ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲੀਕਨ ਆਗੂਆਂ ਨੂੰ ਫਿਲੀਬਸਟਰ ਖਤਮ ਕਰਨ ਦੀ ਕੀਤੀ ਅਪੀਲ
Published : Nov 2, 2025, 12:23 pm IST
Updated : Nov 2, 2025, 12:25 pm IST
SHARE ARTICLE
US President Donald Trump urges Republican leaders to end filibusters
US President Donald Trump urges Republican leaders to end filibusters

ਕਿਹਾ : ਕਮਜ਼ੋਰ ਅਤੇ ਮੂਰਖ ਨਾ ਬਣੋ, ਲੜੋ ਅਤੇ ਜਿੱਤੋ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰਿਪਬਲੀਕਨ ਆਗੂਆਂ ਸੀਨੇਟ ਫਿਲੀਬਸਟਰ ਨੂੰ ਖਤਮ ਕਰਨ ਦੀ ਅਪੀਲ ਕੀਤੀ। ਟਰੰਪ ਨੇ ਰਿਪਬਲੀਕਨਾਂ ਨੂੰ ਚਿਤਾਵਨੀ ਦਿੱਤੀ ਡੈਮੋਕ੍ਰੇਟਸ ਫਿਲੀਬਸਟਰ ਨੂੰ ਖਤਮ ਕਰ ਦੇਣਗੇ ਅਤੇ ਸੁਪਰੀਮ ਕੋਰਟ ਨੂੰ ਭਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਦੋ ਨਵੇਂ ਰਾਜ ਅਤੇ ਅੱਠ ਇਲੈਕਟ੍ਰੋਲ ਵੋਟ ਜੋੜਨਗੇ।

ਟਰੁੱਥ ਸ਼ੋਸ਼ਲ ’ਤੇ ਇਕ ਪੋਸਟ ’ਚ ਟਰੰਪ ਨੇ ਲਿਖਿਆ ਕਿ ਯਾਦ ਰੱਖੋ ਰਿਪਬਲੀਕਨ, ਸ਼ੂਮਰ ਸ਼ਟਡਾਊਨ ਦੇ ਬਾਵਜੂਦ ਡੈਮੋਕ੍ਰੇਟਸ ਪਹਿਲਾ ਮੌਕਾ ਮਿਲਦੇ ਹੀ ਫਿਲੀਬਸਟਰ ਨੂੰ ਖਤਮ ਕਰ ਦੇਣਗੇ। ਉਹ ਸੁਪਰੀਮ ਕੋਰਟ ਨੂੰ ਪੈਕ ਕਰ ਦੇਣਗੇ, ਦੋ ਰਾਜਾਂ ਨੂੰ ਜਿੱਤ ਲੈਣਗੇ ਅਤੇ ਘੱਟ ਤੋਂ ਘੱਟ 8 ਇਲੈਕਟ੍ਰੋਲ ਵੋਟ ਜੋੜ ਲੈਣਗੇ। ਉਨ੍ਹਾਂ ਦੇ ਵਿਰੋਧੀ ਚਲੇ ਗਏ ਹਨ। ਟਰੰਪ ਨੇ ਕਿਹਾ ਕਿ ਕਮਜ਼ੋਰ ਅਤੇ ਮੂਰਖ ਨਾ ਬਣੋ। ਲੜੋ, ਲੜੋ, ਲੜੋ। ਜਿੱਤੋ, ਜਿੱਤੋ, ਜਿੱਤੋ।

ਫਿਲੀਬਸਟਰ ਇਕ ਸੀਨੇਟ ਨਿਯਮ ਹੈ ਜਿਸ ਦੇ ਤਹਿਤ ਆਮ ਤੌਰ ’ਤੇ ਕਿਸੇ ਕਾਨੂੰਨ ਨੂੰ ਪਾਸ ਕਰਨ ਦੇ ਲਈ 600 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਵਾਸ਼ਿੰਗਟਨ ’ਚ ਲੰਬੇ ਸਮੇਂ ਤੋਂ ਵਿਵਾਦ ਦਾ ਵਿਸ਼ਾ ਰਿਹਾ ਹੈ। ਟਰੰਪ ਨੇ ਦੱਸਿਆ ਕਿ ਕਈ ਡੈਮੋਕ੍ਰੋਟਿਕ ਸੀਨੇਟਰਾਂ, ਜਿਨ੍ਹਾਂ ’ਚ ਤਤਕਾਲੀਨ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੇ ਸੀਨੇਟਰ ’ਚ ਵੀ ਸ਼ਾਮਲ ਹਨ, ਨੇ ਪਹਿਲਾਂ ਵੀ ਵੋਟਿੰਗ ਦੇ ਅਧਿਕਾਰ ਅਤੇ  ਗਰਭਪਾਤ ਤੱਕ ਪਹੁੰਚ ਦੀ ਸੁਰੱਖਿਆ ਦੇ ਲਈ ਇਸ ਨਿਯਮ ’ਚ ਬਦਲਾਅ ਦੀ ਮੰਗ ਕੀਤੀ ਸੀ। ਹਾਲਾਂਕਿ ਉਨ੍ਹਾਂ ਮਤਿਆਂ ਨੂੰ ਪਾਰਟੀ ਦਾ ਪੂਰਨ ਸਮਰਥਨ ਨਹੀਂ ਮਿਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement