ਬ੍ਰਿਟੇਨ : ਕੋਰੋਨਾ ਦੌਰਾਨ ਲਾਕਡਾਊਨ ਨੂੰ ਲੈ ਕੇ ਵਿਗਿਆਨੀਆਂ ਨੇ ਸਰਕਾਰ ਨੂੰ ਕੀਤੀ ਇਹ ਅਪੀਲ
Published : Jun 2, 2021, 8:54 pm IST
Updated : Jun 2, 2021, 8:56 pm IST
SHARE ARTICLE
UK: Scientists appeal to government over corona lockdown
UK: Scientists appeal to government over corona lockdown

ਵਿਗਿਆਨੀ ਰਵੀ ਗੁਪਤਾ ਨੇ ਕਿਹਾ ਕਿ ਦੇਸ਼ 'ਚ ਅਜੇ ਲਾਗ ਦਰ ਘੱਟ ਹੈ

ਲੰਡਨ- ਬ੍ਰਿ੍ਟੇਨ 'ਚ ਵਿਗਿਆਨੀਆਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿ 21 ਜੂਨ ਨੂੰ ਲਾਕਡਾਊਨ ਹਟਾਉਣ ਦੀ ਯੋਜਨਾ ਨੂੰ ਥੋੜਾ ਅਗੇ ਵਧਾਇਆ ਜਾਵੇ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਸਰੀ ਲਹਿਰ ਦਾ ਖਤਰਾ ਹੈ। ਕੈਮਬ੍ਰਿਜ ਯੂਨੀਵਰਸਿਟੀ 'ਚ ਭਾਰਤੀ ਮੂਲ ਦੇ ਵਿਗਿਆਨੀ ਰਵੀ ਗੁਪਤਾ ਨੇ ਕਿਹਾ ਕਿ ਦੇਸ਼ 'ਚ ਅਜੇ ਲਾਗ ਦਰ ਘੱਟ ਹੈ ਪਰ ਭਾਰਤ 'ਚ ਪਹਿਲੀ ਵਾਰ ਸਾਹਮਣੇ ਆਏ ਬੀ.1.617.2 ਵੈਰੀਐਂਟ ਦੇ ਮਾਮਲਿਆਂ 'ਚ ਹਾਲ ਦੇ ਦਿਨਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਵੈਰੀਐਂਟ ਨੂੰ 'ਡੈਲਟਾ' ਦਾ ਨਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਵੋ-ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਨੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

UK: Scientists appeal to government over corona lockdownUK: Scientists appeal to government over corona lockdownਬ੍ਰਿਟੇਨ ਸਰਕਾਰ 21 ਜੂਨ ਤੋਂ ਪੂਰੀ ਤਰ੍ਹਾਂ ਅਨਲਾਕ ਦੀ ਤਿਆਰੀ ਕਰ ਰਹੀ ਹੈ। ਮਾਹਰਾਂ ਨੇ ਸਰਕਾਰ ਨੂੰ ਤੀਸਰੀ ਲਹਿਰ ਦੀ ਚਿਤਾਵਨੀ ਦਿੱਤੀ ਹੈ ਅਤੇ ਅਨਲਾਕ ਦੀ ਯੋਜਨਾ ਨੂੰ ਫਿਲਹਾਲ ਟਾਲ ਦੇਣ ਦੀ ਅਪੀਲ ਕੀਤੀ ਹੈ।ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਮਾਹਰਾਂ ਨੇ ਸਰਕਾਰ ਨੂੰ ਦੇਸ਼ 'ਚ ਕੋਰੋਨਾ ਦੀ ਤੀਸਰੀ ਲਹਿਰ ਨੂੰ ਲੈ ਕੇ ਅਪੀਲ ਕੀਤੀ ਹੈ।

ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਪੂਰੀ ਤਰ੍ਹਾਂ ਅਨਲਾਕ ਕਰਨ ਦੀ ਯੋਜਨਾ ਨੂੰ ਫਿਲਹਾਲ ਤਿੰਨ ਤੋਂ ਚਾਰ ਹਫਤਿਆਂ ਲਈ ਟਾਲ ਦਿੱਤਾ ਜਾਵੇ। ਬ੍ਰਿਟਿਸ਼ ਮੈਡੀਕਲ ਏਸੋਸੀਏਸ਼ਨ ਨੇ ਕਿਹਾ ਕਿ ਨਵੇਂ ਵਾਇਰਸ ਨਾਲ ਹਸਪਤਾਲ 'ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਅਤੇ ਮੌਤਾਂ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ-'ਚੋਣਾਂ ਕਾਰਨ ਬਿਜਲੀ ਬਿੱਲਾਂ 'ਚ 25-50 ਪੈਸੇ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਕੈਪਟਨ ਸਰਕਾਰ'

UK: Scientists appeal to government over corona lockdownUK: Scientists appeal to government over corona lockdownਗੁਪਤਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਤੀਸਰੀ ਲਹਿਰ ਦੇ ਸ਼ੁਰੂਆਤੀ ਪੜਾਅ 'ਚ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਮਾਮਲੇ ਘੱਟ ਹਨ ਅਤੇ ਸਾਰੀਆਂ ਲਹਿਰਾਂ ਦੀ ਸ਼ੁਰੂਆਤ ਘੱਟ ਮਾਮਲਿਆਂ ਤੋਂ ਹੀ ਹੁੰਦੀ ਹੈ ਪਰ ਬਾਅਦ 'ਚ ਸਥਿਤੀ ਵਿਸਫੋਟਕ ਹੋ ਜਾਂਦੀ ਹੈ। ਗੁਪਤਾ ਨੇ ਨਾਲ ਇਹ ਵੀ ਕਿਹਾ ਕਿ ਅਸੀਂ ਟੀਕਾਕਰਣ ਦੇ ਉਸ ਪੱਧਰ 'ਤੇ ਪਹੁੰਚਣ ਤੋਂ ਬਹੁਤ ਦੂਰ ਨਹੀਂ ਹਾਂ ਜੋ ਸਾਨੂੰ ਵਾਇਰਸ ਨੂੰ ਰੋਕਣ 'ਚ ਮਦਦ ਕਰੇਗਾ।

UK: Scientists appeal to government over corona lockdownUK: Scientists appeal to government over corona lockdown ਟੀਕਾਕਰਣ 'ਤੇ ਸੰਯੁਕਤ ਕਮੇਟੀ ਦੇ ਮਾਹਰ ਏਡਮ ਫਿਨ ਨੇ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬ੍ਰਿਟੇਨ ਹੁਣ ਵੀ ਖਤਰੇ ਵਾਲੀ ਸਥਿਤੀ 'ਚ ਹੈ ਕਿਉਂਕਿ ਵੱਡੀ ਗਿਣਤੀ 'ਚ ਲੋਕਾਂ ਨੂੰ ਟੀਕਾ ਨਹੀਂ ਲਾਇਆ ਜਾ ਸਕਿਆ ਹੈ। ਉਨ੍ਹਾਂ ਨੇ ਵੀ ਕਿਹਾ ਕਿ ਲਾਕਡਾਊਨ ਨੂੰ ਹਟਾਉਣ ਨੂੰ ਥੋੜਾ ਅਗੇ ਵਧਾਉਣਾ ਹੋਵੇਗਾ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement