'ਭਾਰਤ ਵਿਰੁਧ ''ਹਥਿਆਰ ਦੇ ਤੌਰ 'ਤੇ ਅਤਿਵਾਦ'' ਨੂੰ ਵਰਤ ਰਿਹੈ ਪਾਕਿ'
Published : May 3, 2019, 7:52 pm IST
Updated : May 3, 2019, 7:52 pm IST
SHARE ARTICLE
Pakistan uses 'terrorism as tool' against India: Former CIA director
Pakistan uses 'terrorism as tool' against India: Former CIA director

ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦੇ ਇਕ ਸਾਬਕਾ ਅਧਿਕਾਰੀ ਨੇ ਕੀਤਾ ਪ੍ਰਗਟਾਵਾ

ਵਾਸ਼ਿੰਗਟਨ : ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਭਾਰਤ ਨੂੰ ਅਪਣੀ ਹੋਂਦ ਲਈ ਖਤਰਾ ਮੰਨਣ ਵਾਲੇ ਪਾਕਿਸਤਾਨ ਨੇ ਉਸ ਵਿਰੁਧ ਅਪਣੇ ਸੰਘਰਸ਼ ਵਿਚ 'ਅਤਿਵਾਦੀ ਸੰਗਠਨਾਂ' ਨੂੰ ਹਥਿਆਰ ਬਣਾ ਦਿਤਾ ਹੈ। ਸੀ.ਆਈ.ਏ. ਦੇ ਸਾਬਕਾ ਕਾਰਜਕਾਰੀ ਨਿਦੇਸ਼ਕ ਮਾਈਕਲ ਮੋਰੇਲ ਨੇ ਕਰਟ ਕੈਮਪੇਲ ਅਤੇ ਰਿਚ ਵਰਮਾ ਨਾਲ ਵੀਰਵਾਰ ਨੂੰ ਚਰਚਾ ਦੌਰਾਨ ਦੋਸ਼ ਲਗਾਇਆ ਕਿ ਪਾਕਿਸਤਾਨ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿਚੋਂ ਇਕ ਹੈ।

Former CIA acting director Michael Morell Former CIA acting director Michael Morell

ਮੋਰੇਲ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿਰੁਧ ਅਪਣੇ ਸੰਘਰਸ਼ ਵਿਚ ਅਤਿਵਾਦੀ ਸੰਗਠਨਾਂ ਨੂੰ ਹਥਿਆਰ ਬਣਾ ਦਿਤਾ ਹੈ। ਉਨ੍ਹਾਂ ਨੇ ਕਿਹਾ,''ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਨ੍ਹਾਂ ਅਤਿਵਾਦੀ ਸੰਗਠਨਾਂ ਨੂੰ ਕੰਟਰੋਲ ਵਿਚ ਰੱਖਣਾ ਅਸੰਭਵ ਹੈ ਅਤੇ ਅਖੀਰ ਵਿਚ ਇਹ ਤੁਹਾਡੇ ਉੱਤੇ ਹਮਲਾ ਕਰਨਗੇ। ਮੈਨੂੰ ਲੱਗਦਾ ਹੈ ਕਿ ਅਖੀਰ ਪਾਕਿਸਤਾਨ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਬਣ ਸਕਦਾ ਹੈ।'' ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਵਿਰੁਧ ਪਾਕਿਸਤਾਨ ਦੇ ਐਬਟਾਬਾਦ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਮੋਰੇਲ ਨੇ ਕਿਹਾ ਕਿ ਇਸ ਦਖਣੀ ਏਸ਼ੀਆਈ ਦੇਸ਼ ਵਿਚ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। 

Fight terrorismTerrorism

ਉਨ੍ਹਾਂ ਨੇ ਕਿਹਾ,''ਅਰਥਵਿਵਸਥਾ ਕਿਸ ਦਿਸ਼ਾ ਵਿਚ ਜਾ ਰਹੀ ਹੈ। ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨੌਜਵਾਨਾਂ ਲਈ ਨੌਕਰੀ ਨਹੀਂ ਹੈ। ਸਿਖਿਆ ਪ੍ਰਣਾਲੀ ਅਵਿਵਸਥਿਤ ਹੈ।'' ਮੋਰੇਲ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਵਿਚ ਅਤਿਵਾਦ ਵੱਧ ਰਿਹਾ ਹੈ। ਉਨ੍ਹਾਂ ਮੁਤਾਬਕ,''ਉਹ ਵਰਤਮਾਨ ਅਤੇ ਭਵਿੱਖ ਵਿਚ ਵੀ ਭਾਰਤ ਨੂੰ ਪਾਕਿਸਤਾਨ ਦੀ ਹੋਂਦ ਲਈ ਖਤਰੇ ਦੇ ਤੌਰ 'ਤੇ ਦੇਖਦੇ ਹਨ। ਭਾਰਤ ਨੇ ਪਾਕਿਸਤਾਨ 'ਤੇ ਧਿਆਨ ਦੇਣਾ ਬਹੁਤ ਪਹਿਲਾਂ ਛੱਡ ਦਿਤਾ ਹੈ। ਉਹ ਅਪਣੇ ਆਰਥਿਕ ਭਵਿੱਖ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।''

terrorismTerrorism

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਫ਼ੌਜ ਨੂੰ ਬਹੁਤ ਜ਼ਿਆਦਾ ਤਾਕਤ ਦਿਤੀ ਹੈ ਅਤੇ ਗ਼ੈਰ ਮਿਲਟਰੀ ਸਰਕਾਰ ਕੋਲ ਉਨੀ ਤਾਕਤ ਨਹੀਂ ਹੈ। ਮੋਰੇਲ ਨੇ ਕਿਹਾ,''ਮੈਨੂੰ ਅਤੇ ਹੋਰ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਜਿਹੜੇ ਫ਼ੈਸਲੇ ਕਰਦੀ ਹੈ ਉਹ ਪਾਕਿਸਤਾਨ ਦੇ ਲੰਬੇ ਸਮੇਂ ਤਕ ਹਿੱਤ ਵਿਚ ਨਹੀਂ ਹਨ। ਪਾਕਿਸਤਾਨ ਨੇ ਸਿਖਿਆ ਦੀ ਬਜਾਏ ਪਰਮਾਣੂ ਹਥਿਆਰਾਂ 'ਤੇ ਜ਼ਿਆਦਾ ਰਾਸ਼ੀ ਖਰਚ ਕੀਤੀ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement