Advertisement
  ਖ਼ਬਰਾਂ   ਕੌਮਾਂਤਰੀ  03 Apr 2019  ਨਿਊਜ਼ੀਲੈਂਡ ਵਿਚ ਘਰੇਲੂ ਹਿੰਸਾ ਸਮੇਂ ਪੀੜਤ ਨੂੰ ਮਿਲੇਗੀ 10 ਦਿਨਾਂ ਦੀ ਤਨਖ਼ਾਹ

ਨਿਊਜ਼ੀਲੈਂਡ ਵਿਚ ਘਰੇਲੂ ਹਿੰਸਾ ਸਮੇਂ ਪੀੜਤ ਨੂੰ ਮਿਲੇਗੀ 10 ਦਿਨਾਂ ਦੀ ਤਨਖ਼ਾਹ

ਸਪੋਕਸਮੈਨ ਸਮਾਚਾਰ ਸੇਵਾ
Published Apr 3, 2019, 8:14 pm IST
Updated Apr 3, 2019, 8:14 pm IST
ਅਜਿਹੀ ਸਹੂਲਤ ਦੇਣ ਵਾਲਾ ਨਿਊਜ਼ੀਲੈਂਡ ਬਣਿਆ ਦੁਨੀਆਂ ਦਾ ਪਹਿਲਾ ਦੇਸ਼
Domestic violence
 Domestic violence

ਔਕਲੈਂਡ : ਨਿਊਜ਼ੀਲੈਂਡ ਦੁਨੀਆਂ ਦੇ ਘਰੇਲੂ ਹਿੰਸਾ ਦੇ ਨਕਸ਼ੇ ਉਤੇ ਬਹੁਤ ਮਾੜੇ ਅੰਕੜੇ ਰਖਦਾ ਹੈ। ਨਿਊਜ਼ੀਲੈਂਡ ਪੁਲਿਸ ਨੂੰ ਔਸਤਨ ਹਰ 4 ਮਿੰਟ ਦੇ ਵਿਚ ਇਕ ਘਰੇਲੂ ਹਿੰਸਾ ਸਬੰਧੀ ਫ਼ੋਨ ਆਉਂਦਾ ਹੈ। ਪਿਛਲੇ ਸੋਮਵਾਰ ਤੋਂ ਨਵੇਂ ਕਾਨੂੰਨ ਤਹਿਤ ਕੋਈ ਕਰਮਚਾਰੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ 'ਤੇ 10 ਦਿਨ ਦੀ ਤਨਖ਼ਾਹ ਜਾਂ ਪ੍ਰਤੀ ਦਿਨ ਬਣਦਾ ਮਿਹਨਤਾਨਾ ਲੈਣ ਦਾ ਹੱਕਦਾਰ ਰਹੇਗਾ, ਇਹ ਉਸ ਦੇ ਲਈ ਇਕ ਸਹਿਯੋਗ ਹੋਵੇਗਾ। ਇਹ 10 ਦਿਨ ਇਕ ਸਾਲ ਵਿਚ ਹੀ ਲਏ ਜਾ ਸਕਣਗੇ।

ਨਿਊਜ਼ੀਲੈਂਡ ਇਹ ਕਾਨੂੰਨ ਬਣਾਉਣ ਵਾਲਾ ਦੁਨੀਆਂ ਦਾ ਪਹਿਲਾ ਮੁਲਕ ਬਣ ਗਿਆ ਹੈ। ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਜੈਨ ਲੋਗੀ ਨੇ ਇਹ ਬਿਲ ਪਿਛਲੇ ਸਾਲ ਅਗੱਸਤ ਮਹੀਨੇ ਵਿਚ ਪੇਸ਼ ਕੀਤਾ ਸੀ। ਇਸ ਬਿਲ ਦਾ ਮੁੱਖ ਮਕਸਦ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਹੈ। ਉਸ ਨੇ ਕਿਹਾ ਕਿ ਉਹ ਦੁਨੀਆ ਨੂੰ ਬਦਲਣ ਵਿਚ ਸਹਾਇਤਾ ਕਰ ਰਹੇ ਹਨ। ਇਸ ਬਿਲ ਦੇ ਆ ਜਾਣ ਬਾਅਦ ਰੁਜ਼ਗਾਰ ਦਾਤਾ ਖ਼ੁਸ਼ ਹੋਣਗੇ ਜਾਂ ਨਹੀਂ, ਇਸ ਬਾਰੇ ਅਜੇ ਨਹੀਂ ਕਿਹਾ ਜਾ ਸਕਦਾ।

ਰੁਜ਼ਗਾਰਦਾਤਾ 10 ਦਿਨ ਤੋਂ ਜਿਆਦਾ ਵੀ ਅਪਣੇ ਕਰਮਚਾਰੀ ਨੂੰ ਅਜਿਹੀ ਤਨਖ਼ਾਹ ਦੇ ਸਕਣਗੇ। ਇਹ ਤਨਖ਼ਾਹ ਲੈਣ ਲਈ ਕੁੱਝ ਸ਼ਰਤਾਂ ਵੀ ਤੈਅ ਕੀਤੀਆਂ ਗਈਆਂ ਹਨ ਜੋ ਪੀੜਤ ਨੂੰ ਇਸ ਦੇ ਯੋਗ ਬਣਾਉਣਗੀਆਂ। ਇਹ ਘਰੇਲੂ ਹਿੰਸਾ ਵਾਲੀ ਛੁੱਟੀ ਅਪਣੇ ਪੀੜਤ ਬੱਚੇ ਲਈ ਵੀ ਲਈ ਜਾ ਸਕਦੀ ਹੈ ਜੇ ਉਸ ਨਾਲ ਅਜਿਹਾ ਕੁੱਝ ਹੋਇਆ ਹੋਵੇ। ਇਹ ਹਿੰਸਾ ਵਾਲੀਆਂ ਛੁੱਟੀਆਂ ਨੂੰ ਅਗਲੇ ਸਾਲ ਲਈ ਜਮ੍ਹਾਂ ਨਹੀਂ ਕੀਤਾ ਜਾ ਸਕਦਾ। ਸਾਲਾਨਾ ਛੁੱਟੀਆਂ ਦੇ ਚਲਦਿਆਂ ਵੀ ਜੇ ਕੋਈ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੀਆਂ ਹਿੰਸਾ ਵਾਲੀਆਂ ਛੁੱਟੀਆਂ ਸ਼ੁਰੂ ਹੋ ਸਕਦੀਆਂ, ਇਸ ਬਾਰੇ ਰੁਜ਼ਗਾਰਦਾਤਾ ਨੂੰ ਛੇਤੀ ਤੋਂ ਛੇਤੀ ਦਸਣਾ ਪਵੇਗਾ। 

Advertisement
Advertisement

 

Advertisement
Advertisement