
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਐਫਆਈ ਦੇ 30 ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
ਇਸਲਾਮਾਬਾਦ : ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਕਬੂਲ ਕੀਤਾ ਹੈ ਕਿ ਉਸ ਦੇ ਕੁਝ ਅਧਿਕਾਰੀ ਨੈਸ਼ਨਲ ਏਵੀਏਸ਼ਨ ਕੰਪਨੀ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਮਨੁੱਖੀ ਤਸਕਰੀ ਦੇ ਮਾਮਲਿਆਂ ਨਾਲ ਜੁੜੇ ਰਹੇ ਹਨ। ਸੰਘੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਨੇ ਗ੍ਰਹਿ ਮੰਤਰਾਲੇ ਅਤੇ ਇਸਟੈਬਲਿਸ਼ਮੈਂਟ ਡਿਵੀਜ਼ਨ ਨੇ ਇਹ ਰੀਪਰੋਟ ਪੇਸ਼ ਕੀਤੀ। ਜਿਸ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਹਾਈ ਕਮਿਸ਼ਨ ਦੀ ਸ਼ਿਕਾਇਤ ਤੋਂ ਬਾਅਦ 2014 ਵਿਚ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਕੀਤੀ ਗਈ।
FIA
ਗ੍ਰਹਿ ਮੰਤਰਾਲੇ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ 1 ਜਨਵਰੀ 2019 ਦੀ ਤਰੀਕ ਵਾਲੀ ਇਕ ਰੀਪੋਰਟ ਮੰਤਰਾਲੇ ਨੂੰ ਮਿਲੀ ਹੈ। ਇਸ ਵਿਚ ਐਫਆਈਏ ਦੇ ਮਨੁੱਖੀ ਤਸਕਰੀ ਸੈੱਲ ਨੂੰ ਸ਼ਿਕਾਇਤ 'ਤੇ ਕਾਰਵਾਈ ਨਾ ਕਰਨ ਲਈ ਜਿੰਮੇਵਾਰ ਠਹਿਰਾਇਆ ਹੈ। ਸ਼ਿਕਾਇਤ ਮੁਤਾਬਕ ਹੀਥਰੋ ਹਵਾਈ ਅੱਡੇ 'ਤੇ ਫੜੇ ਗਏ 20 ਅਫਗਾਨ ਨਾਗਰਿਕਾਂ ਨੂੰ ਇਸਲਾਮਾਬਾਦ ਦੇ ਬੇਨਜ਼ੀਰ ਭੁੱਟੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤਸਕਰੀ ਕਰ ਕੇ ਲਿਆਇਆ ਗਿਆ ਸੀ।
Heathrow Airport
ਇਸ ਰੀਪੋਰਟ ਵਿਚ ਐਫਆਈ ਦੇ ਉਸ ਵੇਲ੍ਹੇ ਦੇ ਨਿਰਦੇਸ਼ਕ ਇਨਾਮ ਗਨੀ ਨੂੰ ਜਾਂਚ ਨੂੰ ਰੱਦ ਕਰਨ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ। ਐਫਆਈਏ ਇਸਲਾਮਾਬਾਦ ਜ਼ੋਨ ਦੇ ਨਿਰਦੇਸ਼ਕ ਹੋਣ ਦੌਰਾਨ ਗਨੀ ਨੇ ਬੇਨਜ਼ੀਰ ਭੁੱਟੋ ਹਵਾਈ ਅੱਡੇ ਰਾਹੀਂ ਮਨੁੱਖੀ ਤਸਕਰੀ ਕਰਾਉਣ ਲਈ ਜਹਾਜ਼ਾਂ ਦੀ ਜਾਂਚ ਜਿਹੀਆਂ ਕਾਨੂੰਨੀ ਰੋਕਾਂ ਹਟਾ ਦਿਤੀਆਂ ਸਨ।
Benazir Bhutto Airport
ਉਹਨਾਂ ਦੀ ਮਿਲੀਭੁਗਤ ਦੇ ਬਿਨਾਂ ਐਫਆਈ ਦੇ ਇਮੀਗ੍ਰੇਸ਼ਨ ਮੁਲਾਜ਼ਮਾਂ ਵੱਲੋਂ ਫਰਜ਼ੀ ਪਾਕਿਸਤਾਨੀ ਪਾਸਪੋਰਟ 'ਤੇ ਅਫਗਾਨਿਸਤਾਨ ਦੇ ਨਾਗਰਿਕਾਂ ਦੀ ਤਸਕਰੀ ਦਾ ਨੈਟਵਰਕ ਚਲਾਉਣਾ ਸੰਭਵ ਨਹੀਂ ਸੀ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਐਫਆਈ ਦੇ 30 ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।