
ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਥਿਤੀ ਵਿਚ ਫਸੇ ਕੈਨੇਡਾ ਦੇ ਨਿਵਾਸੀਆਂ ਨੂੰ ਬਾਹਰ ਕੱਢਣ ਦਾ ਉਪਰਾਲਾ ਕੀਤਾ ਜਾਵੇ ।
ਓਟਾਵਾ : ਕੈਨੇਡਾ ਵਿਚ ਵਿਰੋਧੀਆਂ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਲਿਆਂਦੇ ਜਾ ਰਹੇ ਟੈਕਸ ਸੁਧਾਰ ਤੋਂ ਕੈਨੇਡੀਅਨ ਵਾਸੀਆਂ ਨੂੰ ਬਚਾਉਣ ਲਈ ਮਦਦ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਅੱਗੇ ਆਉਣ ਦੀ ਨਸੀਹਤ ਦਿਤੀ ਜਾ ਰਹੀ ਹੈ।
ਨਿਊ ਡੈਮੋਕ੍ਰੈਟਿਕ ਐਮਪੀ ਮੁਰੇ ਰੈਨਕਿਨ ਦਾ ਕਹਿਣਾ ਹੈ ਕਿ ਇਸ ਨਾਲ ਕਈ ਕੈਨੇਡੀਅਨਜ਼ ਦੇ ਰਿਟਾਇਰਮੈਂਟ ਸਬੰਧੀ ਪਲੈਨ ਤਬਾਹ ਹੋ ਜਾਣਗੇ ਕਿਉਂਕਿ ਇਨ੍ਹਾਂ ਵਿੱਚੋਂ ਬਹੁਤੇ ਕੈਨੇਡੀਅਨਜ਼ ਵੱਲੋਂ ਇਨ੍ਹਾਂ ਕਾਰਪੋਰੇਸ਼ਨਜ਼ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਸਿਰਫ਼ ਇਹੋ ਨਹੀਂ ਕਹਿਣਾ ਚਾਹੀਦਾ ਕਿ ਬਹੁਤ ਮਾੜਾ ਹੋ ਰਿਹਾ ਹੈ, ਸਗੋਂ ਉਨ੍ਹਾਂ ਨੂੰ ਇਸ ਤੋਂ ਕਿਤੇ ਵੱਧ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਥਿਤੀ ਵਿਚ ਫਸੇ ਕੈਨੇਡਾ ਦੇ ਨਿਵਾਸੀਆਂ ਨੂੰ ਬਾਹਰ ਕੱਢਣ ਦਾ ਉਪਰਾਲਾ ਕੀਤਾ ਜਾਵੇ ।
ਕੰਜ਼ਰਵੇਟਿਵ ਰੈਵਨਿਊ ਕ੍ਰਿਟਿਕ ਪੈਟ ਕੈਲੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਟਰੰਪ ਦੇ ਟੈਕਸ ਸੁਧਾਰਾਂ ਕਾਰਨ ਜਿਨ੍ਹਾਂ ਦੇ ਹਿਤਾਂ ਦਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਦੀ ਹਿਫਾਜ਼ਤ ਕੀਤੀ ਜਾਵੇ। ਇਨ੍ਹਾਂ ਵਿੱਚੋਂ ਕਈਆਂ ਕੋਲ ਤਾਂ ਕੈਨੇਡੀਅਨ ਦੇ ਨਾਲ ਨਾਲ ਅਮਰੀਕੀ ਨਾਗਰਿਕਤਾ ਵੀ ਹੈ। ਇਹ ਟਿੱਪਣੀਆਂ ਉਦੋਂ ਆਈਆਂ ਜਦੋਂ ਇਹ ਖਬਰ ਫੈਲੀ ਕਿ ਕ੍ਰਿਸਮਸ ਤੋਂ ਪਹਿਲਾਂ ਟਰੰਪ ਵਲੋਂ ਸਾਈਨ ਕੀਤੀਆਂ ਗਈਆਂ ਟੈਕਸ ਤਬਦੀਲੀਆਂ ਤੋਂ ਬਾਅਦ ਹਜ਼ਾਰਾਂ ਕੈਨੇਡੀਅਨਾਂ ਨੂੰ ਵੱਡੇ ਟੈਕਸ ਬਿੱਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।