Ukrainian journalist News: ਰੂਸ ’ਚ ਯੂਕ੍ਰੇਨ ਦੀ ਪੱਤਰਕਾਰ ਨਾਲ ਭਿਆਨਕ ਤਸ਼ੱਦਦ, ਪਸਲੀਆਂ ਤੋੜੀਆਂ, ਦਿਮਾਗ਼ ਤੇ ਅੱਖਾਂ ਕੱਢੀਆਂ
Published : May 2, 2025, 9:34 am IST
Updated : May 2, 2025, 9:34 am IST
SHARE ARTICLE
Russians brutally tortured Ukrainian journalist Victoria Roshchina Horrific News
Russians brutally tortured Ukrainian journalist Victoria Roshchina Horrific News

Ukrainian journalist News: ਕਈ ਵਾਰ ਕਰੰਟ ਲਾਇਆ

Russians brutally tortured Ukrainian journalist Victoria Roshchina Horrific News: ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ 3 ਸਾਲਾਂ ਤੋਂ ਜੰਗ ਚਲ ਰਹੀ ਹੈ। ਇਸ ਦੌਰਾਨ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਾਲ 2023 ਵਿਚ, ਵਿਕਟੋਰੀਆ ਰੋਸ਼ਚਿਨਾ ਨਾਮ ਦੀ ਇਕ ਮਹਿਲਾ ਪੱਤਰਕਾਰ ਯੂਕਰੇਨੀ ਨਾਗਰਿਕਾਂ ਦੀ ਗ਼ੈਰ-ਕਾਨੂੰਨੀ ਹਿਰਾਸਤ ਅਤੇ ਤਸ਼ੱਦਦ ਬਾਰੇ ਰਿਪੋਰਟਿੰਗ ਕਰ ਰਹੀ ਸੀ। 

ਹੁਣ ਉਸ ਪੱਤਰਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਆਪਣੀ ਮੌਤ ਤੋਂ ਪਹਿਲਾਂ, 27 ਸਾਲਾ ਵਿਕਟੋਰੀਆ ਨੂੰ ਰੂਸੀ ਫ਼ੌਜ ਨੇ ਹਿਰਾਸਤ ਵਿਚ ਲੈ ਲਿਆ ਅਤੇ ਮਹੀਨਿਆਂ ਤਕ ਤਸੀਹੇ ਦਿਤੇ। ਰਿਪੋਰਟ ਦੇ ਅਨੁਸਾਰ, ਜਦੋਂ ਵਿਕਟੋਰੀਆ ਦੀ ਲਾਸ਼ ਯੂਕਰੇਨ ਵਾਪਸ ਭੇਜੀ ਗਈ, ਤਾਂ ਫੋਰੈਂਸਿਕ ਰਿਪੋਰਟਾਂ ਵਿਚ ਭਿਆਨਕ ਤਸ਼ੱਦਦ ਅਤੇ ਅਣਮਨੁੱਖੀ ਸਲੂਕ ਦੇ ਹੈਰਾਨ ਕਰਨ ਵਾਲੇ ਨਿਸ਼ਾਨ ਮਿਲੇ। ਉਸਦੇ ਸਰੀਰ ’ਤੇ ਝਰੀਟਾਂ, ਟੁੱਟੀਆਂ ਪਸਲੀਆਂ, ਗਰਦਨ ’ਤੇ ਡੂੰਘੇ ਜ਼ਖ਼ਮ ਅਤੇ ਲੱਤਾਂ ’ਤੇ ਬਿਜਲੀ ਦੇ ਝਟਕੇ ਦੇ ਨਿਸ਼ਾਨ ਮਿਲੇ। ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਸ ਦਾ ਦਿਮਾਗ਼ ਤੇ ਅੱਖਾਂ ਗ਼ਾਇਬ ਸਨ।

ਵਿਕਟੋਰੀਆ ਰੋਸ਼ਚੀਨਾ ਯੂਕਰੇਨੀ ਅਖ਼ਬਾਰ ਯੂਕਰੇਨਸਕਾ ਪ੍ਰਵਦਾ ਨਾਲ ਜੁੜੀ ਹੋਈ ਸੀ। ਉਹ ਲੰਬੇ ਸਮੇਂ ਤੋਂ ਕਬਜ਼ੇ ਵਾਲੇ ਇਲਾਕਿਆਂ ਵਿਚ ਗਰਾਊਂਡ ਰਿਪੋਰਟਿੰਗ ਕਰ ਰਹੀ ਸੀ। ਯੂਕਰੇਨਸਕਾ ਪ੍ਰਵਦਾ ਦੇ ਸੰਪਾਦਕ ਸੇਵਗਿਲ ਮੁਸੇਵਾ ਨੇ ਵਿਕਟੋਰੀਆ ਨੂੰ ਇਕ ਖਾੜਕੂ ਪੱਤਰਕਾਰ ਮੰਨਿਆ। ਉਨ੍ਹਾਂ ਕਿਹਾ ਕਿ ਵਿਕਟੋਰੀਆ ਕਹਿੰਦੀ ਹੁੰਦੀ ਸੀ ਕਿ ਇਕ ਪੱਤਰਕਾਰ ਨੂੰ ਉੱਥੇ ਹੋਣਾ ਚਾਹੀਦਾ ਹੈ ਜਿਥੇ ਦੂਜੇ ਲੋਕ ਨਹੀਂ ਪਹੁੰਚ ਸਕਦੇ।

 ਉਸਦੀ ਹੱਤਿਆ ਨੇ ਯੂਕਰੇਨੀ ਅਤੇ ਅੰਤਰਰਾਸ਼ਟਰੀ ਪੱਤਰਕਾਰੀ ਨੂੰ ਝੰਜੋੜ ਕੇ ਰੱਖ ਦਿਤਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੋਸ਼ਚਿਨਾ ਦੀ ਮੌਤ ਰੂਸੀ ਹਿਰਾਸਤ ਵਿਚ ਹੋਈ ਸੀ। ਇਸ ਦੇ ਪੁਖਤਾ ਸਬੂਤ ਮਿਲੇ ਹਨ। ਰੂਸ ਦੀਆਂ ਕਾਰਵਾਈਆਂ ਦਾ ਇਕ ਪੈਟਰਨ ਹੈ, ਜਿਥੇ ਯੁੱਧ ਪ੍ਰਭਾਵਿਤ ਖੇਤਰਾਂ ਵਿਚ ਸੱਚਾਈ ਨੂੰ ਦਬਾਉਣ ਲਈ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਫੌਜਾਂ ਨੇ ਅੰਤਰਰਾਸ਼ਟਰੀ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ, ਗ਼ੈਰ-ਕਾਨੂੰਨੀ ਤੌਰ ’ਤੇ ਬੰਧਕਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਰਿਪੋਰਟਿੰਗ ਨੂੰ ਰੋਕਣ ਲਈ ਪੱਤਰਕਾਰਾਂ ਵਿਰੁਧ ਹਿੰਸਾ ਦੀ ਵਰਤੋਂ ਕੀਤੀ ਹੈ।    (ਏਜੰਸੀ)

(For more news apart from 'Russians brutally tortured Ukrainian journalist Victoria Roshchina Horrific News' stay tuned to Rozana Spokesman)

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement