ਕੌਣ ਹੈ ਰਿਹਾਨਾ ਜਿਸ ਨੇ ਕਿਸਾਨ ਦੇ ਸਮਰਥਨ 'ਚ ਕੀਤਾ ਟਵੀਟ ਤੇ ਬਾਅਦ 'ਚ ਮੱਚ ਗਿਆ ਬਵਾਲ
Published : Feb 3, 2021, 10:41 am IST
Updated : Feb 3, 2021, 6:05 pm IST
SHARE ARTICLE
Rihana
Rihana

ਇਸ ਤੋਂ ਇਲਾਵਾ ਵੀ ਕਈ ਉੱਘੀਆਂ ਹਸਤੀਆਂ ਜਿਵੇਂ ਗਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਬਾਰੇ ਅਤੇ ਰਿਹਾਨਾ ਦੇ ਪੱਖ ਤੇ ਵਿਰੋਧ ਵਿੱਚ ਟਵੀਟ ਕੀਤੇ ਹਨ।

ਵਾਸ਼ਿੰਗਟਨ:  ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਾਲ ਹੀ ਵਿਚ ਕਿਸਾਨ ਅੰਦੋਲਨ ਨੂੰ ਲੈ ਕੌਮਾਂਤਰੀ ਪੌਪ ਸਟਾਰ ਰਿਹਾਨਾ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ।  ਰਾਜਧਾਨੀ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ ਬੰਦ ਕਰਨ ਦਾ ਸਰਕਾਰ ਨੇ ਫੈਸਲਾ ਲਿਆ ਤਾਂ ਇਸ 'ਤੇ ਸਵਾਲ ਉੱਠੇ। ਹੁਣ ਹਾਲੀਵੁੱਡ ਦੀ ਜਾਣੀ ਪਛਾਣੀ ਸਿੰਗਰ ਰਿਹਾਨਾ ਨੇ ਵੀ ਇਸ 'ਤੇ ਸਵਾਲ ਚੁੱਕੇ। ਇਸ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਲਗਾਤਾਰ ਰਿਹਾਨਾ ਨੂੰ ਲੈ ਕੇ ਚਰਚਾ ਹੁੰਦੀ ਰਹੀ।

photo

ਲੋਕਾਂ ਦੇ ਮਨ ਅੰਦਰ ਇਕ ਹੀ ਸਵਾਲ ਹੋਵੇਗਾ ਕਿ ਰਿਹਾਨਾ ਕੌਣ ਹੈ ਤੇ ਉਹ ਕਿਉਂ ਕਿਸਾਨਾਂ ਦਾ ਸਮਰਥਨ ਵਿਚ ਆਈ ਹੈ। ਇਸ ਦੇ ਟਵੀਟ ਤੇ ਸਵ੍ਰਾ ਭਾਸਕਰ ਤੇ ਕੰਗਣਾ ਰਣੌਤ ਸਮੇਤ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਸ ਤੋਂ ਇਲਾਵਾ ਵੀ ਕਈ ਉੱਘੀਆਂ ਹਸਤੀਆਂ ਜਿਵੇਂ ਗਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਬਾਰੇ ਅਤੇ ਰਿਹਾਨਾ ਦੇ ਪੱਖ ਤੇ ਵਿਰੋਧ ਵਿੱਚ ਟਵੀਟ ਕੀਤੇ ਹਨ।

photo

ਜਾਣੋ ਕੌਣ ਹੈ ਰਿਹਾਨਾ 
ਰਿਹਾਨਾ ਹਾਲੀਵੁੱਡ ਦੀ ਪੌਪ ਸਿੰਗਰ ਹੈ ਤੇ ਅਦਾਕਾਰ ਹੈ। ਰਿਹਾਨਾ ਦੇ ਟਵਿਟਰ 'ਤੇ 100 ਮਿਲੀਅਨ ਫੋਲੋਅਰਸ ਹਨ। ਟਵਿਟਰ 'ਤੇ ਦੁਨੀਆਂ 'ਚ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਲੋਕਾਂ 'ਚ ਰਿਹਾਨਾ 100 ਮਿਲੀਅਨ ਫੋਲੋਅਰਸ ਦੇ ਨਾਲ ਚੌਥੇ ਨੰਬਰ 'ਤੇ ਹੈ। ਉਨ੍ਹਾਂ 'Don't stop the music', 'Love the way you lie', 'Umbrella' ਜਿਹੇ ਕਈ ਵੱਡੇ ਹਿੱਟ ਦਿੱਤੇ।

RHIANA Rihana

ਰਿਹਾਨਾ ਹਾਲੀਵੁੱਡ ਫ਼ਿਲਮ ਬੈਟਲਸ਼ਿਪ ਤੇ Ocean's 8' ਜਿਹੀਆਂ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। 32 ਸਾਲ ਦੀ ਰਿਹਾਨਾ ਦਾ ਆਪਣਾ ਫੈਸ਼ਨ ਬ੍ਰਾਂਡ ਵੀ ਹੈ ਜਿਸ ਦਾ ਨਾਂਅ Fenty ਹੈ। 2019 'ਚ ਫੋਰਬਸ ਨੇ ਰਿਹਾਨਾ ਨੂੰ ਸਭ ਤੋਂ ਧਨੀ ਮਿਊਜ਼ੀਸ਼ੀਅਨ ਦੱਸਿਆ ਸੀ। ਫੋਰਬਸ ਦੇ ਮੁਤਾਬਕ ਰਿਹਾਨਾ ਦੀ ਕੁੱਲ ਸੰਪੱਤੀ 600 ਮਿਲੀਅਨ ਡਾਲਰ 4400 ਕਰੋੜ ਰੁਪਏ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement