America Cyber ​​Kidnapping News: ਅਮਰੀਕਾ 'ਚ ਚੀਨੀ ਵਿਦਿਆਰਥੀ ਦੀ ਸਾਈਬਰ ਕਿਡਨੈਪਿੰਗ, ਕਰੀਬ 67 ਲੱਖ ਦੀ ਮੰਗੀ ਫਿਰੌਤੀ

By : GAGANDEEP

Published : Jan 3, 2024, 11:45 am IST
Updated : Jan 3, 2024, 12:01 pm IST
SHARE ARTICLE
Cyber ​​kidnapping of Chinese student in America News in punjabi
Cyber ​​kidnapping of Chinese student in America News in punjabi

America Cyber ​​Kidnapping News: ਵਿਦਿਆਰਥੀ ਨੂੰ ਪ੍ਰਵਾਰ ਦੀ ਜਾਨ ਨੂੰ ਖ਼ਤਰਾ ਦੀ ਆਖੀ ਗਈ ਸੀ ਗੱਲ

Cyber ​​kidnapping of Chinese student in America News in punjabi : ਅਮਰੀਕਾ ਦੇ ਉਟਾਹ ਵਿੱਚ ਲਾਪਤਾ ਹੋਏ ਇੱਕ ਚੀਨੀ ਵਿਦਿਆਰਥੀ ਨੂੰ ਪੁਲਿਸ ਨੇ ਲੱਭ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਤੋਂ ਕਰੀਬ 80,000 ਦੀ ਵਸੂਲਣ ਲਈ "ਸਾਈਬਰ ਅਗਵਾ" ਦਾ ਮਾਮਲਾ ਹੈ। 'ਸਾਈਬਰ ਕਿਡਨੈਪਿੰਗ' ਉਦੋਂ ਵਾਪਰਦੀ ਹੈ ਜਦੋਂ ਕੋਈ ਵਿਅਕਤੀ ਪੀੜਤ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਕੰਟਰੋਲ ਕਰ ਲੈਂਦਾ ਹੈ ਅਤੇ ਫਿਰੌਤੀ ਪ੍ਰਾਪਤ ਹੋਣ ਤੱਕ ਕੰਟਰੋਲ ਨਹੀਂ ਛੱਡਦਾ।

ਇਹ ਵੀ ਪੜ੍ਹੋ; COVID-19 in india : ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲੇ, ਇਕ ਦਿਨ 'ਚ 600 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ 

ਦੱਸ ਦੇਈਏ ਕਿ ਚੀਨ ਦਾ ਇੱਕ 17 ਸਾਲਾ ਵਿਦਿਆਰਥੀ ਸ਼ੁੱਕਰਵਾਰ ਨੂੰ ਲਾਪਤਾ ਹੋ ਗਿਆ ਸੀ। ਉਸ ਨੂੰ ਆਖਰੀ ਵਾਰ ਸਾਲਟ ਲੇਕ ਸਿਟੀ ਤੋਂ ਲਗਭਗ 48 ਕਿਲੋਮੀਟਰ ਦੂਰ ਰਿਵਰਡੇਲ ਵਿਚ ਉਸ ਦੇ ਘਰ ਵਿਚ ਇਕ ਦਿਨ ਪਹਿਲਾਂ ਦੇਖਿਆ ਗਿਆ ਸੀ। ਰਿਵਰਡੇਲ ਪੁਲਿਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿਦਿਆਰਥੀ ਨੂੰ ਉਸ ਦੇ ਘਰ ਤੋਂ ਜ਼ਬਰਦਸਤੀ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਉਹ ਰਿਵਰਡੇਲ ਤੋਂ ਕਰੀਬ 40 ਕਿਲੋਮੀਟਰ ਦੂਰ ਇਕ ਜਗ੍ਹਾ 'ਤੇ ਵਿਦਿਆਰਥੀ ਨੂੰ ਸੁਰੱਖਿਅਤ ਪਾਇਆ ਗਿਆ।

 

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪੜ੍ਹੋ; Adani Hindenburg Case : ਅਡਾਨੀ-ਹਿੰਡਨਬਰਗ ਮਾਮਲੇ 'ਚ ਸੁਪ੍ਰੀਮ ਕੋਰਟ ਦਾ ਫ਼ੈਸਲਾ; SEBI ਦੀ ਜਾਂਚ ਨੂੰ ਜਾਇਜ਼ ਠਹਿਰਾਇਆ 

ਪੁਲਿਸ ਨੇ ਕਿਹਾ ਕਿ ਵਿਦਿਆਰਥੀ ਨੂੰ ਕਿਸੇ ਨੇ ਕਿਹਾ ਕਿ ਚੀਨ ਵਿਚ ਉਸ ਦੇ ਪਰਿਵਾਰ ਨੂੰ ਖਤਰਾ ਹੈ ਅਤੇ ਉਸ ਨੂੰ ਅਲੱਗ ਰਹਿਣਾ ਪਏਗਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ (ਵਿਦਿਆਰਥੀ) ਨੂੰ ਇਹ ਜਾਣਕਾਰੀ ਕਿਸ ਤੋਂ ਮਿਲੀ ਸੀ। ਇਸ ਦੌਰਾਨ ਉਸ ਦੇ ਪਰਿਵਾਰ ਨੂੰ ਫਿਰੌਤੀ ਦੀ ਮੰਗ ਕਰਨ ਵਾਲਾ ਇਕ ਪੱਤਰ ਅਤੇ ਵਿਦਿਆਰਥੀ ਦੀ ਫੋਟੋ ਮਿਲੀ ਜਿਸ ਵਿਚ ਇਹ ਜਾਪਦਾ ਹੈ ਕਿ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਪਰਿਵਾਰ ਨੇ ਉਸ ਨੂੰ ਲੱਭਣ ਤੋਂ ਪਹਿਲਾਂ $80,000 ਦੀ ਫਿਰੌਤੀ ਅਦਾ ਕਰ ਦਿਤੀ ਸੀ।

ਇਹ ਵੀ ਪੜ੍ਹੋ; Moga Accident News : ਮੋਗਾ 'ਚ ਨੌਜਵਾਨ ਨੂੰ ਟਰੈਕਟਰ-ਟਰਾਲੀ ਨੇ ਕੁਚਲਿਆ, ਮੌਕੇ 'ਤੇ ਹੀ ਮੌਤ 

(For more news apart from Cyber ​​kidnapping of Chinese student in America News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement