
ਦਰਜਨ ਤੋਂ ਵੱਧ ਲੋਕ ਲਾਪਤਾ
ਮਨੀਲਾ : ਫਿਲੀਪੀਨਸ ਵਾਸੀਆਂ ਨੂੰ ਇਲਾਕੇ ਦੇ ਕੁਝ ਹਿੱਸਿਆਂ ’ਚ ਕ੍ਰਿਸਮਸ ਹਫਤੇ ਦਾ ਅੰਤ ਹੁੰਦਿਆਂ ਹੀ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 51 ਹੋ ਗਈ ਹੈ, ਜਦਕਿ 19 ਹੋਰ ਅਜੇ ਵੀ ਲਾਪਤਾ ਹਨ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੜ੍ਹ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਵੀ ਛੱਡਣੇ ਪਏ।
ਸੋਸ਼ਲ ਮੀਡੀਆ ’ਤੇ ਤਸਵੀਰਾਂ ਵਿੱਚ ਉੱਤਰੀ ਮਿੰਡਾਨਾਓ ਦੇ ਮਿਸਾਮਿਸ ਆਕਸੀਡੈਂਟਲ ਸੂਬੇ ਦੇ ਨਿਵਾਸੀਆਂ ਨੂੰ ਆਪਣੇ ਘਰਾਂ ਦੇ ਫਰਸ਼ ਤੋਂ ਮੋਟੀ ਮਿੱਟੀ ਦੀ ਪਰਤ ਸਾਫ਼ ਕਰਦੇ ਹੋਏ ਦਿਖਾਇਆ ਗਿਆ ਹੈ। ਕਾਬੋਲ-ਅਨਾਨ ਦੇ ਸਮੁੰਦਰੀ ਤੱਟ ਪਿੰਡ ਵਿਚ ਨਾਰੀਅਲ ਦੇ ਦਰਖਤ ਉਖੜ ਗਏ ਅਤੇ ਝੌਂਪੜੀਆਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ।
ਜਾਣਕਾਰੀ ਅਨੁਸਾਰ ਜ਼ਿਆਦਾਤਰ ਮੌਤਾਂ ਡੁੱਬਣ ਤੇ ਲੈਂਡ ਸਲਾਈਡਿੰਗ ਨਾਲ ਹੋਈਆਂ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ ਦੇ ਅਨੁਸਾਰ, ਦੱਖਣ ਵਿੱਚ ਉੱਤਰੀ ਮਿੰਡਾਨਾਓ ਖੇਤਰ ਤਬਾਹੀ ਦੀ ਮਾਰ ਝੱਲ ਰਿਹਾ ਹੈ, ਜਿਸ ਵਿੱਚ 25 ਮੌਤਾਂ ਹੋਈਆਂ ਹਨ। ਜ਼ਿਆਦਾਤਰ ਮੌਤਾਂ ਡੁੱਬਣ ਅਤੇ ਜ਼ਮੀਨ ਖਿਸਕਣ ਨਾਲ ਹੋਈਆਂ ਸਨ, ਅਤੇ ਲਾਪਤਾ ਲੋਕਾਂ ਵਿੱਚ ਮਛੇਰੇ ਸਨ ਜਿਨ੍ਹਾਂ ਦੀਆਂ ਕਿਸ਼ਤੀਆਂ ਪਲਟ ਗਈਆਂ ਸਨ।