ਕੋਰੋਨਾ ਵਾਇਰਸ : ਚੀਨ ਨੇ 8 ਦਿਨਾਂ ਵਿਚ ਬਣਾ ਦਿੱਤਾ 1000 ਬੈੱਡਾਂ ਵਾਲਾ ਹਸਪਤਾਲ
Published : Feb 3, 2020, 9:49 am IST
Updated : Feb 3, 2020, 10:20 am IST
SHARE ARTICLE
Photo
Photo

ਚੀਨ ਦੇ ਵੁਹਾਨ ਸ਼ਹਿਰ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਜਦਕਿ 17 ਹਜ਼ਾਰ ਤੋਂ ਵੱਧ ਲੋਕ...

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਜਦਕਿ 17 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਸਕਰਮਿਤ ਹੋਏ ਹਨ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਇਲਾਜ ਲਈ  ਚੀਨ ਨੇ ਲਗਭਗ ਅੱਠ ਦਿਨ ਪਹਿਲਾਂ ਇਕ ਹਸਪਤਾਲ ਬਨਾਉਣਾ ਸ਼ੁਰੂ ਕੀਤਾ ਸੀ ਜੋ ਕਿ ਹੁਣ ਬਣ ਕੇ ਤਿਆਰ ਹੋ ਗਿਆ ਹੈ।

PhotoPhoto

ਅੱਠ ਤੋਂ 10 ਦਿਨਾਂ ਦੇ ਅੰਦਰ ਇਕ ਵੱਡਾ ਹਸਪਤਾਲ ਖੜਾ ਕਰ ਦੇਣਾ ਕੋਈ ਆਮ ਗੱਲ ਨਹੀਂ ਹੈ ਇਹ ਆਪਣੇ ਆਪ ਵਿਚ ਇਕ ਕਮਾਲ ਹੈ। ਵੁਹਾਨ ਦੇ ਹਾਓਸ਼ੇਨਸ਼ਾਨ ਵਿਚ ਬਣੇ ਇਸ 1000 ਬੈਡ ਵਾਲੇ ਹਸਪਤਾਲ ਵਿਚ ਭਲਕੇ 4 ਫਰਵਰੀ ਤੋਂ ਮਰੀਜ਼ਾਂ ਦਾ ਇਲਾਜ ਸ਼ੁਰੂ ਹੋ ਜਾਵੇਗਾ। 269,000 ਵਰਗ ਫੁੱਟ ਇਲਾਕੇ ਵਿਚ ਇਸ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ।

PhotoPhoto

ਹਸਪਤਾਲ ਵਿਚ ਕੇਵਲ ਪ੍ਰੋਫੈਸ਼ਨਲ ਡਾਕਟਰ ਹੀ ਨਹੀਂ ਬਲਕਿ ਚੀਨ ਦੀ ਸੈਨਾ ਪੀਪਲਜ਼ ਲਿਬਰੇਸ਼ਨ ਆਰਮੀ ਦੇ 1400 ਮੈਡੀਕਲ ਵਰਕਰ ਵੀ ਕੰਮ ਕਰ ਰਹੇ ਹਨ। ਹਸਪਤਾਲ ਨੂੰ ਜਲਦੀ ਤੋਂ ਜਲਦੀ ਤਿਆਰ ਕਰਵਾਉਣ ਦੇ ਲਈ ਚੀਨ ਨੇ ਪੂਰੇ ਦੇਸ਼ ਵਿਚੋਂ ਇੰਜੀਨਿਅਰਾਂ ਨੂੰ ਵੁਹਾਨ ਸ਼ਹਿਰ ਵਿਚ ਬੁਲਾਇਆ ਸੀ। ਹਸਪਤਾਲ ਦਾ ਨਾਮ ਫਾਇਰ ਗੋਡ ਮਾਊਨਟੇਨ ਰੱਖਿਆ ਗਿਆ ਹੈ।

PhotoPhoto

ਇਸ ਦੀ ਕਮਾਨ ਚੀਨ ਦੀ ਆਰਮੀ ਹੀ ਸੰਭਾਲ ਰਹੀ ਹੈ ਬਲਕਿ ਹਸਪਤਾਲ ਦਾ ਪ੍ਰਬੰਧਨ ਵਿਚ ਚੀਨੀ ਆਰਮੀ ਹੀ ਸੰਭਾਲੇਗੀ। ਕੋਰੋਨਾ ਵਾਇਰਸ ਦੇ ਕਰਕੇ ਚੀਨ ਦਾ ਵੁਹਾਨ ਸ਼ਹਿਰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ। ਸ਼ਹਿਰ ਦੀਆਂ ਸੜਕਾਂ, ਦਫ਼ਤਰ, ਕਾਲਜ ਅਤੇ ਸਕੂਲਾਂ ਵਿਚ ਸਨਾਟਾ ਛਾਇਆ ਹੋਇਆ ਹੈ। ਕੋਰੋਨਾ ਵਾਇਰਸ ਕਰਕੇ ਸੱਭ ਤੋਂ ਜਿਆਦਾ ਮੌਤਾਂ ਇੱਥੇ ਹੀ ਹੋਈਆਂ ਹਨ।

PhotoPhoto

ਵੁਹਾਨ ਸ਼ਹਿਰ ਦੇ ਇਸ ਹਸਪਤਾਲ ਵਿਚ ਭਲਕੇ 4 ਫਰਵਰੀ ਨੂੰ ਮਰੀਜ਼ਾ ਦਾ ਇਲਾਜ ਸ਼ੁਰੂ ਹੋ ਜਾਵੇਗਾ ਜਿਸ ਦੇ ਲਈ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ  ਜਰੂਰਤ ਦੀਆਂ ਦਵਾਈਆਂ, ਮੈਡੀਕਲ ਢਾਂਚਾ, ਮਾਸਕ ਆਦਿ ਸੱਭ ਫੈਕਟਰੀਆਂ ਤੋਂ ਮੰਗਵਾਇਆ ਜਾ ਰਿਹਾ ਹੈ ਜਿਸ ਦੇ ਲਈ ਹਸਪਤਾਲ ਪ੍ਰਬੰਧਨ ਨੂੰ ਖਾਸ ਅਧਿਕਾਰ ਦਿੱਤੇ ਗਏ ਹਨ ਤਾਂਕਿ ਉਹ ਮੌਕੇ ਤੇ ਹਰ ਲੋੜਵੰਦ ਚੀਜ ਸਿੱਧੀ ਫੈਕਟਰੀ ਤੋਂ ਖਰੀਦ ਸਕਣ।

PhotoPhoto

ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਵਿਚ 17387 ਮਰੀਜ਼ ਲੋਕ ਪੀੜਤ ਹਨ  ਜਦਕਿ 17205 ਲੋਕ ਤਾਂ ਕੇਵਲ ਚੀਨ ਵਿਚੋਂ ਹੀ ਹਨ। 17387 ਲੋਕਾਂ ਵਿਚੋਂ 362 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement