
ਘੱਟੋ ਘੱਟ ਤਨਖ਼ਾਹ ਦਰ ਹੁਣ 11.35 ਡਾਲਰ ਪ੍ਰਤੀ ਘੰਟੇ ਦੀ ਬਜਾਏ 12.65 ਡਾਲਰ ਪ੍ਰਤੀ ਘੰਟਾ ਹੋਵੇਗੀ
ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬੀ ਸੀ ਵਿਚ ਸ਼ੁੱਕਰਵਾਰ ਨੂੰ ਘੱਟੋ ਘੱਟ ਤਨਖ਼ਾਹ ਦਰ ਵਿਚ ਵਾਧਾ ਕੀਤਾ ਗਿਆ ਹੈ। ਹੁਣ ਇਹ 11.35 ਡਾਲਰ ਪ੍ਰਤੀ ਘੰਟੇ ਦੀ ਬਜਾਏ 12.65 ਡਾਲਰ ਪ੍ਰਤੀ ਘੰਟਾ ਹੋਵੇਗੀ ਜੋ ਕਿ ਪੂਰੇ 1.30 ਡਾਲਰ ਪ੍ਰਤੀ ਘੰਟੇ ਦਾ ਵਾਧਾ ਹੈ। ਇਹ ਵਾਧਾ ਸਰਕਾਰ ਦੇ ਉਸ ਟੀਚੇ ਅਨੁਸਾਰ ਕੀਤਾ ਗਿਆ ਹੈ ਜਿਸ ਵਿਚ ਸਰਕਾਰ ਨੇ 2021 ਤਕ ਘੱਟੋ ਘੱਟ ਤਨਖ਼ਾਹ ਦਰ ਨੂੰ 15 ਡਾਲਰ ਪ੍ਰਤੀ ਘੰਟੇ ਤਕ ਪਹੁੰਚਾਉਣਾ ਮਿਥਿਆ ਹੋਇਆ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਵਲੋਂ 2019, 20 ਅਤੇ 21 ਵਿਚ ਘੱਟੋ ਘੱਟ ਤਨਖ਼ਾਹ ਦਰ ਨੂੰ 1.20, 0.75, 0.60 ਡਾਲਰ ਨਾਲ ਵਧਾਉਣਾ ਪਹਿਲਾਂ ਤੋਂ ਤੈਅ ਕੀਤਾ ਹੋਇਆ ਹੈ।
British Columbia
ਬੀ ਸੀ ਦੇ ਲੇਬਰ ਫੈਡਰਸ਼ਨ ਦੇ ਹੈਡ ਆਈਰੀਨ ਲੈਨਜ਼ਿੰਜਰ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਕੋਈ ਬਹੁਤ ਵੱਡਾ ਵਾਧਾ ਨਹੀਂ ਹੈ ਪਰ ਲਿਬਰਲਜ਼ ਦੇ 10 ਸਾਲਾਂ ਦੇ ਕਾਰਜਕਾਲ ਨਾਲੋਂ ਤਾਂ ਚੰਗਾ ਹੀ ਹੈ ਜਿਸ ਵਿਚ 10 ਸਾਲਾਂ ਦੌਰਾਨ ਇਕ ਵਾਰ ਵੀ ਘੱਟੋ ਘੱਟ ਤਨਖ਼ਾਹ ਦਰ ਵਿਚ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਮਹਿੰਗਾਈ ਵਾਲੇ ਸੂਬੇ ਵਿਚ ਰਹਿੰਦੇ ਹਾਂ ਜਿਥੇ ਗਰੀਬੀ ਰੇਖਾ ਦਰ 15 ਡਾਲਰ ਪ੍ਰਤੀ ਘੰਟਾ ਹੈ।