Advertisement
  ਪੰਥਕ   ਪੰਥਕ/ਗੁਰਬਾਣੀ  22 Mar 2019  ਨਿਊਜ਼ੀਲੈਂਡ ਹਮਲਾ: ਪੀੜਤ ਪਰਵਾਰਾਂ ਨੂੰ ਮੁਫ਼ਤ ਸਫ਼ਰ ਕਰਵਾ ਰਿਹੈ ਸਿੱਖ

ਨਿਊਜ਼ੀਲੈਂਡ ਹਮਲਾ: ਪੀੜਤ ਪਰਵਾਰਾਂ ਨੂੰ ਮੁਫ਼ਤ ਸਫ਼ਰ ਕਰਵਾ ਰਿਹੈ ਸਿੱਖ

ਸਪੋਕਸਮੈਨ ਸਮਾਚਾਰ ਸੇਵਾ
Published Mar 22, 2019, 10:51 pm IST
Updated Mar 22, 2019, 10:51 pm IST
ਦੋ ਮਸਜਿਦਾਂ 'ਤੇ ਹੋਏ ਹਮਲੇ ਵਿਚ ਮਾਰੇ ਗਏ ਸਨ 50 ਵਿਅਕਤੀ
Sikh taxi driver Manjinder Singh offer free taxi rides to Muslims
 Sikh taxi driver Manjinder Singh offer free taxi rides to Muslims

ਕ੍ਰਾਈਸਟਚਰਚ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਗੋਲੀਬਾਰੀ ਵਿਚ 50 ਲੋਕਾਂ ਦੇ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਮੁਸਲਮਾਨਾਂ ਦੀ ਮਦਦ ਲਈ ਅੱਗੇ ਆਏ। ਹਰ ਕਿਸੇ ਨੇ ਅਪਣੇ-ਅਪਣੇ ਢੰਗ ਨਾਲ ਪੀੜਤ ਮੁਸਲਮਾਨਾਂ ਦੀ ਮਦਦ ਕੀਤੀ। ਅਜਿਹੇ ਹੀ ਲੋਕਾਂ ਵਿਚ ਸ਼ਾਮਲ ਹੈ ਟੈਕਸੀ ਡਰਾਈਵਰ ਮਨਜਿੰਦਰ ਸਿੰਘ। 

ਮਨਜਿੰਦਰ ਸਿੰਘ ਨੇ ਇਸ ਹਮਲੇ ਦੇ ਪੀੜਤਾਂ ਤੇ ਲੋੜਵੰਦਾਂ ਨੂੰ ਅਪਣੀ ਟੈਕਸੀ ਵਿਚ ਮੁਫ਼ਤ ਯਾਤਰਾ ਦੀ ਪੇਸ਼ਕਸ਼ ਕੀਤੀ। ਬਲੂ ਸਟਾਰ ਟੈਕਸੀ ਦਾ ਡਰਾਈਵਰ ਮਨਜਿੰਦਰ ਸਿੰਘ ਉਨ੍ਹਾਂ ਕਈ ਡਰਾਈਵਰਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਪੀੜਤਾਂ ਨੂੰ ਉਨ੍ਹਾਂ ਦੀ ਮੰਜ਼ਲਾਂ ਤਕ ਮੁਫ਼ਤ ਵਿਚ ਪਹੁੰਚਾਇਆ। ਮਨਜਿੰਦਰ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਉਨ੍ਹਾਂ ਫ਼ੈਸਲਾ ਕੀਤਾ ਸੀ ਕਿ ਉਹ ਹਰ ਉਸ ਵਿਅਕਤੀ ਨੂੰ ਮੁਫ਼ਤ ਵਿਚ ਯਾਤਰਾ ਕਰਾਉਣਗੇ ਜਿਹੜਾ ਇਸ ਹਮਲੇ ਦਾ ਪੀੜਤ ਤੇ ਲੋੜਵੰਦ ਹੋਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਇਸ ਨੂੰ ਅਪਣੀ ਡਿਊਟੀ ਵਜੋਂ ਮੰਨਦੇ ਹਨ, ਤਾਂ ਮਨਜਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਕੰਮ ਨੂੰ ਅਪਣੀ ਡਿਊਟੀ ਨਹੀਂ ਸਗੋਂ ਅਪਣਾ ਅਧਿਕਾਰ ਮੰਨਦੇ ਹਨ ਕਿ ਉਹ ਇਸ ਦੁਖ ਦੀ ਘੜੀ ਵਿਚ ਕਿਸੇ ਦੇ ਕੰਮ ਆਉਣ।

Manjinder SinghManjinder Singh

ਬਲੂ ਸਟਾਰ ਟੈਕਸੀ ਦੇ ਕ੍ਰਾਈਸਟਚਰਚ ਤੋਂ ਬੁਲਾਰੇ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਉਨ੍ਹਾਂ ਦੀ ਟੈਕਸੀ ਕੰਪਨੀ ਨੇ ਪੀੜਤਾਂ ਲਈ ਮੁਫ਼ਤ ਵਾਊਚਰ ਜਾਰੀ ਕੀਤੇ ਸਨ ਤਾ ਕਿ ਪੀੜਤਾਂ ਨੂੰ ਟੈਕਸੀ ਦਾ ਸਫ਼ਰ ਕਰਨ ਤੋਂ ਬਾਅਦ ਪੈਸੇ ਨਾ ਖ਼ਰਚ ਕਰਨੇ ਪੈਣ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਟੈਕਸੀ ਕੰਪਨੀ ਨੇ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਕ ਮੈਂਬਰਾਂ ਨੂੰ ਮੁਫ਼ਤ ਵਿਚ ਸ਼ਮਸ਼ਾਨਘਾਟ ਤਕ ਪਹੁੰਚਾਇਆ। ਦੂਜੇ ਪਾਸੇ ਮਨਜਿੰਦਰ ਸਿੰਘ ਨੇ ਕਿਹਾ ਕਿ ਪੀੜਤਾਂ ਦੀ ਮਦਦ ਲਈ ਸਥਾਨਕ ਲੋਕਾਂ ਦੇ ਨਾਲ-ਨਾਲ ਸਿੱਖ ਵੀ ਵੱਡੀ ਗਿਣਤੀ ਵਿਚ ਅੱਗੇ ਆਏ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਪੁਲਿਸ ਤੇ ਹਸਪਤਾਲ ਦੇ ਮੁਲਾਜ਼ਮਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਅਪਣਾ ਕੰਮ ਕੀਤਾ ਤੇ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ।

ਮਨਜਿੰਦਰ ਸਿੰਘ ਨੇ ਕਿਹਾ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ, ਬਸ ਇਹ ਤਾਂ ਸਿਰਫ਼ ਮਨੁੱਖਤਾ ਦਾ ਹੀ ਦੁਸ਼ਮਣ ਹੁੰਦਾ ਹੈ। ਕਿਸੇ ਵੀ ਮਦਦ ਕਰ ਕੇ ਸਿੱਖ ਉਹੀ ਕੰਮ ਕਰ ਰਹੇ ਹਨ ਜੋ ਉਨ੍ਹਾਂ ਦਾ ਧਰਮ ਸਿਖਾਉਂਦਾ ਹੈ। ਇਸ ਹਮਲੇ ਦੇ ਪੀੜਤਾਂ ਲਈ ਸਿੱਖਾਂ ਨੇ ਖਾਣੇ ਦਾ ਪ੍ਰਬੰਧ ਕੀਤਾ ਤੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨੂੰ ਨਿਊਜ਼ੀਲੈਂਡ ਆਉਣ ਲਈ ਜਹਾਜ਼ ਦੀ ਟਿਕਟ ਵਾਸਤੇ ਪੈਸੇ ਵੀ ਇਕੱਠੇ ਕੀਤੇ ਤਾ ਕਿ ਉਨ੍ਹਾਂ 'ਤੇ ਵਿੱਤੀ ਭਾਰ ਨਾ ਪਵੇ।

Free taxi rides for MuslimsFree taxi rides for Muslims

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਗੋਲੀਬਾਰੀ ਹੋਣ ਦੀ ਘਟਨਾ ਵਾਪਰੀ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਮੁਸਲਮਾਨ ਮਾਰੇ ਗਏ ਸਨ ਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ। ਇਸ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿਡਾ ਅਰਡਨ ਨੇ ਕਾਲੇ ਕਪੜੇ ਪਾ ਕੇ ਮ੍ਰਿਤਕ ਮੁਸਲਮਾਨਾਂ ਦੇ ਪਰਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਅਤਿਵਾਦ ਨੂੰ ਸਾਰੀ ਦੁਨੀਆਂ ਤੇ ਮਨੁੱਖਤਾ ਲਈ ਵੱਡਾ ਖ਼ਤਰਾ ਦਸਦਿਆਂ ਸਾਰਿਆਂ ਨੂੰ ਇਸ ਦੇ ਵਿਰੁਧ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਸੀ। (ਏਜੰਸੀ)

Advertisement
Advertisement

 

Advertisement