
ਸਥਾਨਕ ਲੋਕਾਂ ਨੂੰ ਪ੍ਰਭਾਵਿਤ ਇਲਾਕੇ ਤੋਂ ਦੂਰ ਰਹਿਣ ਦੀ ਚਿਤਾਵਨੀ
ਜਕਾਰਤਾ : ਇੰਡੋਨੇਸ਼ੀਆ ਵਿਚਲੀ ਸਰਗਰਮ ਜਵਾਲਾਮੁਖੀ ਮਾਊਂਟ ਮੇਰਾਪੀ ਵਿਚ ਇਕ ਵਾਰ ਫਿਰ ਜ਼ੋਰਦਾਰ ਧਮਾਕਾ ਹੋ ਗਿਆ ਹੈ। ਇਸ ਤੋਂ ਬਾਅਦ ਅਸਮਾਨ ਵਿਚ 6 ਕਿਲੋਮੀਟਰ ਉਚਾਈ ਤਕ ਧੂੰਏ ਦੇ ਗੁੰਬਾਰ ਉਠਦੇ ਵੇਖੇ ਗਏ। ਇਸ ਕਾਰਨ ਇਸ ਇਲਾਕੇ ਵਿਚੋਂ ਗੁਜ਼ਰਨ ਵਾਲੀਆਂ ਹਵਾਈ ਸੇਵਾਵਾਂ 'ਚ ਵਿਘਣ ਪੈਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਬਾਅਦ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਪ੍ਰਭਾਵਿਤ ਇਲਾਕੇ ਤੋਂ ਦੂਰੀ ਬਣਾਈ ਰੱਖਣ ਦੀ ਚਿਤਾਵਨੀ ਜਾਰੀ ਕਰ ਦਿਤੀ ਹੈ।
Photo
ਇੰਡੋਨੇਸ਼ੀਆ ਰਿਸਰਚ ਐਂਡ ਟੈਕਨਾਲੋਜੀ ਡਿਵੈਲਪਮੈਂਟ ਫਾਰ ਜਿਓਲਾਜਿਕਲ ਡਿਜ਼ਾਸਟਰ ਏਜੰਸੀ ਦੇ ਮੁਖੀ ਹਨੀਕ ਹੁਮੈਦਾ ਅਨੁਸਾਰ ਮਾਊਂਟ ਮੇਰਾਪੀ ਵਿਚਲਾ ਇਹ ਧਮਾਕਾ ਕਰੇਟਰ ਤੋਂ ਦੂਰ ਕਿਲੋਮੀਟਰ ਦੂਰ ਸਥਿਤ ਇਲਾਕੇ ਵਿਚ ਹੋਇਆ ਹੈ। ਜਵਾਲਾਮੁਖੀ ਵਿਚੋਂ ਖ਼ਤਰਨਾਕ ਗੈਸਾਂ ਅਤੇ ਗਰਮ ਹਵਾਵਾਂ ਦਾ ਗੁੰਬਾਰ ਉਠ ਰਹੇ ਹਨ।
Photo
ਅਧਿਕਾਰੀ ਨੇ ਦਸਿਆ ਕਿ ਜਵਾਲਾਮੁਖੀ ਵਿਚੋਂ ਨਿਕਲ ਰਹੀ ਰੇਤ ਅਤੇ ਰਾਖ ਨੇ ਤਿੰਨ ਕਿਲੋਮੀਟਰ ਦੂਰ ਤਕ ਦੇ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਰਾਖ ਉਤਰੀ ਇਲਾਕਿਆਂ ਅੰਦਰ ਕਰੇਟਰ ਤੋਂ 10 ਕਿਲੋਮੀਟਰ ਦੂਰ ਤਕ ਦੇ ਇਲਾਕਿਆਂ ਵਿਚ ਡਿੱਗ ਰਹੀ ਹੈ।
Photo
ਅਧਿਕਾਰੀ ਮੁਤਾਬਕ ਜਵਾਲੀਮੁਖੀ ਦੇ ਨੇੜਲੇ ਇਲਾਕਿਆਂ ਵਿਚ ਜਹਾਜ਼ਾਂ ਦੇ ਉਡਾਨ ਭਰਨ 'ਤੇ ਰੋਕ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸਥਾਨਕ ਲੋਕਾਂ ਨੂੰ ਵੀ ਮਾਊਂਟ ਮੇਰਾਪੀ ਤੋਂ ਤਿੰਨ ਕਿਲੋਮੀਟਰ ਦੇ ਇਲਾਕੇ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
Photo
ਕਾਬਲੇਗੌਰ ਹੈ ਕਿ ਇੰਡੋਨੇਸ਼ੀਆ ਵਿਚ 129 ਸਰਗਰਮ ਜਵਾਲਾਮੁਖੀ ਹਨ। ਇਨ੍ਹਾਂ ਵਿਚੋਂ 2.930 ਕਿਲੋਮੀਟਰ ਦੀ ਉਚਾਈ 'ਤੇ ਸਥਿਤ ਮਾਊਂਟ ਮੇਰਾਪੀ ਵਿਚ ਸਮੇਂ ਸਮੇਂ 'ਤੇ ਧਮਾਕੇ ਹੁੰਦੇ ਰਹਿੰਦੇ ਹਨ। ਅਕਤੂਬਰ 2010 ਦੌਰਾਨ ਮਾਊਂਟ ਮੇਰਾਪੀ ਵਿਚ ਹੋਏ ਜ਼ਬਰਦਸਤ ਧਮਾਕੇ ਨੇ ਵੱਡੇ ਤਬਾਹੀ ਮਚਾਈ ਸੀ।
Photo
ਉਸ ਵਕਤ 253 ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਸਨ 3.5 ਲੱਖ ਲੋਕਾਂ ਨੂੰ ਘਰ-ਬਾਹਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ।