਜੇਕਰ 1.4 ਅਰਬ ਦੀ ਆਬਾਦੀ ਵਾਲੇ ਭਾਰਤ ਨੇ ਅਪਣੀ ਜਨਸੰਖਿਆ ਦੇ ਸਿਰਫ਼ 2 ਫ਼ੀਸਦੀ ਲੋਕਾਂ ਦਾ ਪੂਰਨ ਟੀਕਾਕਰਨ ਕੀਤਾ ਹੈ ਤਾਂ ਅਜੇ ਲੰਮੀ ਦੂਰੀ ਤੈਅ ਕਰਨੀ ਹੈ। ਉਨ੍ਹਾਂ ਕਿਹਾ, ‘ਤੁਹਾਨੂੰ ਸਪਲਾਈ ਹਾਸਲ ਕਰਨੀ ਹੋਵੇਗੀ। ਤੁਹਾਨੂੰ ਵਿਸ਼ਵ ਦੀਆਂ ਵੱਖ-ਵੱਖ ਕੰਪਨੀਆਂ ਨਾਲ ਕਰਾਰ ਕਰਨੇ ਹੋਣਗੇ। ਹੁਣ ਕਈ ਕੰਪਨੀਆਂ ਕੋਲ ਟੀਕੇ ਹਨ।’ ਉਨ੍ਹਾਂ ਕਿਹਾ, ‘ਭਾਰਤ ਦੁਨੀਆ ਵਿਚ ਸੱਭ ਤੋਂ ਜ਼ਿਆਦਾ ਟੀਕੇ ਬਣਾਉਣ ਵਾਲਾ ਦੇਸ਼ ਹੈ। ਤੁਹਾਨੂੰ ਟੀਕਾ ਨਿਰਮਾਣ ਲਈ ਅਪਣੀ ਸਮਰਥਾ ਵਧਾਉਣੀ ਹੋਵੇਗੀ।’   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement