
Canada News: ਸਥਾਨਕ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਦੀ ਸਲਾਹ ਜਾਰੀ ਕੀਤੀ
Lytton wildfire canada news in punjabi : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਟਨ ਇਲਾਕੇ ਦੇ ਜੰਗਲੀ ਖੇਤਰ 'ਚ ਲੱਗੀ ਭਿਆਨਕ ਅੱਗ ਦਾ ਪ੍ਰਕੋਪ ਵੱਧ ਜਾਣ ਕਾਰਨ ਉੱਥੇ ਐਮਰਜੈਂਸੀ ਹਾਲਾਤ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸਥਾਨਕ ਲੋਕਾਂ ਨੂੰ ਉਥੋਂ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ। ਤੇਜ਼ੀ ਨਾਲ ਫੈਲੀ ਇਸ ਭਿਆਨਕ ਅੱਗ ਦੇ ਕਾਬੂ ਪਾਉਣ ਲਈ ਸੰਬੰਧਿਤ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹਨ|
ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ