
ਬੱਚਿਆਂ ਲਈ ਮੈਦਾਨ ਬਣਾਉਣਾ ਹੈ ਮਕਸਦ
ਵਾਸ਼ਿੰਗਟਨ : ਅਮਰੀਕਾ ਦੇ ਉਤਰ-ਪੂਰਬ ਦੇ ਵਰਮੋਂਟ ਦੇ ਫੇਯਰ ਹੇਵਨ ਕਸਬੇ ਵਿਚ ਮੇਅਰ ਦੇ ਅਹੁਦੇ ਲਈ 3 ਜਾਨਵਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ ਇਕ ਬਕਰੀ ਅਤੇ 2 ਕੁੱਤੇ ਹਨ। ਮਾਰਚ 2019 ਵਿਚ ਹੋਈਆਂ ਚੋਣਾਂ ਤੋਂ ਬਾਅਦ ਮੇਅਰ ਦਾ ਅਹੁਦਾ ਫਿਲਹਾਲ 3 ਸਾਲ ਦੀ ਨਿਊਬਿਯਨ ਲਿੰਕਨ ਬਕਰੀ ਕੋਲ ਹੈ। ਇਸ ਵਾਰ ਦੀਆਂ ਚੋਣਾਂ ਵਿਚ ਲਿੰਕਨ ਅਤੇ 6 ਸਾਲ ਦੇ ਸੈਮੀ ਕੁੱਤੇ ਦੇ ਵਿਚ ਸਖਤ ਮੁਕਾਬਲਾ ਹੈ।
Photo
ਤੀਜਾ ਉਮੀਦਵਾਰ ਮਰਫੀ ਵੀ ਲਿੰਕਨ ਦੀ ਉਮਰ ਦਾ ਹੈ। ਵੋਟਿੰਗ 3 ਮਾਰਚ ਨੂੰ ਹੋਵੇਗੀ। ਲੋਕਾਂ ਨੂੰ ਵੋਟ ਪਾਉਣ ਲਈ 1 ਡਾਲਰ ਦੇਣਾ ਹੋਵੇਗਾ। ਅਸਲ ਵਿਚ ਅਮਰੀਕਾ ਦੇ ਇਸ ਕਸਬੇ ਵਿਚ ਜਾਨਵਰਾਂ ਨੂੰ ਚੋਣ ਲੜਾਉਣ ਦਾ ਉਦੇਸ਼ ਬੱਚਿਆਂ ਲਈ 'ਕਮਿਊਨਿਟੀ ਖੇਡ ਮੈਦਾਨ' ਤਿਆਰ ਕਰਨਾ ਹੈ। ਇਨ੍ਹਾਂ ਚੋਣਾਂ ਵਿਚ ਜਿਹੜਾ ਫੰਡ ਇਕੱਠਾ ਹੋਵੇਗਾ ਉਸ ਨਾਲ ਖੇਡ ਮੈਦਾਨ ਬਣਾਇਆ ਜਾਵੇਗਾ।
Photo
ਇਸ ਤੋਂ ਇਲਾਵਾ ਬਾਕੀ ਬਚੀ ਰਾਸ਼ੀ ਬੱਚਿਆਂ ਦੇ ਪੁਨਰਵਾਸ 'ਤੇ ਖਰਚ ਹੋਵੇਗੀ। ਟਾਊਨ ਮੈਨੇਜਰ ਜੋ ਗੁੰਟਰ ਨੇ ਦਸਿਆ ਕਿ ਚੋਣਾਂ ਵਿਚ ਰਜਿਸਟ੍ਰੇਸ਼ਨ ਕਰਾਉਣ ਦੀ ਫੀਸ 5 ਡਾਲਰ ਰੱਖੀ ਗਈ ਹੈ। ਚੋਣ ਮੁਕਾਬਲੇ ਵਿਚ ਜਰਮਨ ਸ਼ੈਫਰਡ ਦੇ 9 ਸੈਂਟੀਮੀਟਰ ਦੇ ਕੁੱਤੇ ਦੀ ਨਾਮਜ਼ਦਗੀ ਪੁਲਿਸ ਚੀਫ ਬਿਲ ਹੈਮਫ੍ਰੀਜ ਵਲੋਂ ਕੀਤੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਸੈਮੀ ਦੇ ਸਮਰਥਕ ਮੌਜੂਦਾ ਮੇਅਰ ਲਿੰਕਨ ਤੋਂ ਵੱਧ ਹਨ।
Photo
ਦੂਜੇ ਕੁੱਤੇ ਮਰਫੀ ਦੀ ਮਾਲਕਿਨ ਲਿੰਡਾ ਬਰਕਰ ਨੇ ਦਸਿਆ ਕਿ ਮਰਫੀ ਇਕ ਸਰਟੀਫਾਈ ਥੈਰਪੀ ਡੌਗ ਹੈ। ਉਹ ਹਸਪਤਾਲਾਂ ਵਿਚ ਜਾ ਕੇ ਲੋਕਾਂ ਦੀ ਮਦਦ ਕਰਦਾ ਹੈ। ਮਰਫੀ ਨੇ ਚੁਣਾਵੀ ਰੇਸ ਨੂੰ ਮਜ਼ੇਦਾਰ ਬਣਾਇਆ ਹੈ। ਲਿੰਕਨ ਪੱਖ ਵਲੋਂ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਮੇਅਰ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਿਭਾਈ ਹੈ। ਫਿਰ ਵੀ ਜੇਕਰ ਉਹ ਨਹੀਂ ਜਿੱਤਦੀ ਤਾਂ ਵੀ ਉਹ ਬਕਰੀ ਯੋਗਾ ਵਿਚ ਆਪਣਾ ਕਰੀਅਰ ਸ਼ੁਰੂ ਕਰੇਗੀ। ਬਕਰੀ ਯੋਗਾ ਵਿਚ ਸਰੀਰ ਨੂੰ ਸਥਿਰ ਰੱਖ ਕੇ ਆਪਣੀ ਪਿੱਠ 'ਤੇ ਬਕਰੀ ਨੂੰ ਸੰਤੁਲਿਤ ਕਰਨਾ ਹੁੰਦਾ ਹੈ।
Photo
ਮੀਡੀਆ ਰਿਪੋਰਟਾਂ ਮੁਤਾਬਕ ਮੈਦਾਨ ਬਣਾਉਣ ਲਈ ਰਾਸ਼ੀ ਦਾ ਇੰਤਜ਼ਾਮ ਕਰਨ ਲਈ ਚੋਣਾਂ ਦੇ ਇਲਾਵਾ ਗੋ ਫੰਡ ਮੀ ਪੇਜ ਵੀ ਬਣਾਇਆ ਗਿਆ ਹੈ। ਮੈਦਾਨ ਬਣਾਉਣ ਵਿਚ 80,000 ਡਾਲਰ (57.5 ਲੱਖ ਰੁਪਏ) ਦੀ ਲੋੜ ਹੈ। ਹੁਣ ਤਕ 10,000 ਡਾਲਰ (17.5 ਲੱਖ ਰੁਪਏ) ਇਕੱਠੇ ਹੋਏ ਹਨ। ਟਾਊਨ ਮੈਨੇਜਰ ਜੋ ਗੁੰਟਰ ਨੇ ਮੇਅਰ ਦੀਆਂ ਜ਼ਿੰਮੇਵਾਰੀਆਂ ਦੇ ਬਾਰੇ ਵਿਚ ਦਸਿਆ ਕਿ ਮੇਅਰ ਨੂੰ ਪਰੇਡ ਮਾਰਚ ਜ਼ਰੀਏ ਰਾਸ਼ੀ ਦਾ ਇੰਤਜ਼ਾਮ ਕਰਨਾ ਹੋਵੇਗਾ।