ਪਾਕਿਸਤਾਨੀ ਸਿੱਖਾਂ ਦੀ ਮੰਗ - ਕਿਰਨ ਬਾਲਾ ਨੂੰ ਭਾਰਤ ਵਾਪਸ ਭੇਜਿਆ ਜਾਵੇ
Published : Apr 21, 2018, 1:54 am IST
Updated : Apr 21, 2018, 1:56 am IST
SHARE ARTICLE
Kiran Bala
Kiran Bala

ਗੜਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਅਪਣਾ ਨਾਂ ਬਦਲ ਕੇ ਆਮਨਾ ਬੀਬੀ ਰੱਖ ਲਿਆ ਹੈ।

ਵਿਸਾਖੀ ਮਨਾਉਣ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਜਥੇ ਦੀ ਇਕ ਮੈਂਬਰ ਕਿਰਨ ਬਾਲਾ ਵਲੋਂ ਲਾਹੌਰ ਵਿਖੇ ਅਪਣੀ ਮਰਜ਼ੀ ਨਾਲ ਇਕ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰਨ ਦੇ ਮਾਮਲੇ ਵਿਚ ਉਥੇ ਰਹਿੰਦੇ ਸਿੱਖਾਂ ਨੇ ਮਹਿਲਾ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਹੈ। ਗੜਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਅਪਣਾ ਨਾਂ ਬਦਲ ਕੇ ਆਮਨਾ ਬੀਬੀ ਰੱਖ ਲਿਆ ਹੈ। ਪਾਕਿਸਤਾਨ ਸਿੱਖਾਂ ਨੇ ਸ਼ਰਧਾਲੂਆਂ ਦੇ ਜਥੇ ਵਿਚ ਅਜਿਹੇ ਸ਼ਰਾਰਤੀ ਲੋਕਾਂ ਦੇ ਜਾਣ 'ਤੇ ਵਿਰੋਧ ਪ੍ਰਗਟਾਇਆ ਹੈ। ਪਾਕਿਸਤਾਨੀ ਸਿੱਖਾਂ ਨੇ ਮੰਗ ਕੀਤੀ ਹੈ ਕਿ ਕਿਰਨ ਬਾਲਾ ਨੂੰ ਛੇਤੀ ਤੋਂ ਛੇਤੀ ਭਾਰਤ ਵਾਪਸ ਭੇਜਿਆ ਜਾਵੇ ਤਾਕਿ ਜਥਿਆਂ ਦਾ ਮਾਣ-ਸਨਮਾਨ ਬਰਕਰਾਰ ਰਖਿਆ ਜਾਵੇ। ਅੱਜ ਸਵੇਰੇ ਇਸ ਮਾਮਲੇ ਨੂੰ ਲੈ ਕੇ ਖੈਬਰ ਪਖ਼ਤੂਨਖ਼ਵਾ ਸੂਬੇ ਦੇ ਭਾਈ ਜੋਗਾ ਸਿੰਘਾ ਗੁਰਦਵਾਰੇ ਵਿਖੇ ਪਾਕਿਸਤਾਨੀ ਸਿੱਖਾਂ ਨੇ ਅਹਿਮ ਮੀਟਿੰਗ ਕੀਤੀ ਜਿਸ ਵਿਚ ਕਈ ਮਨੁੱਖੀ ਅਧਿਕਾਰ ਸੰਸਥਾ ਦੇ ਕਾਰਕੁਨਾਂ ਨੇ ਵੀ ਹਿੱਸਾ ਲਿਆ। ਸਿੱਖਾਂ ਨੇ ਆਮਨਾ ਬੀਬੀ ਨੂੰ ਭਾਰਤ ਵਾਪਸ ਭੇਜਣ ਦੀ ਮੰਗ ਕਰਦਿਆਂ ਇਸ ਮਾਮਲੇ ਵਿਚ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੁੱਪੀ 'ਤੇ ਸਵਾਲ ਚੁਕਿਆ।

Kiran BalaKiran Bala

ਸਿੱਖ ਸੰਗਤ ਪਾਕਿਸਤਾਨ ਦੇ ਪ੍ਰਧਾਨ ਰਾਜੇਸ਼ ਸਿੰਘ ਟੋਨੀ ਨੇ ਕਿਹਾ ਕਿ ਇਸ ਮਹਿਲਾ ਨੇ ਜਥੇ ਦੇ ਨਾਂ ਨੂੰ ਵੀ ਬਦਨਾਮ ਕੀਤਾ ਹੈ ਅਤੇ ਜੇ ਇਸ ਮਹਿਲਾ ਨੂੰ ਪਾਕਿਸਤਾਨ ਵਿਚ ਹੀ ਰਹਿਣ ਦਿਤਾ ਜਾਂਦਾ ਹੈ ਤਾਂ ਇਹ ਕਾਫ਼ੀ ਗ਼ਲਤ ਸਾਬਤ ਹੋਵੇਗਾ ਅਤੇ ਇਸ ਨਾਲ ਕਈ ਸ਼ਰਾਰਤੀ ਲੋਕ ਧਾਰਮਕ ਜਥਿਆਂ ਨਾਲ ਪਾਕਿਸਤਾਨ ਆਉਣ ਲਈ ਉਤਸ਼ਾਹਤ ਹੋਣਗੇ। ਜਾਣਕਾਰੀ ਅਨੁਸਾਰ 16 ਅਪ੍ਰੈਲ ਨੂੰ ਜਥੇ ਦੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਕਿਰਨ ਬਾਲਾ ਲਾਹੌਰ ਆਧਾਰ ਡਾਰ-ਉਲ-ਉਲਾਉਮ ਨਈਮਾ ਨੂੰ ਮਿਲਣ ਗਈ ਜਿਥੇ ਉਸ ਨੇ ਇਸਲਾਮ ਧਰਮ ਅਪਣਾਅ ਕੇ ਅਪਣਾ ਨਾਂ ਆਮਨਾ ਬੀਬੀ ਰੱਖ ਲਿਆ। ਇਸ ਤੋਂ ਬਾਅਦ ਉਸ ਨੇ ਲਾਹੌਰ ਦੇ ਰਹਿਣ ਵਾਲੇ ਮੁਹੰਮਦ ਆਜ਼ਮ ਨਾਲ ਨਿਕਾਹ ਕਰ ਲਿਆ। ਇਸੇ ਦਿਨ ਕਿਰਨ ਬਾਲਾ ਨੇ ਪਾਕਿਸਤਾਨ ਅੰਦਰੂਨੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਅਪਣੇ ਵੀਜ਼ੇ ਵਿਚ ਵਾਧਾ ਕਰਨ ਦੀ ਮੰਗ ਕੀਤੀ। ਅਪਣੀ ਚਿੱਠੀ ਵਿਚ ਕਿਰਨ ਬਾਲਾ ਨੇ ਲਿਖਿਆ ਹੈ ਕਿ ਜੇ ਉਹ ਭਾਰਤ ਵਾਪਸ ਜਾਂਦੀ ਹੈ ਤਾਂ ਉਸ ਦੀ ਜਾਨ ਨੂੰ 
ਖ਼ਤਰਾ ਹੈ।         (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement