ਕੈਨੇਡਾ ਗਏ ਸੈਲਾਨੀਆਂ ਲਈ ਚੰਗੀ ਖ਼ਬਰ! ਬਗ਼ੈਰ ਦੇਸ਼ ਛੱਡੇ ਵਰਕ ਪਰਮਿਟ ਲਈ ਮੁੜ ਕਰ ਸਕਣਗੇ ਅਪਲਾਈ

By : KOMALJEET

Published : Mar 3, 2023, 11:12 am IST
Updated : Mar 3, 2023, 11:12 am IST
SHARE ARTICLE
representational Image
representational Image

ਪਰਮਿਟ ਅਪਲਾਈ ਕਰਨ ਲਈ ਹੋਣਾ ਚਾਹੀਦਾ ਹੈ ਕੈਨੇਡਾ 'ਚ ਠਹਿਰ ਦਾ ਵੈਧ ਸਟੇਟਸ 

IRCC ਨੇ 28 ਫਰਵਰੀ 2025 ਤੱਕ ਵਧਾਈ ਪਾਲਿਸੀ ਦੀ ਮਿਆਦ 

ਟਾਰਾਂਟੋ : ਵਿਜ਼ਿਟਰ ਵੀਜ਼ੇ ’ਤੇ ਕੈਨੇਡਾ ਗਏ ਵਿਦੇਸ਼ੀ ਨਾਗਰਿਕਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਕੀਤਾ ਹੈ ਕਿ ਹੁਣ ਬਗ਼ੈਰ ਮੁਲਕ ਛੱਡੇ ਹੀ ਸੈਲਾਨੀ ਦੁਬਾਰਾ ਵਰਕ ਪਰਮਿਟ ਅਪਲਾਈ ਕਰ ਸਕਣਗੇ। ਅਸਲ ਵਿਚ ਆਇਆਰਸੀਸੀ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਇੱਕ ਆਰਜ਼ੀ ਪਬਲਿਕ ਪਾਲਿਸੀ ਲਿਆਂਦੀ ਗਈ ਸੀ ਜਿਸ ਦੀ ਮਿਆਦ ਖਤਮ ਹੋਣ 'ਤੇ ਇਸ ਵਿਚ ਮੁੜ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੇ ਗਏ ਮੰਤਰੀ ਦੀ ਫ਼ੋਟੋ ਵਾਲੇ ਬੈਗ, ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ

ਇਸ ਸਰਕਾਰੀ ਪਾਲਿਸੀ ਤਹਿਤ ਅਪਲਾਈ ਕਰਨ ਵਾਲੇ ਵਿਜ਼ਿਟਰ, ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਤੋਂ ਵਰਕ ਪਰਮਿਟ ਹੈ, ਵੀ ਹੁਣ ਆਪਣੇ ਕਿਸੇ ਨਵੇਂ ਰੁਜ਼ਗਾਰਦਾਤੇ (ਐਂਪਲਾਇਰ) ਕੋਲ ਆਰਜ਼ੀ ਵਰਕ ਆਥੋਰਾਈਜ਼ੇਸ਼ਨ ਦੀ ਅਰਜ਼ੀ ਦਾਖ਼ਲ ਕਰ ਸਕਣਗੇ। ਇਸ ਪਾਲਿਸੀ ਦੀ ਮਿਆਦ 28 ਫਰਵਰੀ 2025 ਤੱਕ ਵਧਾਈ ਗਈ ਹੈ। 

ਇਸ ਦੇ ਨਾਲ ਹੀ ਇਹ ਵੀ ਸ਼ਰਤ ਹੈ ਕਿ ਵਰਕ ਪਰਮਿਟ ਅਪਲਾਈ ਕਰਨ ਵੇਲੇ ਤੁਹਾਡੇ ਕੋਲ ਕੈਨੇਡਾ ਵਿਚ ਠਹਿਰਨ ਲਈ ਵੈਧ ਸਟੇਟਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੌਕਰੀ ਦੀ ਪੇਸ਼ਕਸ਼ ਵੀ ਹੋਣੀ ਚਾਹੀਦੀ ਹੈ ਜਿਸ ਨਾਲ ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ (ਐੱਲਐੱਮਆਈਏ) ਜਾਂ ਐੱਲਐੱਮਆਈਏ ਤੋਂ ਛੋਟ ਵਾਲਾ ਪੱਤਰ ਹੋਵੇ। 

ਇਹ ਵੀ ਪੜ੍ਹੋ : ਜਨਮਦਿਨ ਦੀ ਪਾਰਟੀ ਕਰਨ ਜਾ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਛੇ ਦੀ ਮੌਤ 

ਜ਼ਿਕਰਯੋਗ ਹੈ ਕਿ ਇਸ ਪਾਲਿਸੀ ਵਿਚ ਕੀਤੇ ਆਰਜ਼ੀ ਬਦਲਾਅ ਤੋਂ ਪਹਿਲਾਂ ਕੈਨੇਡਾ ਵਿਚ ਕੰਮ ਲਈ ਅਪਲਾਈ ਕਰਨ ਵਾਲਿਆਂ ਨੂੰ ਇਸ ਮੁਲਕ ਵਿਚ ਆਉਣ ਤੋਂ ਪਹਿਲਾਂ ਹੀ ਸ਼ੁਰੂਆਤੀ ਵਰਕ ਪਰਮਿਟ ਲਈ ਅਪਲਾਈ ਕਰਨ ਦੀ ਲੋੜ ਹੁੰਦੀ ਸੀ। ਇਸ ਤੋਂ ਇਲਾਵਾ ਜੇਕਰ ਕੋਈ ਪਹਿਲਾਂ ਹੀ ਵਿਜ਼ਿਟਰ ਵੀਜ਼ਾ ’ਤੇ ਕੈਨੇਡਾ ਵਿਚ ਸੀ ਤਾਂ ਉਨ੍ਹਾਂ ਨੂੰ ਆਪਣਾ ਵਰਕ ਪਰਮਿਟ ਹਾਸਲ ਕਰਨ ਲਈ ਮੁਲਕ ਛੱਡਣਾ ਪੈਂਦਾ ਸੀ। ਪਰ ਹੁਣ ਇਸ ਆਰਜ਼ੀ ਬਦਲਾਅ ਕਾਰਨ ਅਜਿਹਾ ਨਹੀਂ ਹੋਵੇਗਾ। 

SHARE ARTICLE

ਏਜੰਸੀ

Advertisement

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM

Sanjay Singh Exclusive Interview- 'ਆਪ' ਦਾ 13-0 ਵਾਲਾ ਦਾਅਵਾ ਹਕੀਕਤ ਦੇ ਕਿੰਨਾ ਨੇੜੇ ?

31 May 2024 10:28 AM
Advertisement