
ਇਹ ਅੰਕੜੇ ਦੇ ਰਹੇ ਹਨ ਗਵਾਹੀ!
ਪਾਕਿਸਤਾਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹਰ ਜਗ੍ਹਾ ਕਸ਼ਮੀਰ ਦਾ ਰਾਗ ਗਾ ਰਹੇ ਹਨ। ਕਸ਼ਮੀਰ ਦੇ ਆਰਟਕੀਲ 370 ਹਟਾਏ ਜਾਣ ਦੇ ਮੁੱਦੇ ਤੇ ਪਹਿਲਾਂ ਹੀ ਅਲੱਗ ਥਲੱਗ ਪਏ ਚੁੱਕੇ ਇਮਰਾਨ ਖਾਨ ਹੁਣ ਅਪਣੇ ਦੇਸ਼ ਵਿਚ ਵੀ ਆਲੋਚਨਾਂਵਾਂ ਦਾ ਸ਼ਿਕਾਰ ਹੋ ਰਹੇ ਹਨ। ਦਰਅਸਲ ਪਾਕਿਸਤਾਨ ਦੇ ਹਾਲਾਤ ਤੇ ਨੇੜੇ ਤੋਂ ਝਾਤ ਮਾਰੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਇਮਰਾਨ ਖਾਨ ਨੇ ਗਰੀਬੀ ਨਾਲ ਜੂਝ ਰਹੇ ਦੇਸ਼ ਨੂੰ ਹੋਰ ਕੰਗਾਲ ਬਣਾ ਦਿੱਤਾ ਹੈ।
Money
ਇਮਰਾਨ ਨੇ ਅਗਸਤ 2018 ਵਿਚ ਪਾਕਿਸਤਾਨ ਦੀ ਸੱਤਾ ਸੰਭਾਲੀ ਸੀ ਅਤੇ ਇਕਨਾਮਿਕ ਟਾਈਮਸ ਵਿਚ ਛਪੀ ਇਕ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਪਾਕਿਸਤਾਨ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਹੈ। ਪਾਕਿਸਤਾਨ ਦੀ ਇਕਨਾਮਿਕ ਗ੍ਰੋਥ 5.5 ਫ਼ੀਸਦੀ ਤੋਂ ਡਿੱਗ ਕੇ 3.3 ਫ਼ੀਸਦੀ ਤੇ ਪਹੁੰਚ ਗਈ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਗਲੇ ਸਾਲ ਇਹ 2.4 ਫ਼ੀਸਦੀ ਤਕ ਪਹੁੰਚ ਸਕਦਾ ਹੈ। ਪਾਕਿਸਤਾਨੀ ਰੁਪਿਆ ਵੀ ਲਗਾਤਾਰ ਘਟ ਰਿਹਾ ਹੈ।
Pak PM Imran Khan
ਪਿਛਲੇ ਸਾਲ ਅਗਸਤ ਵਿਚ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ 122 ਰੁਪਏ ਸੀ ਪਰ ਹੁਣ ਇਹ 156 ਰੁਪਏ ਤੇ ਪਹੁੰਚ ਗਿਆ ਹੈ। ਮਾਹਰ ਕਹਿੰਦੇ ਹਨ ਕਿ ਇਸ ਵਿਚ ਹੋਰ ਗਿਰਾਵਟ ਆ ਸਕਦੀ ਹੈ। ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਹਿੰਗਾਈ ਦੀ ਦਰ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਪਿਛਲੇ ਸਾਲ ਮਹਿੰਗਾਈ ਦਰ 3.9 ਪ੍ਰਤੀਸ਼ਤ ਸੀ ਜੋ ਹੁਣ ਵੱਧ ਕੇ 7.3 ਫ਼ੀਸਦੀ ਹੋ ਗਈ ਹੈ।
Pak PM Imran Khan
ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਇਹ 13 ਫ਼ੀਸਦੀ ਤੱਕ ਪਹੁੰਚ ਸਕਦੀ ਹੈ। ਇਸ ਸਾਲ ਜੁਲਾਈ ਅਤੇ ਅਪ੍ਰੈਲ ਦੇ ਵਿਚਕਾਰ ਵਿਦੇਸ਼ੀ ਨਿਵੇਸ਼ ਵਿਚ 51.7 ਫ਼ੀਸਦੀ ਦੀ ਕਮੀ ਆਈ ਹੈ। ਵਿਦੇਸ਼ੀ ਨਿਵੇਸ਼ ਵਿਚ ਵੀ 64.3 ਫ਼ੀਸਦੀ ਦੀ ਗਿਰਾਵਟ ਆਈ ਹੈ। ਪਾਕਿਸਤਾਨ ਦੇਸ਼ ਨੂੰ ਚਲਾਉਣ ਲਈ ਲਗਾਤਾਰ ਕਰਜ਼ੇ ਲੈ ਰਿਹਾ ਹੈ।
ਮਾਰਚ 2019 ਤਕ ਪਾਕਿਸਤਾਨ ਦਾ 85 ਬਿਲੀਅਨ ਡਾਲਰ ਯਾਨੀ 6 ਲੱਖ ਕਰੋੜ ਰੁਪਏ ਦਾ ਭਾਰਤੀ ਕਰੰਸੀ ਦਾ ਕਰਜ਼ਾ ਹੈ। ਪਾਕਿਸਤਾਨ ਨੇ ਪੱਛਮੀ ਯੂਰਪ ਅਤੇ ਮੱਧ ਪੂਰਬ ਦੇ ਦੇਸ਼ਾਂ ਤੋਂ ਵੱਡੇ ਕਰਜ਼ੇ ਲਏ ਹਨ। ਚੀਨ ਨੇ ਸਭ ਤੋਂ ਵੱਧ ਕਰਜ਼ਾ ਪਾਕਿਸਤਾਨ ਨੂੰ ਦਿੱਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਈ ਕੌਮਾਂਤਰੀ ਸੰਸਥਾਵਾਂ ਤੋਂ ਕਰਜ਼ਾ ਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।