
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਮਰੀਕੀ ਰਾਸ਼ਟਰਪਤੀ ਦੇ ਘਰ ਵਿਚ ਚੂਹਿਆਂ ਦੀ ਦਹਿਸ਼ਤ ਹੈ। ਵ੍ਹਾਈਟ ਹਾਊਸ ਦੀ ਛੱਤ ਤੋਂ ਇਕ ਚੂਹਾ...
ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਮਰੀਕੀ ਰਾਸ਼ਟਰਪਤੀ ਦੇ ਘਰ ਵਿਚ ਚੂਹਿਆਂ ਦੀ ਦਹਿਸ਼ਤ ਹੈ। ਵ੍ਹਾਈਟ ਹਾਊਸ ਦੀ ਛੱਤ ਤੋਂ ਇਕ ਚੂਹਾ ਡਿੱਗਣ 'ਤੇ ਮੰਗਲਵਾਰ ਨੂੰ ਪੱਤਰਕਾਰ ਹੈਰਾਨ ਰਹਿ ਗਏ। ਇਕ ਚੂਹਾ ਕਰੀਬ 10:45 ਵਜੇ ਐੱਨ.ਬੀ.ਸੀ. ਨਿਊਜ਼ ਵ੍ਹਾਈਟ ਹਾਊਸ ਦੇ ਪੱਤਰਕਾਰ ਪੀਟਰ ਅਲੈਗਜ਼ੈਂਡਰ ਦੀ ਗੋਦੀ ਵਿਚ ਡਿੱਗ ਪਿਆ। ਅਖੀਰ ਵਿਚ ਚੂਹਾ ਇਕ ਸ਼ੈਲਫ ਹੇਠਾਂ ਉਲਝੀਆਂ ਹੋਈਆਂ ਤਾਰਾਂ ਵਿਚ ਜਾ ਕੇ ਲੁੱਕ ਗਿਆ।
Mouse in white house
ਚੂਹੇ ਦੇ ਅਚਾਨਕ ਪੱਤਰਕਾਰ ਦੀ ਗੋਦੀ ਵਿਚ ਡਿੱਗਣ ਨਾਲ ਨੇੜੇ ਬੈਠੇ ਦੂਜੇ ਪੱਤਰਕਾਰ ਡਰ ਗਏ ਅਤੇ ਉੱਥੇ ਹਫੜਾ-ਦਫੜੀ ਮਚ ਗਈ। ਜਦਕਿ ਕੁਝ ਪੱਤਰਕਾਰ ਚੂਹੇ ਨੂੰ ਭਜਾਉਣ ਅਤੇ ਫੜਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੇ ਬਾਅਦ ਚੂਹਾ ਪ੍ਰੈੱਸ ਏਰੀਆ ਤੋਂ ਹੁੰਦੇ ਹੋਏ ਬ੍ਰੀਫਿੰਗ ਰੂਮ ਵੱਲ ਚਲਾ ਗਿਆ ਅਤੇ ਗਾਇਬ ਹੋ ਗਿਆ। ਇਸ ਮਾਮਲੇ ਵਿਚ ਵ੍ਹਾਈਟ ਹਾਊਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
The most excitement in the White House briefing room in months. Reporters attempt to capture a baby mouse that fell on @PeterAlexander lap moments ago pic.twitter.com/6zWRZfTAaq
— Shannon Pettypiece (@spettypi) October 1, 2019
ਸੋਸ਼ਲ ਮੀਡੀਆ 'ਤੇ ਚੂਹੇ ਦੀ ਤਸਵੀਰ ਅਤੇ ਫਿਰ ਉਸ ਨੂੰ ਫੜਨ ਦੀ ਕੀਤੀ ਗਈ ਕੋਸ਼ਿਸ਼ ਨੂੰ ਲੈ ਕੇ ਕਈ ਟਵੀਟਸ ਅਤੇ ਕੁਮੈਂਟਸ ਕੀਤੇ ਗਏ। 23ਵੇਂ ਰਾਸ਼ਟਰਪਤੀ ਬੇਂਜਾਮਿਨ ਹੈਰੀਸਨ ਦੀ ਪਤਨੀ ਕੈਰੋਲੀਨ ਨੇ ਇਕ ਵਾਰ ਕਿਹਾ ਸੀ,''ਚੂਹਿਆਂ ਨੇ ਇਮਾਰਤ 'ਤੇ ਕਬਜ਼ਾ ਕਰ ਲਿਆ ਹੈ। ਇਸ ਲਈ ਉਨ੍ਹਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਚੂਹਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਉਹ ਇੰਨੇ ਦਲੇਰ ਹੋ ਗਏ ਹਨ ਕਿ ਉਹ ਮੇਜ ਦੇ ਉੱਪਰ ਵੀ ਮਿਲ ਜਾਂਦੇ ਹਨ।''
And here’s the video to prove it: pic.twitter.com/v6uSrh7KPH
— Peter Alexander (@PeterAlexander) October 1, 2019
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2017 ਵਿਚ ਕਿਹਾ ਸੀ,''ਵ੍ਹਾਈਟ ਹਾਊਸ ਇਕ ਵਾਸਤਵਿਕ 'ਡੰਪ' (ਕੂੜਾਘਰ) ਹੈ।'' ਗੌਰਤਲਬ ਹੈ ਕਿ ਵ੍ਹਾਈਟ ਹਾਊਸ ਅਤੇ ਲਾਫਾਯੇਟ ਸਕਵਾਇਰ ਦੀ ਦੇਖਭਾਲ ਰਾਸ਼ਟਰੀ ਪਾਰਕ ਸੇਵਾ ਵੱਲੋਂ ਕੀਤੀ ਜਾਂਦੀ ਹੈ ਜੋ ਹਫਤਾਵਰੀ ਰੂਪ ਵਿਚ ਚੂਹਿਆਂ ਨੂੰ ਭਜਾਉਣ ਲਈ ਸਫਾਈ ਮੁਹਿੰਮ ਚਲਾਉਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।