
ਉਤਰੀ-ਮੱਧ ਮੈਕਸੀਕੋ ਦੇ ਗੁਆਨਜੁਆਤਾ ਸੂਬੇ 'ਚ ਬੰਦੂਕਧਾਰੀਆਂ ਦੇ ਹਮਲਿਆਂ ਵਿਚ ਪੁਲਿਸ ਦੇ 6 ਅਧਿਕਾਰੀਆਂ ਦੀ ਮੌਤ ਹੋ ਗਈ। ਸੂਬੇ ਦੇ ਗ੍ਰਹਿ ਮੰਤਰੀ ਗੁਸਤਾਵੋ ...
ਮੈਕਸੀਕੋ ਸਿਟੀ, 2 ਜੂਨ : ਉਤਰੀ-ਮੱਧ ਮੈਕਸੀਕੋ ਦੇ ਗੁਆਨਜੁਆਤਾ ਸੂਬੇ 'ਚ ਬੰਦੂਕਧਾਰੀਆਂ ਦੇ ਹਮਲਿਆਂ ਵਿਚ ਪੁਲਿਸ ਦੇ 6 ਅਧਿਕਾਰੀਆਂ ਦੀ ਮੌਤ ਹੋ ਗਈ। ਸੂਬੇ ਦੇ ਗ੍ਰਹਿ ਮੰਤਰੀ ਗੁਸਤਾਵੋ ਰੋਡ੍ਰਿਗਜ ਜੁਨਕਵੇਰਾ ਨੇ ਦਸਿਆ ਕਿ ਮਾਰੇ ਗਏ ਅਧਿਕਾਰੀ ਟ੍ਰੈਫ਼ਿਕ ਪੁਲਿਸ ਦੇ ਸਨ। ਨਾਲ ਹੀ ਉਨ੍ਹਾਂ ਨੇ ਭਰੋਸਾ ਦਿਤਾ ਕਿ ਇਸ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ।
ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਇਸ ਘਟਨਾ ਨੂੰ ਕਿਵੇਂ ਅੰਜ਼ਾਮ ਦਿਤਾ ਗਿਆ, ਪਰ ਸਥਾਨਕ ਮੀਡੀਆ 'ਚ ਆ ਰਹੀਆਂ ਖ਼ਬਰਾਂ ਮੁਤਾਬਕ ਉਥੋਂ ਲੰਘ ਰਹੀਆਂ ਗੱਡੀਆਂ ਵਿਚੋਂ ਚੱਲੀਆਂ ਗੋਲੀਆਂ ਨਾਲ ਇਨ੍ਹਾਂ ਅਧਿਕਾਰੀਆਂ ਦੀ ਮੌਤ ਹੋਈ। (ਪੀਟੀਆਈ)