
ਹੁਣ ਅਜਾਇਬ ਘਰ ਇਸ ਦੀ ਥਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਪੁਤਲਾ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ।
ਪੈਰਿਸ: ਫਰਾਂਸ ਦੇ ਪੈਰਿਸ ਵਿਖੇ ਸਥਿਤ ਗ੍ਰੇਵਿਨ ਮਿਊਜ਼ੀਅਮ ਨੇ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਉਤੇ ਹਮਲੇ ਦੇ ਵਿਰੋਧ ਵਿਚ ਅਤੇ ਸੈਲਾਨੀਆਂ ਵਲੋਂ ਇਸ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਉਹਨਾਂ ਦੇ ਮੋਮ ਦੇ ਪੁਤਲੇ ਨੂੰ ਹਟਾ ਦਿੱਤਾ ਹੈ। 2000 ਵਿਚ ਲਗਾਏ ਗਏ ਇਸ ਪੁਤਲੇ ਨੂੰ ਅਗਲੇ ਨੋਟਿਸ ਤੱਕ ਇਕ ਗੋਦਾਮ ਵਿਚ ਰੱਖ ਦਿੱਤਾ ਗਿਆ ਹੈ।
Putin's wax statue removed from Paris museum
ਹੁਣ ਅਜਾਇਬ ਘਰ ਇਸ ਦੀ ਥਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਪੁਤਲਾ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ। ਅਜਾਇਬ ਘਰ ਦੇ ਨਿਰਦੇਸ਼ਕ ਯਵੇਸ ਡੇਲਹੋਮਿਊ ਨੇ ਫਰਾਂਸ ਬਲਿਊ ਰੇਡੀਓ ਨੂੰ ਦੱਸਿਆ, "ਅੱਜ ਉਹਨਾਂ ਵਰਗੇ ਪਾਤਰ ਨੂੰ ਪੇਸ਼ ਕਰਨਾ ਸੰਭਵ ਨਹੀਂ ਹੈ...ਮਿਊਜ਼ੀਅਮ ਦੇ ਇਤਿਹਾਸ ਵਿਚ ਪਹਿਲੀ ਵਾਰ ਅਸੀਂ ਇਤਿਹਾਸਕ ਘਟਨਾਵਾਂ ਦੇ ਕਾਰਨ ਪੁਤਲੇ ਨੂੰ ਹਟਾ ਰਹੇ ਹਾਂ।"
Russian President Vladimir Putin
ਉਹਨਾਂ ਦੱਸਿਆ ਕਿ ਹਫ਼ਤੇ ਦੇ ਅਖੀਰ ਵਿਚ ਪੁਤਲੇ ’ਤੇ ਸੈਲਾਨੀਆਂ ਵਲੋਂ ਹਮਲਾ ਵੀ ਕੀਤਾ ਗਿਆ। ਅਜਾਇਬ ਘਰ ਦੇ ਬੁਲਾਰੇ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਪੁਤਲੇ ਨੂੰ ਕਿਨ੍ਹਾਂ ਹਾਲਾਤਾਂ ਵਿਚ ਵਾਪਸ ਲਿਆਂਦਾ ਜਾ ਸਕਦਾ ਹੈ। ਇਹ ਪੁੱਛੇ ਜਾਣ 'ਤੇ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪੁਤਲਿਆਂ ਵਿਚਕਾਰ ਖਾਲੀ ਥਾਂ 'ਤੇ ਪੁਤਿਨ ਦੀ ਥਾਂ ਕੌਣ ਲੈ ਸਕਦਾ ਹੈ, ਉਹਨਾਂ ਨੇ ਕਿਹਾ ਇਸ ਥਾਂ ’ਤੇ ਹੁਣ ਯੂਕਰੇਨ ਦੇ ਰਾਸ਼ਟਰਪਤੀ ਦਾ ਪੁਤਲਾ ਲੱਗ ਸਕਦਾ ਹੈ।
ਉਹਨਾਂ ਕਿਹਾ, "ਸ਼ਾਇਦ ਰਾਸ਼ਟਰਪਤੀ ਜ਼ੇਲੇਨਸਕੀ ਉਹਨਾਂ ਦੀ ਜਗ੍ਹਾ ਲੈ ਲੈਣਗੇ ... ਆਪਣਾ ਦੇਸ਼ ਛੱਡ ਕੇ ਭੱਜਣ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਨਾਇਕ ਬਣ ਗਏ ਹਨ। ਉਹ ਇਤਿਹਾਸ ਅਤੇ ਅੱਜ ਦੇ ਮਹਾਨ ਵਿਅਕਤੀਆਂ ਵਿਚ ਆਪਣੀ ਥਾਂ ਬਣਾ ਸਕਦੇ ਹਨ”।