ਕੋਰੋਨਾ ਵਾਇਰਸ ਕਰਕੇ ਦੁਨੀਆਂ ਦੇ ਹੋਟਲਾਂ ਨੇ ਚੀਨੀ ਨਾਗਰਿਕਾਂ ਲਈ ਕੀਤੀ 'No Entry'
Published : Feb 3, 2020, 4:53 pm IST
Updated : Feb 3, 2020, 4:53 pm IST
SHARE ARTICLE
File Photo
File Photo

ਚੀਨ ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਜਦਕਿ 17 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਸਕਰਮਿਤ ਹੋਏ ਹਨ

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆਂ ਦੇ ਕਈਂ ਦੇਸ਼ਾਂ ਵਿਚ ਪੈਰ ਪਸਾਰ ਲਏ ਹਨ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਦੁਨੀਆਂ ਦੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਤੋਂ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ ਪਰ ਹੁਣ ਇਸ ਵਾਇਰਸ ਦੇ ਸਾਈਡ ਇਫੈਕਟ ਚੀਨ ਦੇ ਆਮ ਨਾਗਰਿਕਾਂ ਨੂੰ ਦੂਜੇ ਦੇਸ਼ਾਂ ਵਿਚ ਝੱਲਣੇ ਪੈ ਰਹੇ ਹਨ। ਦਰਅਸਲ ਕਈ ਦੇਸ਼ਾਂ ਦੇ ਹੋਟਲਾਂ ਵਿਚ ਚੀਨੀ ਨਾਗਰਿਕਾਂ ਦੀ ਐਂਟਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ।

PhotoPhoto

ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਦੱਖਣੀ ਕੋਰੀਆ, ਜਪਾਨ, ਹਾਂਗ-ਕਾਂਗ ਅਤੇ ਵਿਅਤਨਾਮ ਵਿਚ ਕਈ ਹੋਟਲਾਂ ਨੇ ਚੀਨੀ ਨਾਗਰਿਕਾਂ ਤੋਂ ਦੂਰੀ ਬਣਾ ਲਈ ਹੈ ਅਤੇ ਆਪਣੇ ਹੋਟਲਾ ਦੇ ਬਾਹਰ ਉਨ੍ਹਾਂ ਦੀ ਨੋ ਐਂਟਰੀ ਦੇ ਬੋਰਡ ਲਗਾ ਦਿੱਤੇ ਹਨ। ਬੀਤੇ ਐਤਵਾਰ ਇੰਡੋਨੇਸ਼ੀਆ ਵਿਚ ਸਥਾਨਕ ਲੋਕਾਂ ਨੇ ਇਕ ਹੋਟਲ ਤੱਕ ਮਾਰਚ ਕੱਢਿਆ ਜਿਸ ਦਾ ਮਕਸਦ ਚੀਨੀ ਨਾਗਰਿਕਾਂ ਨੂੰ ਉੱਥੋ ਜਾਣ ਦੀ ਅਪੀਲ ਕਰਨਾ ਸੀ।

PhotoPhoto

ਇੰਨਾ ਹੀ ਨਹੀਂ ਕੋਰੋਨਾਵਾਇਰਸ ਦੇ ਕਰਕੇ ਚੀਨੀ ਨਾਗਰਿਕਾਂ ਨੂੰ ਫਰਾਂਸ, ਅਸਟ੍ਰੇਲੀਆ ਅਤੇ ਏਸ਼ੀਆਂ ਦੇ ਕਈ ਹੋਰ ਦੇਸ਼ਾਂ ਵਿਚ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਅਨੁਸਾਰ ਦੱਖਣੀ ਕੋਰੀਆਈ ਵੈੱਬਸਾਇਟਾਂ ਉੱਤੇ ਅਜਿਹੀ ਅਨੇਕਾਂ ਹੀ ਟਿੱਪਣੀਆ ਆ ਰਹੀਆਂ ਹਨ ਜਿਨ੍ਹਾਂ ਵਿਚ ਚੀਨ ਦੇ ਲੋਕਾਂ ਦੇ ਘਰੋਂ ਬਾਹਰ ਨਿਕਲਣ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।

File PhotoFile Photo

ਚੀਨ ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਜਦਕਿ 17 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਸਕਰਮਿਤ ਹੋਏ ਹਨ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਇਲਾਜ ਲਈ  ਚੀਨ ਨੇ ਲਗਭਗ ਅੱਠ ਦਿਨ ਪਹਿਲਾਂ ਇਕ ਹਸਪਤਾਲ ਬਨਾਉਣਾ ਸ਼ੁਰੂ ਕੀਤਾ ਸੀ ਜੋ ਕਿ ਹੁਣ ਬਣ ਕੇ ਤਿਆਰ ਹੋ ਗਿਆ ਹੈ। ਇਹ ਵਾਇਰਸ ਚੀਨ ਤੋਂ ਬਾਹਰ 25 ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM
Advertisement