
ਫ਼ੋਰੈਂਕਿਸ ਮਾਹਰਾਂ ਮੁਤਾਬਕ ਲੜਕੀ ਦੀ ਮੌਤ ਬੈਟਰੀ ਫਟਣ ਕਾਰਨ ਹੋਈ
ਨਵੀਂ ਦਿੱਲੀ : ਲੋਕਾਂ ਦੀ ਆਦਤ ਹੁੰਦੀ ਹੈ ਕਿ ਰਾਤ ਨੂੰ ਮੋਬਾਈਲ ਦੀ ਵਰਤੋਂ ਕਰਨ ਤੋਂ ਬਾਅਦ ਉਸ ਨੂੰ ਚਾਰਜ਼ਿੰਗ ਲਈ ਸਿਰਹਾਣੇ ਥੱਲੇ ਜਾਂ ਬਿਸਤਰ ਨੇੜੇ ਲਗਾ ਕੇ ਸੌ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਫ਼ੋਨ ਚਾਰਜ਼ਿੰਗ 'ਤੇ ਲਗਾ ਕੇ ਸੌਣ ਦੀ ਆਦਤ ਤੁਹਾਡੀ ਜਾਨ ਲੈ ਸਕਦੀ ਹੈ। ਕਜਾਕਿਸਤਾਨ 'ਚ 14 ਸਾਲਾ ਲੜਕੀ ਨਾਲ ਅਜਿਹਾ ਹੀ ਵਾਪਰਿਆ।
Girl dies in her sleep after mobile phone explodes while charging
ਜਾਣਕਾਰੀ ਮੁਤਾਬਕ ਕਸਾਕਿਸਤਾਨ ਦੇ ਬਾਸਟੋਬ ਪਿੰਡ 'ਚ ਅਲੁਆ ਐਸਟਕੀ ਨਾਂ ਦੀ ਲੜਕੀ ਨੇ ਸੌਣ ਤੋਂ ਪਹਿਲਾਂ ਆਪਣੇ ਫ਼ੋਨ ਨੂੰ ਚਾਰਜ਼ਿੰਗ 'ਤੇ ਲਗਾਇਆ ਸੀ। ਗਾਣੇ ਸੁਣਨ ਲਈ ਉਸ ਨੇ ਮੋਬਾਈਲ ਨੂੰ ਆਪਣੇ ਸਿਰਹਾਣੇ ਕੋਲ ਰੱਖ ਲਿਆ। ਸਵੇਰ ਹੋਣ ਤੋਂ ਪਹਿਲਾਂ ਫ਼ੋਨ ਦੀ ਬੈਟਰੀ ਫੱਟ ਗਈ ਅਤੇ ਅਲੁਆ ਐਸਟਕੀ ਦੀ ਮੌਤ ਹੋ ਗਈ। ਸਵੇਰੇ ਜਦੋਂ ਲੜਕੀ ਦੀ ਮਾਂ ਉਸ ਨੂੰ ਜਗਾਉਣ ਲਈ ਕਮਰੇ 'ਚ ਆਈ ਤਾਂ ਲੜਕੀ ਮਰੀ ਹੋਈ ਸੀ।
Girl dies in her sleep after mobile phone explodes while charging
ਜਾਣਕਾਰੀ ਮੁਤਾਬਕ ਫ਼ੋਨ ਦੀ ਬੈਟਰੀ ਇੰਨੀ ਗ਼ਰਮ ਹੋ ਗਈ ਸੀ ਕਿ ਉਸ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ ਅਲੁਆ ਐਸਟਕੀ ਦੇ ਸਿਰ 'ਚ ਗੰਭੀਰ ਸੱਟ ਲੱਗੀ ਹੈ। ਫ਼ੋਰੈਂਕਿਸ ਮਾਹਰਾਂ ਮੁਤਾਬਕ ਲੜਕੀ ਦੀ ਮੌਤ ਬੈਟਰੀ ਫਟਣ ਕਾਰਨ ਹੋਈ ਹੈ। ਇਹ ਪਤਾ ਨਹੀਂ ਲੱਗਿਆ ਹੈ ਕਿ ਸਮਾਰਟਫ਼ੋਨ ਕਿਸ ਕੰਪਨੀ ਦਾ ਸੀ।