Short Term ਕੋਰਸ ਜ਼ਰੀਏ ਹਾਸਲ ਕਰੋ ਕੈਨੇਡਾ ਦਾ ਵੀਜ਼ਾ, ਜਾਣੋ ਅਪਲਈ ਕਰਨ ਦੀ ਪੂਰੀ ਪ੍ਰਕਿਰਿਆ
Published : Nov 2, 2022, 3:08 pm IST
Updated : Nov 2, 2022, 3:08 pm IST
SHARE ARTICLE
Get Canada Visa through Short Term Course
Get Canada Visa through Short Term Course

ਕੋਰਸ ਤੋਂ ਬਾਅਦ ਕੰਪਨੀ ਤੁਹਾਡੀ ਪਲੇਸਮੈਂਟ ਕਰਾਏਗੀ। ਇਸ ਮਗਰੋਂ ਵਿਦਿਆਰਥੀ ਉਥੇ ਵਰਕ ਪਰਮਿਟ ਲੈਣ ਦੇ ਯੋਗ ਹੋ ਜਾਂਦਾ ਹੈ। ਹੋਰ ਜਾਣਕਾਰੀ ਲਈ 76969-98876 ’ਤੇ ਸੰਪਰਕ ਕਰ

 

ਬਰੈਂਪਟਨ:  ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਵਿਚ ਦਿਲਚਸਪੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਹਰ ਵਿਦਿਆਰਥੀ ਵਿਦੇਸ਼ ਵਿਚ ਜਾ ਕੇ ਅਪਣਾ ਭਵਿੱਖ ਬਣਾਉਣ ਅਤੇ ਆਪਣੇ ਸੁਪਨੇ ਪੂਰੇ ਕਰਨ ਬਾਰੇ ਸੋਚਦਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਮਨਾਂ ਵਿਚ ਵਿਦੇਸ਼ ਜਾਣ ਸਬੰਧੀ ਕਈ ਸਵਾਲ ਉੱਠਦੇ ਹਨ। ਵਿਦਿਆਰਥੀਆਂ ਨੂੰ ਆਪਣੇ ਸਵਾਲਾਂ ਦੇ ਜਵਾਬਾਂ ਲਈ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਕਰੀਅਰ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਤੁਸੀਂ 76969-98876 ’ਤੇ ਸੰਪਰਕ ਕਰ ਸਕਦੇ ਹੋ।

ਇਮੀਗ੍ਰੇਸ਼ਨ ਵੱਲੋਂ ਇਕ ਸ਼ਾਰਟ ਟਰਮ ਕੋਰਸ ਚਲਾਇਆ ਜਾ ਰਿਹਾ ਹੈ। ਜਿਸ ਵਿਚ ਬੱਚਿਆਂ ਨੂੰ ਟਰੇਨਿੰਗ ਲਈ ਕੈਨੇਡਾ ਭੇਜਿਆ ਜਾਂਦਾ  ਹੈ। ਇਸ ਕੋਰਸ ਲਈ ਅਪਲਾਈ ਕਰਨ ਵਾਲੇ ਦੀ ਦਿਲਚਸਪੀ ਨੂੰ ਦੇਖਦੇ ਹੋਏ ਹੀ ਉਸ ਨੂੰ ਸਬੰਧਤ ਕੋਰਸ ਲਈ ਟ੍ਰੇਨਿੰਗ ‘ਤੇ ਭੇਜਿਆ ਜਾਂਦਾ ਹੈ। ਇਸ ਰਾਹੀਂ ਉਨ੍ਹਾਂ ਨੂੰ ਇਕ ਖਾਸ ਵਿਸ਼ੇ ‘ਤੇ ਸਿਖਲਾਈ ਦਿੱਤੀ ਜਾਂਦੀ ਹੈ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਉਸ ਉਮੀਦਵਾਰ ਨੂੰ ਇਕ ਸਰਟੀਫੀਕੇਟ ਦਿੰਦੀ ਹੈ ਅਤੇ ਉਸ ਲਈ ਇੰਟਰਵਿਊ ਦਾ ਪ੍ਰਬੰਧ ਕਰਦੀ ਹੈ। ਇਸ ਦੇ ਜ਼ਰੀਏ ਹੀ ਕੰਪਨੀ ਉਸ ਦੀ ਪਲੇਸਮੈਂਟ ਲਗਵਾਉਂਦੀ ਹੈ ਅਤੇ ਉਹ ਉੱਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਥੇ ਵਰਕ ਪਰਮਿਟ ਲੈਣ ਦੇ ਵੀ ਯੋਗ ਹੋ ਜਾਂਦਾ ਹੈ।

ਇਸ ਕੋਰਸ ਵਿਚ ਅਪਲਾਈ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਜਾਂ ਤਾਂ ਉਸ ਨੂੰ ਕਿਸੇ ਚੀਜ਼ ‘ਚ ਤਜੁਰਬਾ ਹੋਣਾ ਚਾਹੀਦਾ ਹੈ। ਹੁਣ ਉਹ ਵੀ ਬਾਹਰ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ ਜੋ ਘੱਟ ਪੜ੍ਹੇ-ਲਿਖੇ ਹਨ ਜਾਂ ਜਿਨ੍ਹਾਂ ਨੂੰ ਵੱਧ ਤਜੁਰਬਾ ਹੈ। ਜੇਕਰ ਤੁਹਾਡੇ ਕੋਲ 6 ਮਹਨਿਆਂ ਤੋਂ ਲੈ ਕੇ 1 ਸਾਲ ਦਾ ਤਜੁਰਬਾ ਹੈ ਤਾਂ ਤੁਸੀਂ ਇਕ ਕੋਰਸ ਲਈ ਪੂਰੀ ਤਰ੍ਹਾਂ ਅਪਲਾਈ ਕਰਨ ਦੇ ਯੋਗ ਹੋ। ਇਸ ਵਿਚ ਉਮਰ ਅਤੇ ਗੈਪ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਇਸ ਦੇ ਨਾਲ ਹੀ ਜਿਹੜੇ ਬੱਚੇ ਉਥੇ ਜਾ ਕੇ ਆਪਣੇ ਮਾਤਾ-ਪਿਤਾ ਨੂੰ ਸੱਦਣਾ ਚਾਹੁੰਦੇ ਹਨ, ਉਹ ਇਕ ਸਮੈਸਟਰ ਪੂਰਾ ਕਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਸਕਦੇ ਹਨ। ਕਈ ਬੱਚੇ ਅਜਿਹੇ ਵੀ ਹਨ ਜਿਨ੍ਹਾਂ ਦਾ ਰਿਫਿਉਜ਼ਲ ਆਉਣ ਕਾਰਨ ਵੀਜ਼ਾ ਨਹੀਂ ਆਉਂਦਾ, ਪਰ ਹੁਣ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਉਹ ਵੀ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ। ਜੇਕਰ ਤੁਸੀਂ ਵੱਧ ਵੀ ਪੜ੍ਹੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ।ਜਿਹਨਾਂ ਨੇ ਬੀਟੈਕ, ਬੀਐਸਸੀ, ਬੀਐਡ ਵਰਗੇ ਕੋਰਸਾਂ ਦੀ ਪੜ੍ਹਾਈ ਪਹਿਲਾਂ ਹੀ ਕੀਤੀ ਹੈ ਉਹ ਇਸ ਕੋਰਸ ਲਈ ਪੂਰੀ ਤਰ੍ਹਾਂ ਯੋਗ ਹਨ ਅਤੇ ਉਨ੍ਹਾਂ ਦਾ ਸੱਦਾ ਪੱਤਰ ਵੀ ਜਲਦੀ ਆ ਸਕਦਾ ਹੈ।

ਅਪਲਾਈ ਕਰਨ ਦੀ ਪ੍ਰਕਿਰਿਆ-        

ਅਪਲਾਈ ਕਰਨ ਲਈ, ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਕੰਪਨੀ ੳਮੀਦਵਾਰ ਦੀ ਪ੍ਰੌਫਾਈਲ ਨੂੰ ਕੈਨੇਡਾ ਵਿਚ ਉਨ੍ਹਾਂ ਦੇ ਟਾਈ ਅਪਸ ਨੂੰ ਭੇਜਣਗੇ ਅਤੇ ਇਸ ਰਾਹੀਂ ਉਮੀਦਵਾਰ ਦਾ ਸੱਦਾ ਪੱਤਰ ਮੰਗਵਾਇਆ ਜਾਵੇਗਾ। ਉਸ ਪੱਤਰ ਦੇ ਅਧਾਰ ’ਤੇ ਹੀ ਫਾਈਲ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਇਕੱਠੇ ਹੋਣ ਮਗਰੋਂ 3-4 ਮਹੀਨਿਆਂ ਵਿਚ ਫਾਈਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ।

ਕਿੰਨਾ ਖਰਚਾ ਅਤੇ ਸਮਾਂ ਲੱਗ ਸਕਦਾ ਹੈ-      

ਇਸ ਲਈ ਘਟੋ-ਘੱਟ 4 ਹਫ਼ਤਿਆਂ ਤੋਂ ਲੈ ਕੇ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਖਰਚਾ ਚੁਣੇ ਗਏ ਕੋਰਸ ਅਤੇ ਕੋਰਸ ਦੇ ਸਮੇਂ ’ਤੇ ਨਿਰਭਰ ਕਰਦਾ ਹੈ। ਜੇਕਰ ਲੰਮੇ ਸਮੇਂ ਦਾ ਕੋਰਸ ਹੈ ਤਾਂ ਖਰਚਾ ਵੀ ਉਸ ਹਿਸਾਬ ਨਾਲ ਆ ਸਕਦਾ ਹੈ।

ਇਸ ਦੇ  ਨਾਲ ਹੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਤੁਹਾਨੂੰ ਟ੍ਰੇਨਿੰਗ ਤੋਂ ਬਾਅਦ ਵਾਪਸ ਆਉਣ ਦੀ ਲੋੜ ਹੈ ਜਾਂ ਨਹੀਂ? ਤਾਂ ਇਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਜਦ ਟ੍ਰੇਨਿੰਗ ‘ਚ ਸਿੱਖਣ ਤੋਂ ਬਾਅਦ ਉਮੀਦਵਾਰ ਉਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ ਅਤੇ ਉਸ ਨੂੰ ਵਾਪਸ ਆਉਣ ਦੀ ਲੋੜ ਨਹੀਂ ਪੈਂਦੀ। ਵਧੇਰੇ ਜਾਣਕਾਰੀ ਲਈ ਤੁਸੀਂ 76969-98876 ’ਤੇ ਸੰਪਰਕ ਕਰ ਸਕਦੇ ਹੋ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement