
ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਹਾਲ ਹੀ ਵਿਚ ਚੀਨ ਦੇ 59 ਐਪਸ ਨੂੰ ਬੈਨ ਕਰਨ ਦਾ ਫੈਸਲਾ ਲਿਆ ਹੈ।
ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਹਾਲ ਹੀ ਵਿਚ ਚੀਨ ਦੇ 59 ਐਪਸ ਨੂੰ ਬੈਨ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਚੀਨ ਕਾਫੀ ਪਰੇਸ਼ਾਨ ਹੈ ਉਸ ਨੇ ਮੰਨਿਆ ਹੈ ਕਿ ਭਾਰਤ ਵਿਚ ਬੈਨ ਹੋਣ ਨਾਲ ਟਿਕਟਾਕ ਦੀ ਕੰਪਨੀ ਬਾਈਟਡਾਂਸ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
Chinese appsਚੀਨ ਦੇ ਅਖ਼ਬਾਰ ਗਲੋਬਲ ਟਾਈਮਜ਼ ਨੇ ਟਵੀਟ ਕੀਤਾ ਕਿ ਪਿਛਲੇ ਮਹੀਨੇ ਲਦਾਖ ਵਿਚ ਐਲਏਸੀ ‘ਤੇ ਝੜਪ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਚੀਨ ਦੀਆਂ 59 ਐਪਸ ਬੈਨ ਕਰਨ ਨਾਲ ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੂੰ 6 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਗਲੋਬਲ ਟਾਈਮਜ਼ ਨੇ ਚੇਤਾਵਨੀ ਦਿੱਤੀ ਸੀ ਕਿ ਇਸ ਪਾਬੰਦੀ ਨਾਲ ਭਾਰਤੀ ਆਈਟੀ ਮਹਿਰਾਂ ਨੂੰ ਕਾਫੀ ਨੁਕਸਾਨ ਹੋਵੇਗਾ, ਇਸ ਦੇ ਨਾਲ ਹੀ ਦੋਵੇਂ ਦੇਸ਼ਾਂ ਵਿਚ ਤਣਾਅ ਵਧੇਗਾ।
Tweet
ਅਖ਼ਬਾਰ ਨੇ ਕਿਹਾ ਕਿ ਟਿਕ-ਟਾਕ ਅਤੇ ਸ਼ੇਅਰ ਇਟ ਆਦਿ ਗਲੋਬਲ ਐਪਸ ਨੂੰ ਬੈਨ ਕਰਨ ਨਾਲ ਨਾ ਸਿਰਫ ਇਹਨਾਂ ਕੰਪਨੀਆਂ ‘ਤੇ ਬਲਕਿ ਇਹਨਾਂ ਕੰਪਨੀਆਂ ਲਈ ਕੰਮ ਕਰਨ ਵਾਲੀ ਹਜ਼ਾਰਾਂ ਭਾਰਤੀ ਆਈਟੀ ਕਰਮਚਾਰੀਆਂ ‘ਤੇ ਅਸਰ ਪਵੇਗਾ। ਉੱਥੇ ਹੀ ਭਾਰਤ ਵਿਚ ਚੀਨ ਦੇ ਦੂਤਾਵਾਸ ਨੇ ਕਿਹਾ ਕਿ ਉਹ ਭਾਰਤ ਦੇ ਇਸ ਫੈਸਲੇ ਤੋਂ ਚਿੰਤਤ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈ ਰਿਹਾ ਹੈ।
Tiktok
ਚੀਨ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਇਸ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸ ਕਾਰਵਾਈ ਦਾ ਸਖਤ ਵਿਰੋਧ ਵੀ ਜਤਾ ਰਿਹਾ ਹੈ। ਚੀਨੀ ਦੂਤਾਵਾਸ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦਾ ਇਹ ਫੈਸਲਾ WTO ਦੇ ਨਿਯਮਾਂ ਦਾ ਉਲੰਘਣ ਹੈ।