US drone sales to India: ਭਾਰਤ ਨੂੰ ਡਰੋਨ ਦੀ ਵਿਕਰੀ ’ਤੇ ਸੰਸਦ ਮੈਂਬਰਾਂ ਨਾਲ ਨਿਯਮਤ ਸਲਾਹ-ਮਸ਼ਵਰਾ ਜਾਰੀ : ਬਾਈਡਨ ਪ੍ਰਸ਼ਾਸਨ
Published : Feb 1, 2024, 5:43 pm IST
Updated : Feb 1, 2024, 5:43 pm IST
SHARE ARTICLE
US drone sales to India: Biden govt urges routine consultation with Congress
US drone sales to India: Biden govt urges routine consultation with Congress

ਡਰੋਨ ਦੇਣ ਜਾਂ ਨਾ ਦੇਣ ਬਾਰੇ ਰਸਮੀ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇਗਾ, ਇਸ ਬਾਰੇ ਮੇਰੀ ਕੋਈ ਟਿਪਣੀ ਨਹੀਂ ਹੈ : ਮਿੱਲਰ

US drone sales to India: ਅਮਰੀਕਾ ਨੇ ਉਸ ਮੀਡੀਆ ਰੀਪੋਰਟ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਸ ਨੇ 3 ਅਰਬ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ 31 ਜੰਗੀ ਡਰੋਨ ਦੀ ਪ੍ਰਸਤਾਵਿਤ ਵੇਚਣ ’ਤੇ ਰੋਕ ਲਗਾ ਦਿਤੀ ਹੈ। ਪਰ ਇਸ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਰਸਮੀ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਤੋਂ ਪਹਿਲਾਂ ਹਥਿਆਰ ਦੇਣ ਦੀ ਪ੍ਰਕਿਰਿਆ ਨਾਲ ਜੁੜੇ ਸਵਾਲਾਂ ’ਤੇ ਵਿਚਾਰ ਕਰਨ ਲਈ ਕਾਂਗਰਸ ਦੇ ਮੈਂਬਰਾਂ ਨਾਲ ਨਿਯਮਤ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ। ਇਸ ਬਾਰੇ ਰਸਮੀ ਨੋਟੀਫਿਕੇਸ਼ਨ ਅਜੇ ਵੀ ਵਿਚਾਰ ਅਧੀਨ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਜੂਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਸਰਕਾਰੀ ਯਾਤਰਾ ਦੌਰਾਨ ਐਲਾਨੇ ਗਏ ਪ੍ਰਸਤਾਵਿਤ ਡਰੋਨ ਸੌਦੇ ਵਿਚ ਖੇਤਰ ਵਿਚ ਫੌਜੀ ਸਹਿਯੋਗ ਅਤੇ ਦੁਵਲੇ ਰਣਨੀਤਕ ਤਕਨਾਲੋਜੀ ਸਹਿਯੋਗ ਨੂੰ ਅੱਗੇ ਵਧਾਉਣ ਦੀ ਮਹੱਤਵਪੂਰਨ ਸੰਭਾਵਨਾ ਹੈ। ਭਾਰਤ ਨੂੰ 3 ਅਰਬ ਡਾਲਰ ਦੇ ਸੌਦੇ ਤਹਿਤ 31 ਅਤਿ ਆਧੁਨਿਕ ਡਰੋਨ (ਯੂ.ਏ.ਵੀ.) ਮਿਲਣਗੇ। ਇਨ੍ਹਾਂ ’ਚੋਂ 15 ‘ਸੀ ਗਾਰਡੀਅਨ’ ਡਰੋਨ ਸਮੁੰਦਰੀ ਫ਼ੌਜ ਨੂੰ ਦਿਤੇ ਜਾਣਗੇ ਜਦਕਿ 8-8 ਡਰੋਨ ਫੌਜ ਅਤੇ ਹਵਾਈ ਫੌਜ ਨੂੰ ਦਿਤੇ ਜਾਣਗੇ।

ਮਿਲਰ ਭਾਰਤੀ ਮੀਡੀਆ ’ਚ ਆਈ ਇਕ ਮੀਡੀਆ ਰੀਪੋਰਟ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ’ਚ ਕਿਹਾ ਗਿਆ ਸੀ ਕਿ ਬਾਈਡਨ ਪ੍ਰਸ਼ਾਸਨ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਸਾਜ਼ਸ਼ ’ਚ ਇਕ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਹੋਣ ਤਕ ਭਾਰਤ ਨੂੰ ਹਥਿਆਰਬੰਦ ਡਰੋਨ ਦੀ ਵਿਕਰੀ ’ਤੇ ਰੋਕ ਲਗਾ ਦਿਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਿਲਰ ਨੇ ਕਿਹਾ ਸੀ, ‘‘ਅਮਰੀਕਾ ਦੀ ਹਥਿਆਰ ਦੇਣ ਦੀ ਪ੍ਰਕਿਰਿਆ ’ਚ ਕਾਂਗਰਸ ਨਿਸ਼ਚਿਤ ਤੌਰ ’ਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਸੀਂ ਅਪਣੀ ਰਸਮੀ ਨੋਟੀਫਿਕੇਸ਼ਨ ਤੋਂ ਪਹਿਲਾਂ ਕਾਂਗਰਸ ਦੇ ਮੈਂਬਰਾਂ ਨਾਲ ਨਿਯਮਤ ਤੌਰ ’ਤੇ ਸਲਾਹ-ਮਸ਼ਵਰਾ ਕਰਦੇ ਹਾਂ ਤਾਂ ਜੋ ਅਸੀਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇ ਸਕੀਏ ਪਰ ਰਸਮੀ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇਗਾ, ਇਸ ਬਾਰੇ ਮੇਰੀ ਕੋਈ ਟਿਪਣੀ ਨਹੀਂ ਹੈ।’’ ਮਿਲਰ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਪ੍ਰੈਸ ’ਚ ਇਸ ਬਾਰੇ ਰੀਪੋਰਟਾਂ ਨਹੀਂ ਵੇਖੀਆਂ ਹਨ। ਉਨ੍ਹਾਂ ਨੇ ਅਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ’ਚ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਇਕ ਦਹਾਕੇ ’ਚ ਅਮਰੀਕਾ-ਭਾਰਤ ਰੱਖਿਆ ਭਾਈਵਾਲੀ ’ਚ ਆਮ ਤੌਰ ’ਤੇ ਮਹੱਤਵਪੂਰਨ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ, ‘‘ਇਹ ਪ੍ਰਸਤਾਵਿਤ ਵਿਕਰੀ ਹੈ ਜਿਸ ਦਾ ਐਲਾਨ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੌਰਾਨ ਕੀਤਾ ਗਿਆ ਸੀ। ਸਾਡਾ ਮੰਨਣਾ ਹੈ ਕਿ ਇਸ ਵਿਚ ਭਾਰਤ ਨਾਲ ਰਣਨੀਤਕ ਤਕਨਾਲੋਜੀ ਸਹਿਯੋਗ ਅਤੇ ਖੇਤਰ ਵਿਚ ਫੌਜੀ ਸਹਿਯੋਗ ਨੂੰ ਅੱਗੇ ਵਧਾਉਣ ਦੀ ਮਹੱਤਵਪੂਰਨ ਸਮਰੱਥਾ ਹੈ।’’ ਭਾਰਤੀ ਰੱਖਿਆ ਸਥਾਪਨਾ ਦੇ ਸੂਤਰਾਂ ਨੇ ਕਿਹਾ ਕਿ ਅਰਬਾਂ ਡਾਲਰ ਦੇ ਇਸ ਸੌਦੇ ’ਤੇ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਇਸ ਬਾਰੇ ਕੋਈ ਖਾਸ ਵੇਰਵਾ ਨਹੀਂ ਦਿਤਾ ਕਿ ਸੌਦੇ ’ਤੇ ਕਦੋਂ ਮੋਹਰ ਲੱਗੇਗੀ। ਅਮਰੀਕੀ ਰੱਖਿਆ ਕੰਪਨੀ ਜਨਰਲ ਐਟਮਿਕਸ (ਜੀ.ਏ.) ਤੋਂ ਡਰੋਨ ਖਰੀਦਣ ਲਈ ਭਾਰਤ ਦੇ ਬੇਨਤੀ ਚਿੱਠੀ (ਐਲ.ਓ.ਆਰ.) ਦਾ ਜਵਾਬ ਦੇਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਅਧਿਕਾਰੀ ਪ੍ਰਸਤਾਵਿਤ ਖਰੀਦ ’ਤੇ ਕਈ ਦੌਰ ਦੀ ਗੱਲਬਾਤ ਕਰ ਰਹੇ ਹਨ।

(For more Punjabi news apart from US drone sales to India: Biden govt urges routine consultation with Congress, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement