
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਦਿੱਤੇ ਗਏ ਭਾਸ਼ਣ ਦਾ ਬਾਰਤ ਨੇ ਮੂੰਹਤੋੜ ਜਵਾਬ ਦਿੰਦੇ ਹੋਏ ਕਿਹਾ ਕਿ......
ਨਵੀਂ ਦਿੱਲੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਦਿੱਤੇ ਗਏ ਭਾਸ਼ਣ ਦਾ ਬਾਰਤ ਨੇ ਮੂੰਹਤੋੜ ਜਵਾਬ ਦਿੰਦੇ ਹੋਏ ਕਿਹਾ ਕਿ ਅਤਿਵਾਦ ਉੱਤੇ ਇਮਰਾਨ ਖ਼ਾਨ ਨੇ ਝੂਠ ਬੋਲਿਆ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਪਹਿਲੀ ਸੈਕਟਰੀ ਵਿਦੀਸ਼ਾ ਮੈਤਰਾ ਨੇ ਕਿਹਾ ਕਿ ਪਾਕਿਸਤਾਨ ਨੇ ਸ਼ਰੇਆਮ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਬਚਾਅ ਕੀਤਾ।
'ਜਵਾਬ ਦੇ ਅਧਿਕਾਰ' ਦੀ ਵਰਤੋਂ ਕਰਦਿਆਂ ਭਾਰਤ ਨੇ ਸਖਤ ਸ਼ਬਦਾਂ ਵਿਚ ਕਿਹਾ, "ਇਮਰਾਨ ਖ਼ਾਨ ਦੁਆਰਾ ਪਰਮਾਣੂ ਯੁੱਧ ਦੀ ਧਮਕੀ ਦੇਣਾ, ਭਾਰਤ ਨੇ ਕਿਹਾ ਕਿ ਪਰਮਾਣੂ ਹਮਲੇ ਦੀ ਧਮਕੀ ਇਮਰਾਨ ਖਾਨ ਦੀ ਅਸਥਿਰਤਾ ਨੂੰ ਦਰਸਾਉਂਦੀ ਹੈ, ਨਾ ਕਿ ਰਾਜਨੀਤੀ ਨੂੰ ।" ਪਾਕਿਸਤਾਨ ਨੂੰ ਘੇਰਦੇ ਹੋਏ ਵਿਦੀਸ਼ਾ ਮੈਤਰਾ ਨੇ ਕਿਹਾ, "ਕੀ ਉਹ ਇਸ ਗੱਲ ਤੋਂ ਇਨਕਾਰ ਕਰ ਸਕਦੇ ਹਨ ਕਿ ਇਹ ਦੁਨੀਆ ਵਿਚ ਇਹ ਹੀ ਇਕਲੌਤੀ ਸਰਕਾਰ ਹੈ ਜੋ ਸੰਯੁਕਤ ਰਾਸ਼ਟਰ ਦੀ ਪ੍ਰਤੀਬੰਧਿਤ ਸੂਚੀ ਵਿਚ ਸ਼ਾਮਲ ਅਲ ਕਾਇਦਾ ਅਤੇ ਦਾਇਸ਼ ਅਤਿਵਾਦੀਆਂ ਨੂੰ ਪੈਨਸ਼ਨਾਂ ਦਿੰਦੀ ਹੈ।"
ਇਸ ਦੇ ਨਾਲ ਹੀ ਉਹਨਾਂ ਨੇ ਪਾਕਿਸਤਾਨ ਅਤੇ ਸੰਯੁਕਤ ਰਾਸ਼ਟਰ ਦੇ ਮੰਚ ਦਾ ਦੁਰਉਪਯੋਗ ਕਰਨ ਦਾ ਦੋਸ਼ ਵੀ ਲਗਾਇਆ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਆਡੀਟੋਰੀਅਮ ਦੇ ਸਟੇਜ ਤੋਂ ਲਗਭਗ 50 ਮਿੰਟ ਤੱਕ ਦਿੱਤੇ ਗਏ ਭਾਸ਼ਣ ਵਿਚ ਖਾਨ ਨੇ ਪਰਮਾਣੂ ਯੁੱਧ ਦੀ ਨਿੰਦਾ ਕਰਦਿਆਂ ਕਸ਼ਮੀਰ ਅਤੇ ਭਾਰਤ 'ਤੇ ਘੱਟੋ ਘੱਟ ਅੱਧਾ ਘੰਟਾ ਬੋਲਿਆ। ਭਾਰਤ ਨੇ ਕਿਹਾ ਕਿ ਪਰਮਾਣੂ ਹਮਲੇ ਦੀ ਧਮਕੀ ਇਮਰਾਨ ਖ਼ਾਨ ਦੀ ਅਸਥਿਰਤਾ ਦਰਸਾਉਂਦੀ ਹੈ ਨਾ ਕਿ ਰਾਜਨੀਤੀ। ਪਾਕਕਿਸਤਾਨ ਨੂੰ ਕਿਹਾ ਕਿ ਜਿੱਥੇ ਪਾਕਿਸਤਾਨ ਨੇ ਅਤਿਵਾਦ ਅਤੇ ਦਹਿਸ਼ਤ ਫੈਲਾਉਣ ਵਾਲੇ ਭਾਸ਼ਣ ਨੂੰ ਸ਼ੈਅ ਦਿੱਤੀ ਹੈ।
ਉੱਥੇ ਭਾਰਤ, ਜੰਮੂ ਅਤੇ ਕਸ਼ਮੀਰ ਵਿਚ ਮੁੱਖ ਧਾਰਾ ਦੇ ਵਿਕਾਸ ਦੇ ਨਾਲ ਅੱਗੇ ਵਧ ਰਿਹਾ ਹੈ। ਭਾਰਤ ਨੂੰ ਆਪਣੇ ਵੱਲੋਂ ਬੋਲਣ ਦੇ ਲਈ ਕਿਸੇ ਹੋ ਦੀ ਜ਼ਰੂਰਤ ਨਹੀਂ ਹੈ ਖਾਸ ਕਰ ਕੇ ਉਹਨਾਂ ਲੋਕਾਂ ਦੀ ਤਾਂ ਬਿਲਕੁਲ ਵੀ ਨਹੀਂ ਜਿਹਨਾਂ ਨੇ ਨਫ਼ਰਤ ਦੀ ਵਿਚਾਰਧਾਰਾ ਦੇ ਆਧਾਰ 'ਤੇ ਅਤਿਵਾਦ ਦਾ ਉਦਯੋਗ ਖੜ੍ਹਾ ਕੀਤਾ ਹੋਵੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿਚ ਆਪਣੇ ਸੰਬੋਧਨ ਦੌਰਾਨ ਕਸ਼ਮੀਰ ਮੁੱਦਾ ਇੱਕ ਵਾਰ ਫਿਰ ਉਠਾਇਆ। ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਕਰਫਿਊ ਹਟਾਏ ਜਾਣ ਤੋਂ ਬਾਅਦ ਬਹੁਤ ਸਾਰਾ ਖੂਨ ਖਰਾਬਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਪਣੇ ਸੰਬੋਧਨ ਵਿਚ ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ।