ਬ੍ਰਾਜ਼ੀਲ ’ਚ ‘ਐਕਸ’ ਦੇ ਬੈਂਕ ਖਾਤੇ ਅਨਬਲੌਕ, ਮਸਕ 50 ਲੱਖ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤ
Published : Oct 2, 2024, 10:50 pm IST
Updated : Oct 2, 2024, 10:50 pm IST
SHARE ARTICLE
Elon Musk
Elon Musk

ਐਕਸ ਨੇ ਕਿਹਾ ਸੀ ਕਿ ਉਹ 5.2 ਮਿਲੀਅਨ ਡਾਲਰ (43 ਕਰੋੜ ਰੁਪਏ ਤੋਂ ਵੱਧ) ਦੇਣ ਲਈ ਤਿਆਰ ਹੈ

ਰੀਓ ਡੀ ਜਨੇਰੋ : ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਬੈਂਕ ਖਾਤਿਆਂ ਨੂੰ ਅਨਬਲੌਕ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਐਕਸ ਨੂੰ 50 ਲੱਖ ਡਾਲਰ (41 ਕਰੋੜ ਰੁਪਏ ਤੋਂ ਵੱਧ) ਦਾ ਜੁਰਮਾਨਾ ਭਰਨਾ ਹੋਵੇਗਾ। ਜੱਜ ਅਲੈਗਜ਼ੈਂਡਰ ਡੀ ਮੋਰੇਸ ਦੇ ਇਸ ਫੈਸਲੇ ਨੇ ਬ੍ਰਾਜ਼ੀਲ ਵਿਚ ਐਕਸ ਦੀ ਮੁਅੱਤਲੀ ਨੂੰ ਹਟਾਉਣ ਦਾ ਰਾਹ ਪੱਧਰਾ ਕਰ ਦਿਤਾ ਹੈ। ਦਰਅਸਲ, ਪ੍ਰੋਪੇਗੰਡੇ ਨੂੰ ਲੈ ਕੇ ਜੱਜ ਅਤੇ ਐਲੋਨ ਮਸਕ ਵਿਚਕਾਰ ਹੋਏ ਅੜਿੱਕੇ ਕਾਰਨ ਐਕਸ ਨੂੰ 31 ਅਗਸਤ ਤੋਂ ਇੱਥੇ ਪਾਬੰਦੀ ਲਾਈ ਗਈ ਸੀ।

ਐਲੋਨ ਮਸਕ ਨੇ ਸੱਜੇ-ਪੱਖੀ ਖਾਤਿਆਂ ਨੂੰ ਹਟਾਉਣ ਤੋਂ ਇਨਕਾਰ ਕਰਨ ਅਤੇ ਦੇਸ਼ ਵਿਚ ਇਕ ਨਵੇਂ ਕਾਨੂੰਨੀ ਪ੍ਰਤੀਨਿਧੀ ਦਾ ਨਾਮ ਦੇਣ ਵਿਚ ਅਸਫਲ ਰਹਿਣ ਤੋਂ ਬਾਅਦ ਮੋਰੇਸ ਨੇ ਐਕਸ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ। ਅਪਣੇ ਨਵੇਂ ਆਦੇਸ਼ ਵਿੱਚ, ਜੱਜ ਮੋਰੇਸ ਨੇ ਬ੍ਰਾਜ਼ੀਲ ਦੇ ਸੈਂਟਰਲ ਬੈਂਕ ਐਕਸ ਨੂੰ ਬੈਂਕ ਖਾਤੇ ਨੂੰ ਅਨਬਲੌਕ ਕਰਨ ਲਈ ਕਿਹਾ ਤਾਂ ਜੋ ਜੁਰਮਾਨੇ ਦਾ ਭੁਗਤਾਨ ਕੀਤਾ ਜਾ ਸਕੇ। ਐਕਸ ਨੇ ਕਿਹਾ ਸੀ ਕਿ ਉਹ 5.2 ਮਿਲੀਅਨ ਡਾਲਰ (43 ਕਰੋੜ ਰੁਪਏ ਤੋਂ ਵੱਧ) ਦੇਣ ਲਈ ਤਿਆਰ ਹੈ। ਮਸਕ ਲਗਾਤਾਰ ਸੋਸ਼ਲ ਮੀਡੀਆ ਪੋਸਟਾਂ ’ਤੇ ਜੱਜ ਮੋਰੇਸ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਮੋਰੇਸ ਨੂੰ ਇਕ ‘ਦੁਸ਼ਟ ਤਾਨਾਸ਼ਾਹ’ ਦਸਿਆ ਅਤੇ ਹੈਰੀ ਪੌਟਰ ਲੜੀ ਦੇ ਖਲਨਾਇਕ ਵੋਲਡੇਮੋਰਟ ਦਾ ਨਾਮ ਦਿਤਾ।

Tags: brazil, elon musk

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement