US drone sales to India: ਬਾਈਡਨ ਪ੍ਰਸ਼ਾਸਨ ਨਾਲ ਲੰਮੀ ਗੱਲਬਾਤ ਮਗਰੋਂ ਭਾਰਤ ਨਾਲ ਡਰੋਨ ਸੌਦੇ ਦਾ ਕੀਤਾ ਸਮਰਥਨ : ਅਮਰੀਕੀ ਸੰਸਦ ਮੈਂਬਰ
Published : Feb 3, 2024, 7:05 pm IST
Updated : Feb 3, 2024, 7:05 pm IST
SHARE ARTICLE
Joe Biden
Joe Biden

ਅਮਰੀਕਾ ਨੇ ਵੀਰਵਾਰ ਨੂੰ ਭਾਰਤ ਨੂੰ 3.99 ਅਰਬ ਡਾਲਰ ਦੀ ਅਨੁਮਾਨਿਤ ਲਾਗਤ ਨਾਲ 31 ਐਮਕਿਊ-9ਬੀ ਹਥਿਆਰਬੰਦ ਡਰੋਨ ਵੇਚਣ ਨੂੰ ਮਨਜ਼ੂਰੀ ਦੇ ਦਿਤੀ ਹੈ

US drone sales to India: ਅਮਰੀਕਾ ਦੇ ਅਸਰਦਾਰ ਸੰਸਦ ਮੈਂਬਰ ਬੇਨ ਕਾਰਡਿਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨਾਲ ਕਈ ਮਹੀਨਿਆਂ ਦੀ ਡੂੰਘੀ ਗੱਲਬਾਤ ਤੋਂ ਬਾਅਦ ਭਾਰਤ ਨਾਲ 3.99 ਅਰਬ ਡਾਲਰ ਦੇ ਡਰੋਨ ਸੌਦੇ ’ਤੇ ਅਪਣਾ ਇਤਰਾਜ਼ ਵਾਪਸ ਲੈ ਲਿਆ ਹੈ।

ਉਨ੍ਹਾਂ ਕਿਹਾ ਕਿ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਤਾਕਤਵਰ ਕਮੇਟੀ ਦੇ ਚੇਅਰਮੈਨ ਸੈਨੇਟਰ ਬੇਨ ਕਾਰਡਿਨ ਨੇ ਬਾਈਡਨ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਸਮਝੌਤੇ ’ਤੇ ਅਪਣਾ ਇਤਰਾਜ਼ ਵਾਪਸ ਲੈ ਲਿਆ ਕਿ ਭਾਰਤ ਅਮਰੀਕੀ ਧਰਤੀ ’ਤੇ ਖਾਲਿਸਤਾਨੀ ਵੱਖਵਾਦੀ ਨੂੰ ਮਾਰਨ ਦੀ ਕਥਿਤ ਸਾਜ਼ਸ਼ ਦੀ ਜਾਂਚ ਕਰਨ ਲਈ ਵਚਨਬੱਧ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡੈਮੋਕ੍ਰੇਟ ਕਾਰਡਿਨ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਇਸ ਸਮਝੌਤੇ ਨੂੰ ਉਦੋਂ ਮਨਜ਼ੂਰੀ ਦਿਤੀ ਜਦੋਂ ਬਾਈਡਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਵੱਖਵਾਦੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਨਾਕਾਮ ਸਾਜ਼ਸ਼ ਨਾਲ ਭਾਰਤ ਦੇ ਕਥਿਤ ਸਬੰਧਾਂ ਦੀ ਵਿਆਪਕ ਜਾਂਚ ਲਈ ਵਚਨਬੱਧ ਹੈ ਅਤੇ ਅਮਰੀਕੀ ਨਿਆਂ ਵਿਭਾਗ ਨਾਲ ਪੂਰਾ ਸਹਿਯੋਗ ਕਰੇਗੀ।

ਅਮਰੀਕਾ ਨੇ ਵੀਰਵਾਰ ਨੂੰ ਭਾਰਤ ਨੂੰ 3.99 ਅਰਬ ਡਾਲਰ ਦੀ ਅਨੁਮਾਨਿਤ ਲਾਗਤ ਨਾਲ 31 ਐਮਕਿਊ-9ਬੀ ਹਥਿਆਰਬੰਦ ਡਰੋਨ ਵੇਚਣ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਸਮੁੰਦਰੀ ਮਾਰਗਾਂ ’ਚ ਮਨੁੱਖ ਰਹਿਤ ਨਿਗਰਾਨੀ ਅਤੇ ਜਾਸੂਸੀ ਗਸ਼ਤ ਰਾਹੀਂ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਨਾਲ ਨਜਿੱਠਣ ਦੀ ਭਾਰਤ ਦੀ ਸਮਰੱਥਾ ਨੂੰ ਵਧਾਏਗਾ। ਡਰੋਨ ਸੌਦੇ ਦਾ ਐਲਾਨ ਜੂਨ 2023 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਸਰਕਾਰੀ ਯਾਤਰਾ ਦੌਰਾਨ ਕੀਤਾ ਗਿਆ ਸੀ।

 (For more Punjabi news apart from 'US drone sales to India, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement