ਇਸ ਦੇਸ਼ ਵਿਚ ਸ਼ੱਕੀ ਹਾਲਤ ‘ਚ ਮਿਲੀਆਂ 350 ਤੋਂ ਜ਼ਿਆਦਾ ਹਾਥੀਆਂ ਦੀਆਂ ਲਾਸ਼ਾਂ
Published : Jul 2, 2020, 10:43 am IST
Updated : Jul 2, 2020, 2:58 pm IST
SHARE ARTICLE
Elephant
Elephant

ਅਫਰੀਕੀ ਦੇਸ਼ ਬੋਤਸਵਾਨਾ ਵਿਚ ਬੀਤੇ ਦਿਨਾਂ ਵਿਚ 350 ਤੋਂ ਜ਼ਿਆਦਾ ਹਾਥੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।

ਗੈਬੋਰੋਨੇ: ਅਫਰੀਕੀ ਦੇਸ਼ ਬੋਤਸਵਾਨਾ ਵਿਚ ਬੀਤੇ ਦਿਨਾਂ ਵਿਚ 350 ਤੋਂ ਜ਼ਿਆਦਾ ਹਾਥੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਮਰੇ ਹੋਏ ਇਹਨਾਂ ਹਾਥੀਆਂ ਦੀਆਂ ਸੈਂਕੜੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਹਾਥੀਆਂ ਵਿਚੋਂ ਜ਼ਿਆਦਾਤਰ ਦੀ ਮੌਤ ਕਿਸੇ ਪਾਣੀ ਦੇ ਸਰੋਤ ਦੇ ਆਸ-ਪਾਸ ਹੋਈ ਹੈ, ਅਜਿਹੇ ਵਿਚ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਕਿ ਇਹ ਜ਼ਹਿਰ ਦੇਣ ਦਾ ਮਾਮਲਾ ਵੀ ਹੋ ਸਕਦਾ ਹੈ।

(350 Elephants found Dea350 Elephants found Dead

ਹਾਲਾਂਕਿ ਕਈ ਵਿਗਿਆਨਕ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕੋਈ ਬਿਮਾਰੀ ਤਾਂ ਨਹੀਂ ਹੈ। ਬੋਤਸਵਾਨਾ ਦੀ ਸਰਕਾਰ ਨੇ ਹਾਲੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਹਾਥੀਆਂ ਦੇ ਦੰਦਾਂ ਲਈ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਇਸ ਤਰ੍ਹਾਂ ਦੀ ਇਕ ਘਟਨਾ ਜ਼ਿੰਮਬਾਵੇ ਵਿਚ ਵੀ ਸਾਹਮਣੇ ਆ ਚੁੱਕੀ ਹੈ। ਡਾਇਰੈਕਟਰ ਆਫ ਕੰਜ਼ਰਵੇਸ਼ਨ ਐਟ ਨੈਸ਼ਨਲ ਪਾਰਕ ਰੇਸਕਿਊ ਡਾਕਟਰ ਨੀਲ ਮੈਕੇਨ ਨੇ ਦੱਸਿਆ ਕਿ ਇੰਨੀ ਵੱਡੀ ਗਿਣਤੀ ਵਿਚ ਕੁਦਰਤੀ ਤੌਰ ‘ਤੇ ਹਾਥੀਆਂ ਨੂੰ ਮਰਦੇ ਹੋਏ ਕਦੀ ਨਹੀਂ ਦੇਖਿਆ ਗਿਆ ਹੈ।

Elephant found DeadElephant found Dead

ਅਜਿਹੀ ਮੌਤ ਸਿਰਫ ਸੋਕੇ ਦੌਰਾਨ ਹੀ ਹੁੰਦੀ ਹੈ ਪਰ ਹੁਣ ਤਾਂ ਪਾਣੀ ਵੀ ਮੌਜੂਦ ਹੈ। ਮੈਕੇਨ ਦਾ ਕਹਿਣਾ ਹੈ ਕਿ ਉਹਨਾਂ ਦੇ ਸਹਿਯੋਗੀਆਂ ਨੇ ਮਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੱਖਣੀ ਅਫ਼ਰੀਕਾ ਦੇ ਇਸ ਦੇਸ਼ ਦੇ ਓਕਾਵਾਂਗੋ ਡੇਲਟਾ ਵਿਚ 350 ਤੋਂ ਜ਼ਿਆਦਾ ਮ੍ਰਿਤਕ ਹਾਥੀਆਂ ਦੀ ਪਛਾਣ ਕੀਤੀ ਗਈ ਹੈ। ਬੋਤਸਵਾਨਾ ਸਰਕਾਰ ਇਸ ਪੂਰੇ ਮਾਮਲੇ ‘ਤੇ ਚੁੱਪ ਹੈ ਪਰ ਮੌਤ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਨੇ ਲੈਬ ਟੈਸਟ ਕਰਵਾਏ ਹਨ ਪਰ ਹਾਲੇ ਨਤੀਜੇ ਆਉਣ ਵਿਚ ਸਮਾਂ ਹੈ।

Elephant found DeadElephant found Dead

ਦੱਸ ਦਈਏ ਕਿ ਅਫਰੀਕਾ ਵਿਚ ਹਾਥੀਆਂ ਦੀ ਅਬਾਦੀ ਦਾ ਇਕ ਤਿਹਾਈ ਹਿੱਸਾ ਬੋਤਸਵਾਨਾ ਵਿਚ ਹੀ ਰਹਿੰਦਾ ਹੈ। ਇਕ ਹੈਲੀਕਾਪਟਰ ਜ਼ਰੀਏ ਹਵਾਈ ਸਰਵੇ ਕਰਨ ਵਾਲੀ ਟੀਮ ਨੂੰ ਹੀ 169 ਹਾਥੀਆਂ ਦੀਆਂ ਲਾਸ਼ਾਂ ਨਜ਼ਰ ਆਈਆਂ ਹਨ। ਮੈਕੇਨ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਨੂੰ ਜੋ ਲਾਸ਼ਾਂ ਮਿਲੀਆਂ ਹਨ ਉਹ 350 ਤੋਂ ਵੀ ਜ਼ਿਆਦਾ ਹਨ। ਸਭ ਤੋਂ ਹੈਰਾਨੀ ਦੀ ਗੱਲ਼ ਇਹ ਹੈ ਕਿ ਲਾਸ਼ਾਂ ਸਿਰਫ ਹਾਥੀਆਂ ਦੀਆਂ ਮਿਲ ਰਹੀਆਂ ਹਨ ਹੋਰ ਕਿਸੇ ਜੀਵ ਦੀਆਂ ਨਹੀਂ।

Elephant found DeadElephant found Dead

ਡਾਕਟਰ ਮੈਕੇਨ ਮੁਤਾਬਕ ਜੇਕਰ ਇਹ ਗੈਰਕਾਨੂੰਨੀ ਸ਼ਿਕਾਰ ਦਾ ਮਾਮਲਾ ਹੁੰਦਾ ਹੈ ਤਾਂ ਦੂਜੇ ਜਾਨਵਰ ਵੀ ਮਿਲਦੇ ਜਿਨ੍ਹਾਂ ਦਾ ਸ਼ਿਕਾਰ ਹੁੰਦਾ ਹੈ ਪਰ ਅਜਿਹਾ ਨਹੀਂ ਹੈ। ਇਸ ਤੋਂ ਇਲ਼ਾਵਾ ਜੇਕਰ ਪਾਣੀ ਵਿਚ ਜ਼ਹਿਰ ਹੁੰਦਾ ਤਾਂ ਦੂਜੇ ਜਾਨਵਰ ਵੀ ਇਸ ਪਾਣੀ ਦਾ ਸ਼ਿਕਾਰ ਹੁੰਦੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement