
ਰੂਸ ਨੇ ਯੂਕਰੇਨ ਦੁਆਰਾ ਲਾਂਚ ਕੀਤੇ ਦੋ ਡਰੋਨਾਂ ਨੂੰ ਕੀਤਾ ਢੇਰ
ਮਾਸਕੋ: ਰੂਸ ਨੇ ਯੂਕਰੇਨ 'ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਯੂਕਰੇਨ ਦੁਆਰਾ ਲਾਂਚ ਕੀਤੇ ਗਏ ਦੋ ਡਰੋਨਾਂ ਨੂੰ ਢੇਰ ਕਰ ਦਿਤਾ ਹੈ। ਬਿਆਨ ਵਿਚ ਕਿਹਾ ਗਿਆ ਹੈ, "ਰੂਸੀ ਪੱਖ਼ ਜਿਥੇ ਅਤੇ ਜਦ ਉਚਿਤ ਸਮਝੇ, ਜਵਾਬੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।"
ਇਹ ਵੀ ਪੜ੍ਹੋ: ਪੰਜਾਬੀ ਦਾ ਪੇਪਰ ਦੇਣ ਗਈ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਪੈਰ ਤਿਲਕਣ ਕਾਰਨ ਛੱਤ ਤੋਂ ਡਿੱਗੀ ਹੇਠਾਂ, ਮੌਤ
ਕ੍ਰੇਮਲਿਨ ਨੇ ਕਿਹਾ ਕਿ ਉਹ ਕਥਿਤ ਹਮਲੇ ਨੂੰ "ਇਕ ਯੋਜਨਾਬੱਧ ਅਤਿਵਾਦੀ ਕਾਰਵਾਈ ਅਤੇ ਰੂਸੀ ਸੰਘ ਦੇ ਰਾਸ਼ਟਰਪਤੀ ਦੀ ਜਾਨ ਲੈਣ ਦੀ ਇਕ ਕੋਸ਼ਿਸ਼" ਮੰਨਦਾ ਹੈ। ਕ੍ਰੇਮਲਿਨ ਨੇ ਇਕ ਬਿਆਨ ਵਿਚ ਕਿਹਾ, "ਦੋ ਮਾਨਵ ਰਹਿਤ ਵਾਹਨਾਂ ਨੂੰ ਕ੍ਰੇਮਲਿਨ ਵਲ ਨਿਸ਼ਾਨਾ ਬਣਾਇਆ ਗਿਆ ਸੀ ... ਯੰਤਰਾਂ ਨੂੰ ਅਕਿਰਿਆਸ਼ੀਲ ਕਰ ਦਿਤਾ ਗਿਆ।" ਬਿਆਨ ਵਿਚ ਕਿਹਾ ਗਿਆ ਹੈ ਕਿ ਪੁਤਿਨ ਜ਼ਖ਼ਮੀ ਨਹੀਂ ਹੋਏ ਹਨ ਅਤੇ ਕ੍ਰੇਮਲਿਨ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਸਮਰਥਨ ਵਿਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਪੁਲਿਸ ਨੇ ਕਈਆਂ ਨੂੰ ਹਿਰਾਸਤ ’ਚ ਲਿਆ
ਰੂਸੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਅਣ-ਪ੍ਰਮਾਣਿਤ ਵੀਡੀਉ ਵਿਚ ਕਥਿਤ ਤੌਰ 'ਤੇ ਘਟਨਾ ਤੋਂ ਬਾਅਦ ਉਚੀਆਂ ਕੰਧਾਂ ਵਾਲੇ ਕਿਲੇ ਵਿਚ ਕ੍ਰੇਮਲਿਨ ਦੇ ਪਿਛੇ ਹਲਕਾ ਧੂੰਆਂ ਉਠਦਾ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਡਰੋਨ ਰਾਹੀਂ ਪੁਤਿਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੀਆਂ ਖ਼ਬਰਾਂ ਸਾਹਮਣੇ ਆਈਆਂ, ਮਾਸਕੋ ਦੇ ਮੇਅਰ ਨੇ ਰੂਸ ਦੀ ਰਾਜਧਾਨੀ ’ਤੇ ਅਣਅਧਿਕਾਰਤ ਡਰੋਨ ਉਡਾਣਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਦਿੱਲੀ-NCR 'ਚ ਗੈਂਗਸਟਰ ਕਪਿਲ ਸਾਂਗਵਾਨ ਵਿਰੁਧ ਛਾਪੇਮਾਰੀ, 6 ਗ੍ਰਿਫ਼ਤਾਰ
ਇਕ ਬਿਆਨ ਵਿਚ, ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਜਦ ਤਕ "ਸਰਕਾਰੀ ਅਧਿਕਾਰੀਆਂ" ਤੋਂ ਵਿਸ਼ੇਸ਼ ਆਗਿਆ ਪ੍ਰਾਪਤ ਨਹੀਂ ਕੀਤੀ ਜਾਂਦੀ, ਉਦੋਂ ਤਕ ਡਰੋਨ ਉਡਾਣਾਂ 'ਤੇ ਪਾਬੰਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਪਾਬੰਦੀ ਅਣਅਧਿਕਾਰਤ ਡਰੋਨ ਉਡਾਣਾਂ ਨੂੰ ਰੋਕਣ ਲਈ ਹੈ ਜੋ "ਕਾਨੂੰਨ ਅਤੇ ਵਿਵਸਥਾ ਵਿਚ ਰੁਕਾਵਟ ਪਾ ਸਕਦੀਆਂ ਹਨ"।
ਇਹ ਵੀ ਪੜ੍ਹੋ: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਕੀਤੀਆਂ ਗਈਆਂ ਜਲ ਪ੍ਰਵਾਹ
ਯੂਕਰੇਨ ਦਾ ਬਿਆਨ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਬੁਲਾਰੇ ਸਰਗੇਈ ਨਿਕੀਫੋਰਵ ਨੇ ਪੁਤਿਨ 'ਤੇ ਹਮਲੇ ਦੀ ਕੋਸ਼ਿਸ਼ ਬਾਰੇ ਕਿਹਾ - ਸਾਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕ੍ਰੇਮਲਿਨ 'ਤੇ ਕਥਿਤ ਹਮਲਾ ਕੀਤਾ ਗਿਆ ਹੈ। ਅਸੀਂ ਸਿਰਫ਼ ਅਪਣੇ ਦੇਸ਼ ਦੀ ਹਿਫ਼ਾਜ਼ਤ ਕਰ ਰਹੇ ਹਾਂ, ਦੂਜਿਆਂ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ।