
20,000 ਡਾਲਰ ਦਾ ਹੀਰਾ ਕੀਤਾ ਭੇਟ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਨ੍ਹਾਂ ਦੇ ਪਰਵਾਰ ਨੂੰ 2023 ’ਚ ਵਿਦੇਸ਼ੀ ਨੇਤਾਵਾਂ ਤੋਂ ਲੱਖਾਂ ਡਾਲਰ ਦੇ ਤੋਹਫ਼ੇ ਮਿਲੇ, ਜਿਨ੍ਹਾਂ ’ਚੋਂ ਸੱਭ ਤੋਂ ਕੀਮਤੀ ਤੋਹਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਲ ਬਾਈਡਨ ਨੂੰ ਦਿਤਾ ਗਿਆ 20,000 ਡਾਲਰ (ਲਗਭਗ ਯਾਨੀਕਿ 17 ਲੱਖ ਰੁਪਏ) ਦਾ ਹੀਰਾ ਹੈ।
ਵਿਦੇਸ਼ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਸਾਲਾਨਾ ਖਾਤਿਆਂ ਮੁਤਾਬਕ 7.5 ਕੈਰਟ ਦਾ ਇਹ ਹੀਰਾ 2023 ’ਚ ਰਾਸ਼ਟਰਪਤੀ ਦੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਦਿਤਾ ਗਿਆ ਸੱਭ ਤੋਂ ਮਹਿੰਗਾ ਤੋਹਫਾ ਹੈ। ਬਾਈਡਨ ਪਰਵਾਰ ਨੂੰ ਅਮਰੀਕਾ ਵਿਚ ਯੂਕਰੇਨ ਦੇ ਰਾਜਦੂਤ ਤੋਂ 14,063 ਡਾਲਰ ਦਾ ‘ਬਰੋਚ’ ਅਤੇ ਮਿਸਰ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਤੋਂ 4,510 ਡਾਲਰ ਦਾ ‘ਬ੍ਰੈਸਲੇਟ’ ਬ੍ਰੋਚ ਅਤੇ ਫੋਟੋ ਐਲਬਮ ਵੀ ਮਿਲੀ।