
ਭਾਰਤ ਨੇ ਸੱਦੇ ਨੂੰ ਲੈ ਕੇ ਕੋਈ ਟਿਪਣੀ ਨਹੀਂ ਕੀਤੀ।
US President Joe Biden : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਅਗਲੇ ਮਹੀਨੇ ਗਣਤੰਤਰ ਦਿਵਸ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਦੀ ਉਮੀਦ ਨਹੀਂ ਹੈ। ਇਸ ਬਾਰੇ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਸਤੰਬਰ ’ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ’ਚ ਮੁੱਖ ਮਹਿਮਾਨ ਵਜੋਂ ਸਦਿਆ ਗਿਆ ਹੈ। ਹਾਲਾਂਕਿ, ਭਾਰਤ ਨੇ ਸੱਦੇ ਨੂੰ ਲੈ ਕੇ ਕੋਈ ਟਿਪਣੀ ਨਹੀਂ ਕੀਤੀ ਸੀ।
ਸੂਤਰਾਂ ਨੇ ਕਿਹਾ ਕਿ 2024 ਦੇ ਆਖ਼ਰੀ ਮਹੀਨਿਆਂ ’ਚ ਭਾਰਤ ’ਚ ਕੁਆਡ ਦਾ ਸ਼ਿਖਰ ਸੰਮੇਲਨ ਹੋਣ ਵਾਲਾ ਹੈ। ਇਕ ਸੂਤਰ ਨੇ ਕਿਹਾ, ‘‘ਅਸੀਂ ਸੋਧੀਆਂ ਮਿਤੀਆਂ ’ਤੇ ਗੌਰ ਕਰ ਰਹੇ ਹਾਂ, ਕਿਉਂਕਿ ਇਸ ਵੇਲੇ ਜਿਨ੍ਹਾਂ ਮਿਤੀਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਹ ਸਾਰੀਆਂ ਕੁਆਡ ਸਾਂਝੇਦਾਰਾਂ ਲਈ ਸਹੂਲਤਜਨਕ ਨਹੀਂ ਹਨ।’’
(For more news apart from US President Joe Biden unlikely to travel to India, stay tuned to Rozana Spokesman)