
ਧਰਮ ਨੂੰ ਲੈ ਕੇ ਕਤਲੇਆਮ ਦੀਆਂ ਖ਼ਬਰਾਂ ਆਏ ਦਿਨ ਚਰਚਾ ਦਾ ਵਿਸ਼ਾ ਬਣਦੀਆਂ ਹਨ ਤੇ ਅਜਿਹੀ ਹੀ ਇਕ ਘਟਨਾ ਪਾਕਿਸਤਾਨ ਦੇ ਪੇਸ਼ਾਵਰ ਵਿਚ ...
ਲਾਹੌਰ : ਧਰਮ ਨੂੰ ਲੈ ਕੇ ਕਤਲੇਆਮ ਦੀਆਂ ਖ਼ਬਰਾਂ ਆਏ ਦਿਨ ਚਰਚਾ ਦਾ ਵਿਸ਼ਾ ਬਣਦੀਆਂ ਹਨ ਤੇ ਅਜਿਹੀ ਹੀ ਇਕ ਘਟਨਾ ਪਾਕਿਸਤਾਨ ਦੇ ਪੇਸ਼ਾਵਰ ਵਿਚ ਵਾਪਰੀ, ਜਿੱਥੇ ਦਿਨ ਦਿਹਾੜੇ ਸਿੱਖ ਕੌਮ ਦੇ ਲੀਡਰ ਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਵਾਲੇ ਸਿੱਖ ਲੀਡਰ ਚਰਨਜੀਤ ਸਿੰਘ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ।
pakistan sikh dead body charanjit singhਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵਿਚ ਹਾਹਾਕਾਰ ਮਚੀ ਹੋਈ ਹੈ। ਸਿੱਖਾਂ ਨਾਲ ਹੋਈ ਇਸ ਬੇਇਨਸਾਫੀ ਤੋਂ ਬਾਅਦ ਸਰਕਾਰ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ ਜੋ ਅਪਣੇ ਘੱਟ ਗਿਣਤੀ ਸਮਾਜ ਦੀ ਰੱਖਿਆ ਲਈ ਕੋਈ ਪੁਖਤਾ ਇੰਤਜ਼ਾਮ ਕਰਨ ਵਿਚ ਨਾਕਾਮਯਾਬ ਸਾਬਤ ਹੋ ਰਹੀ ਹੈ।
ਦੁੱਖ ਦੀ ਗੱਲ ਇਹ ਹੈ ਕਿ ਅਜਿਹਾ ਹਾਦਸਾ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ, ਪਹਿਲਾਂ ਵੀ ਕਈ ਵਾਰ ਸਿੱਖ ਸਮਾਜ ਨੂੰ ਅਜਿਹੇ ਹਾਦਸਿਆਂ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ। ਚਸ਼ਮਦੀਦ ਗਵਾਹ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਦਸਿਆ ਹੈ ਕਿ ਮੋਟਰਸਾਈਕਲ ਸਵਾਲ ਹਮਲਾਵਰ ਪਹਿਲਾਂ ਸਿੱਖ ਲੀਡਰ ਚਰਨਜੀਤ ਸਿੰਘ ਦੀ ਦੁਕਾਨ ਵਿਚ ਦਾਖਲ ਹੋਏ ਤੇ ਫੇਰ ਮਾਲਕ ਨੂੰ ਗੋਲੀ ਮਾਰ ਕੇ ਮੌਕਾ-ਏ-ਵਾਰਦਾਤ ਤੋਂ ਫ਼ਰਾਰ ਹੋ ਗਏ।
charanjit singhਮ੍ਰਿਤਕ ਦੀ ਸ਼ਨਾਖਤ ਚਰਨਜੀਤ ਸਿੰਘ, 52 ਵਜੋਂ ਕੀਤੀ ਗਈ ਹੈ ਜੋ ਕਿ ਸਿੱਖ ਕੌਮ ਦੇ ਲੀਡਰ ਤੇ ਮਨੁੱਖੀ ਹੱਕਾਂ ਦੇ ਲਈ ਲੜਨ ਵਾਲੇ ਸਿੱਖ ਨੇਤਾ ਸਨ। ਹਮਲੇ ਦੇ ਪਿੱਛੇ ਦੀ ਵਜ੍ਹਾ ਬਾਰੇ ਹਾਲੇ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਪਰ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਲਗਾਤਾਰ ਧਰਨੇ ਦਿਤੇ ਜਾ ਰਹੇ ਹਨ, ਜਿਸ ਵਿਚ ਸਿੱਖ ਸਮਾਜ, ਸਿਵਲ ਸਮਾਜ ਤੇ ਵਿਦਿਆਰਥੀ ਵੀ ਹਿੱਸਾ ਲੈ ਰਹੇ ਹਨ।ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਚਰਨਜੀਤ ਸਿੰਘ ਮੁੱਖ ਤੌਰ ਤੇ ਤਾਲੀਬਾਨ ਤੇ ਹੋਰ ਵਧੇਰੇ ਅੱਤਵਾਦੀ ਸੰਗਠਨਾਂ ਦਾ ਵਿਰੋਧ ਕਰਦਾ ਸੀ ਤੇ ਪਾਕਿਸਤਾਨ ਮਿਲਟਰੀ ਦਾ ਪੱਕਾ ਸਮਰਥਕ ਸੀ।
charanjit singhਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਿਰ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚਾਲ ਰਹੀ ਹੈ ਤੇ ਜੇ ਤਫਤੀਸ਼ ਦੌਰਾਨ ਕੋਈ ਵੀ ਸੁਰਾਖ਼ ਉਨ੍ਹਾਂ ਨੂੰ ਮਿਲਦਾ ਹੈ ਤਾਂ ਉਸ ਨੂੰ ਮੀਡਿਆ ਨਾਲ ਜ਼ਰੂਰ ਸਾਂਝਾ ਕੀਤਾ ਜਾਏਗਾ। ਫਿਲਹਾਲ ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਦਹਿਸ਼ਤ ਤੇ ਡਰ ਦਾ ਮਹੌਲ ਬਣਿਆ ਹੋਇਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਰਿਵਾਰ ਕਈ ਦਹਾਕਿਆਂ ਪਹਿਲਾਂ ਹੀ ਪਾਕਿਸਤਾਨ ਦੇ ਆਦਿਵਾਸੀ ਇਲਾਕੇ 'ਚੋਂ ਪੇਸ਼ਾਵਰ 'ਚ ਆ ਕੇ ਵੱਸ ਗਿਆ ਸੀ।