Israel-Hamas war: ਅਮਰੀਕਾ ਵਿਚ ਫਲਸਤੀਨ ਦੇ ਸਮਰਥਨ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ; ਹੁਣ ਤਕ 1500 ਤੋਂ ਵੱਧ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
Published : May 2, 2024, 2:53 pm IST
Updated : May 2, 2024, 2:53 pm IST
SHARE ARTICLE
Over 1500 protesters arrested across 30 US campuses in just a month
Over 1500 protesters arrested across 30 US campuses in just a month

ਪੁਲਿਸ ਦੇ ਹੈਲੀਕਾਪਟਰ ਅਸਮਾਨ ਵਿਚ ਗਸ਼ਤ ਕਰ ਰਹੇ ਹਨ

Israel-Hamas war: ਅਮਰੀਕਾ ਵਿਚ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਫਲਸਤੀਨ ਦੇ ਸਮਰਥਨ ਵਿਚ ਵਿਦਿਆਰਥੀਆਂ ਦਾ ਅੰਦੋਲਨ ਜਾਰੀ ਹੈ। ਅਮਰੀਕੀ ਮੀਡੀਆ ਹਾਊਸ ਨਿਊਯਾਰਕ ਟਾਈਮਜ਼ ਮੁਤਾਬਕ 18 ਅਪ੍ਰੈਲ ਤੋਂ ਹੁਣ ਤਕ 30 ਯੂਨੀਵਰਸਿਟੀਆਂ ਦੇ 1500 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੁੱਧਵਾਰ ਨੂੰ, ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਜਾਂ ਤਾਂ ਕੈਂਪਸ ਛੱਡਣ ਜਾਂ ਗ੍ਰਿਫਤਾਰੀ ਦਾ ਸਾਹਮਣਾ ਕਰਨ ਦਾ ਆਦੇਸ਼ ਦਿਤਾ।

ਹਾਲਾਂਕਿ, ਵਿਦਿਆਰਥੀ ਚਸ਼ਮੇ, ਮਾਸਕ ਅਤੇ ਹੈਲਮੇਟ ਪਹਿਨ ਕੇ ਡਟੇ ਹੋਏ ਹਨ। ਪੁਲਿਸ ਦੀਆਂ ਗੱਡੀਆਂ ਅਤੇ ਬੈਰੀਕੇਡਾਂ ਨੇ ਯੂਨੀਵਰਸਿਟੀ ਕੈਂਪਸ ਨੂੰ ਘੇਰ ਲਿਆ ਹੈ। ਪੁਲਿਸ ਦੇ ਹੈਲੀਕਾਪਟਰ ਅਸਮਾਨ ਵਿਚ ਗਸ਼ਤ ਕਰ ਰਹੇ ਹਨ। ਖ਼ਬਰਾਂ ਅਨੁਸਾਰ ਦੇਰ ਰਾਤ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ। ਇਸ ਦੌਰਾਨ ਕਈ ਸੌ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਕਤਰ ਦੇ ਮੀਡੀਆ ਹਾਊਸ ਅਲਜਜ਼ੀਰਾ ਦੇ ਅਨੁਸਾਰ, ਬੁੱਧਵਾਰ ਦੇਰ ਰਾਤ ਯੂਸੀਐਲਏ ਦੇ ਕੈਂਪਸ ਵਿਚ ਫਲਸਤੀਨ ਸਮਰਥਕ ਵਿਦਿਆਰਥੀਆਂ ਦੇ ਇਕ ਸਮੂਹ ਦੀ ਇਜ਼ਰਾਈਲ ਪੱਖੀ ਵਿਦਿਆਰਥੀਆਂ ਨਾਲ ਝੜਪ ਹੋ ਗਈ। ਰਿਪੋਰਟਾਂ ਮੁਤਾਬਕ ਇਜ਼ਰਾਈਲ ਸਮਰਥਕ ਲੋਹੇ ਦੀਆਂ ਰਾਡਾਂ ਅਤੇ ਮਿਰਚਾਂ ਦੇ ਸਪਰੇਅ ਨਾਲ ਉਸ ਇਲਾਕੇ 'ਚ ਆਏ ਜਿਥੇ ਫਲਸਤੀਨੀ ਸਮਰਥਕ ਵਿਦਿਆਰਥੀ ਮੌਜੂਦ ਸਨ। ਉਨ੍ਹਾਂ ਨੇ ਫਲਸਤੀਨ ਪੱਖੀ ਵਿਦਿਆਰਥੀਆਂ 'ਤੇ ਹਮਲਾ ਕੀਤਾ। ਅੰਨਾ ਨਾਮਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਪੁਲਿਸ ਚੁੱਪਚਾਪ ਖੜ੍ਹੀ ਰਹੀ ਅਤੇ ਝੜਪ ਨੂੰ ਦੇਖ ਰਹੀ ਹੈ। ਕਾਫੀ ਦੇਰ ਤਕ ਕੁੱਝ ਨਹੀਂ ਕੀਤਾ ਗਿਆ।

ਦਰਅਸਲ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਜ਼ਰਾਈਲ-ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ 7 ਵਾਰ ਮੱਧ ਪੂਰਬ ਦਾ ਦੌਰਾ ਕਰ ਚੁੱਕੇ ਹਨ। ਬੁੱਧਵਾਰ (1 ਮਈ) ਨੂੰ, ਅਪਣੀ 7ਵੀਂ ਫੇਰੀ ਦੇ ਆਖਰੀ ਦਿਨ, ਬਲਿੰਕਨ ਨੇ ਮੰਗ ਕੀਤੀ ਕਿ ਹਮਾਸ ਜੰਗਬੰਦੀ ਸੌਦੇ ਨੂੰ ਸਵੀਕਾਰ ਕਰੇ।

ਤੇਲ ਅਵੀਵ ਵਿਚ ਇਜ਼ਰਾਇਲੀ ਰਾਸ਼ਟਰਪਤੀ ਹਰਜੋਗ ਨਾਲ ਮੁਲਾਕਾਤ ਦੌਰਾਨ ਬਲਿੰਕੇਨ ਨੇ ਕਿਹਾ, ‘ਅਸੀਂ ਜਲਦੀ ਤੋਂ ਜਲਦੀ ਜੰਗਬੰਦੀ ਲਈ ਵਚਨਬੱਧ ਹਾਂ, ਤਾਂ ਜੋ ਸਾਰੇ ਇਜ਼ਰਾਈਲੀ ਬੰਧਕ ਘਰ ਵਾਪਸ ਆ ਸਕਣ। ਹਮਾਸ ਇਸ ਵਿਚ ਰੁਕਾਵਟ ਪੈਦਾ ਕਰ ਰਿਹਾ ਹੈ’। ਉਨ੍ਹਾਂ ਕਿਹਾ, 'ਅਸੀਂ ਪ੍ਰਸਤਾਵ ਰੱਖਿਆ ਹੈ, ਇਸ ਨੂੰ ਸਵੀਕਾਰ ਕਰਨ ਦਾ ਸਮਾਂ ਹੁਣੇ ਹੈ।'

ਪ੍ਰਸਤਾਵ ਵਿਚ ਕੀ ਹੈ?

ਅਮਰੀਕੀ ਮੀਡੀਆ ਹਾਊਸ ਨਿਊਯਾਰਕ ਟਾਈਮਜ਼ ਮੁਤਾਬਕ ਇਜ਼ਰਾਈਲ-ਹਮਾਸ ਯੁੱਧ ਨੂੰ ਰੋਕਣ ਲਈ ਪ੍ਰਸਤਾਵਿਤ ਜੰਗਬੰਦੀ ਸਮਝੌਤੇ 'ਚ ਸ਼ੁਰੂਆਤ 'ਚ 33 ਇਜ਼ਰਾਈਲੀ ਬੰਧਕਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਇਸ ਦੇ ਬਦਲੇ ਵਿਚ ਇਜ਼ਰਾਈਲ ਅਪਣੀਆਂ ਜੇਲ੍ਹਾਂ ਵਿਚ ਬੰਦ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਨਾਲ ਹੀ, ਇਜ਼ਰਾਈਲ ਗਾਜ਼ਾ ਵਿਚ ਵੀ ਅਪਣੇ ਹਮਲੇ ਬੰਦ ਕਰੇਗਾ।

ਹਮਾਸ ਦੇ ਬੁਲਾਰੇ ਓਸਾਮਾ ਹਮਦਾਨ ਨੇ ਬੁੱਧਵਾਰ ਰਾਤ ਲੇਬਨਾਨ ਦੇ ਇਕ ਟੀਵੀ ਚੈਨਲ ਨੂੰ ਦਿਤੇ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਇਸ ਸੌਦੇ ਨੂੰ ਸਵੀਕਾਰ ਨਹੀਂ ਕਰਨਗੇ। ਹਾਲਾਂਕਿ ਬਾਅਦ 'ਚ ਹਮਾਸ ਦੇ ਪ੍ਰੈੱਸ ਦਫਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਸੌਦੇ ਨੂੰ ਲੈ ਕੇ ਉਨ੍ਹਾਂ ਦਾ ਰੁਖ ਨਾਂਹ-ਪੱਖੀ ਹੈ ਪਰ ਫਿਰ ਵੀ ਉਹ ਇਸ 'ਤੇ ਗੱਲਬਾਤ ਲਈ ਤਿਆਰ ਹਨ।

ਬਾਈਡਨ ਸੌਦੇ ਬਾਰੇ ਚਿੰਤਤ ਕਿਉਂ ਹੈ?

ਹਮਾਸ ਮੁਤਾਬਕ ਇਸ ਜੰਗ 'ਚ ਹੁਣ ਤਕ 34 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਯੂਨੀਵਰਸਿਟੀਆਂ ਵਿਚ ਇਸ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਪ੍ਰਦਰਸ਼ਨ ਹੋ ਰਹੇ ਹਨ। ਵਿਦਿਆਰਥੀਆਂ ਦੀ ਮੰਗ ਹੈ ਕਿ ਗਾਜ਼ਾ ਵਿਚ ਜੰਗ ਵਿਚ ਅਮਰੀਕਾ ਨੂੰ ਅਪਣੇ ਦੋਸਤ ਇਜ਼ਰਾਈਲ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਪੀਬੀਐਸ ਨਿਊਜ਼ ਮੁਤਾਬਕ ਬਾਈਡਨ ਦੀ ਇਜ਼ਰਾਈਲ ਨੀਤੀ ਅਮਰੀਕਾ ਵਿਚ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਹ ਨੌਜਵਾਨ ਵੋਟਰਾਂ ਨੂੰ ਗੁਆ ਸਕਦੇ ਹਨ। ਅਜਿਹੇ 'ਚ ਬਾਈਡਨ ਬਿਨਾਂ ਕਿਸੇ ਦੇਰੀ ਦੇ ਜੰਗਬੰਦੀ ਸਮਝੌਤਾ ਕਰਵਾਉਣਾ ਚਾਹੁੰਦੇ ਹਨ।

 (For more Punjabi news apart from Over 1500 protesters arrested across 30 US campuses in just a month, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement