
ਡੋਕਲਾਮ ਦੇ ਮੁੱਦੇ 'ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਚਲ ਰਿਹਾ ਹੈ। ਚੀਨ ਡੋਕਲਾਮ ਵਿਚੋਂ ਭਾਰਤ ਨੂੰ ਅਪਣੀ ਫ਼ੌਜ ਹਟਾਉਣ ਲਈ ਕਹਿ ਰਿਹਾ ਹੈ ਪਰ ਭਾਰਤ ਵੀ ਅਪਣੇ ਰਵਈਏ 'ਤੇ..
ਨਵੀਂ ਦਿੱਲੀ, 26 ਜੁਲਾਈ : ਡੋਕਲਾਮ ਦੇ ਮੁੱਦੇ 'ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਚਲ ਰਿਹਾ ਹੈ। ਚੀਨ ਡੋਕਲਾਮ ਵਿਚੋਂ ਭਾਰਤ ਨੂੰ ਅਪਣੀ ਫ਼ੌਜ ਹਟਾਉਣ ਲਈ ਕਹਿ ਰਿਹਾ ਹੈ ਪਰ ਭਾਰਤ ਵੀ ਅਪਣੇ ਰਵਈਏ 'ਤੇ ਕਾਇਮ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਪੈਦਾ ਹੋਇਆ ਹੋਵੇ।
ਬਾਬਾ ਰਾਮਦੇਵ ਨੇ ਇਕ ਸੁਝਾਅ ਦਿੰਦਿਆ ਕਿਹਾ ਕਿ ਜੇ ਅਜਿਹਾ ਕੀਤਾ ਜਾਵੇ ਤਾਂ ਚੀਨ ਨੱਕ ਰਗੜਣ 'ਤੇ ਮਜਬੂਰ ਹੋ ਜਾਵੇਗਾ। ਯੋਗ ਗੁਰੂ ਅਤੇ ਪਤੰਜਲੀ ਦੇ ਉਤਪਾਦਾਂ ਨਾਲ ਭਾਰਤੀ ਬਾਜ਼ਾਰ ਵਿਚ ਛਾਏ ਹੋਏ ਬਾਬਾ ਰਾਮ ਦੇਵ ਨੇ ਬਾਜ਼ਾਰ ਨੂੰ ਹੀ ਚੀਨ ਦੇ ਵਿਰੁਧ ਹਥਿਆਰ ਬਣਾਉਣ ਦੀ ਸਲਾਹ ਦਿਤੀ ਹੈ। ਰਾਮਦੇਵ ਨੇ ਕਿਹਾ ਕਿ ਜੇਕਰ ਅਸੀ ਚੀਨ ਦੀਆਂ ਵਸਤਾਂ ਦਾ ਬਾਈਕਾਟ ਕਰ ਦੇਈਏ ਤਾਂ ਚੀਨ ਨੂੰ ਭਾਰਤ ਦੇ ਸਾਹਮਣੇ ਝੁਕਣਾ ਹੋਵੇਗਾ ਅਤੇ ਉਹ ਨੱਕ ਰਗੜਣ ਲਈ ਮਜਬੂਰ ਹੋ ਜਾਵੇਗਾ।
ਰਾਮਦੇਵ ਦਾ ਦਾਅਵਾ ਹੈ ਕਿ ਅਜਿਹਾ ਹੋਇਆ ਤਾਂ ਚੀਨ ਨਿਸ਼ਚਿਤ ਤੌਰ ਤੇ ਅਪਣੇ ਕਦਮ ਪਿਛੇ ਖਿੱਚ ਲਵੇਗਾ। ਅਜਿਹਾ ਨਹੀਂ ਹੈ ਕਿ ਚੀਨ ਦੀਆਂ ਵਸਤਾਂ ਦੇ ਬਾਈਕਾਟ ਦੀ ਅਪੀਲ ਕਰਨ ਵਾਲੇ ਬਾਬਾ ਰਾਮਦੇਵ ਪਹਿਲੇ ਸਖ਼ਸ਼ ਹਨ। ਪਾਕਿਸਤਾਨ ਨਾਲ ਚੀਨ ਦੀਆਂ ਨਜ਼ਦੀਕੀਆਂ ਅਤੇ ਚੀਨ ਨਾਲ ਸਾਡੇ ਤਣਾਅ ਵਿਚ ਅਕਸਰ ਕਈ ਸੰਗਠਨ ਚੀਨ ਦੀਆਂ ਵਸਤਾਂ ਦੇ ਬਾਈਕਾਟ ਦੀ ਮੁਹਿੰਮ ਚਲਾਉਂਦੇ ਨਜ਼ਰ ਆਉਂਦੇ ਹਨ। ਹਾਲਾਂਕਿ ਇਹ ਕਿਹਾ ਜਾ ਸਕਦਾ ਹੈ ਕਿ ਬਾਬਾ ਰਾਮਦੇਵ ਵਰਗੀਆਂ ਪ੍ਰਮੁਖ ਸ਼ਖ਼ਸੀਅਤਾਂ ਵਲੋਂ ਖੁਲ੍ਹ ਕੇ ਅਜਿਹੀ ਟਿਪਣੀ ਘੱਟ ਹੀ ਵੇਖਣ ਨੂੰ ਮਿਲੀ ਹੈ। (ਏਜੰਸੀ)