ਨਿਊਜ਼ੀਲੈਂਡ 'ਚ ਬਦਲਣਗੀਆਂ ਵੀਜ਼ਾ ਸ਼ਰਤਾਂ, ਰੁਕੇਗਾ ਵਿਦਿਆਰਥੀ ਸ਼ੋਸ਼ਣ
Published : Jun 3, 2018, 3:12 am IST
Updated : Jun 3, 2018, 3:12 am IST
SHARE ARTICLE
 New Zealand Visa Conditions Change
New Zealand Visa Conditions Change

ਇਮੀਗ੍ਰੇਸ਼ਨ ਨਿਊਜ਼ੀਲੈਂਡ, ਜਿਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਅੰਦਰ ਬੁਲਾ ਕੇ ਸਿਖਿਆ ਦੇ ਉਦਯੋਗੀਕਰਨ ਦਾ ਪੂਰਾ ਫ਼ਾਇਦਾ ਚੁੱਕ ਰਹੀ ਸੀ, ਉਥੇ ਪੜ੍ਹਾਈ...

ਆਕਲੈਂਡ : ਇਮੀਗ੍ਰੇਸ਼ਨ ਨਿਊਜ਼ੀਲੈਂਡ, ਜਿਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਅੰਦਰ ਬੁਲਾ ਕੇ ਸਿਖਿਆ ਦੇ ਉਦਯੋਗੀਕਰਨ ਦਾ ਪੂਰਾ ਫ਼ਾਇਦਾ ਚੁੱਕ ਰਹੀ ਸੀ, ਉਥੇ ਪੜ੍ਹਾਈ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਰੁਜ਼ਗਾਰ ਵੀਜ਼ੇ ਲਈ ਰੁਜ਼ਗਾਰ ਦਾਤਾਵਾਂ ਨਾਲ ਹੁੰਦੇ ਨੌਕਰੀ ਇਕਰਾਰਨਾਮੇ ਨੂੰ ਲੈ ਕੇ ਕਈ ਉਲਾਹਮਿਆਂ ਦੀ ਪੜਤਾਲ ਵਿਚ ਫਸ ਕੇ ਰਹਿ ਜਾਂਦੀ ਸੀ।

ਸਰਕਾਰ ਨੇ ਹੁਣ ਅਪਣੀ ਸਿਰਦਰਦੀ ਘਟਾਉਣ ਲਈ ਪੜ੍ਹਾਈ ਤੋਂ ਬਾਅਦ ਦੀਆਂ ਵੀਜ਼ਾ ਸ਼ਰਤਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਕੇ ਲਾਗੂ ਕਰਨ ਦਾ ਮਨ ਬਣਾ ਲਿਆ ਹੈ। ਅੱਜ ਇਨ੍ਹਾਂ ਵੀਜ਼ਾ ਨਿਯਮਾਂ ਦੀ ਰੂਪ-ਰੇਖਾ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ ਗਾਲੋਵੇਅ ਨੇ ਮੀਡੀਆ ਨਾਲ ਸਾਂਝੀ ਕੀਤੀ। ਮੰਤਰਾਲੇ ਵਲੋਂ ਭਾਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ੋਸ਼ਣ ਨੂੰ ਘੱਟ ਕਰਨ ਦੀ ਗੱਲ ਕੀਤੀ ਗਈ ਹੈ, ਪਰ ਇਸ ਦੇ ਨਾਲ ਇਥੇ ਪਹੁੰਚਣ ਵਾਲੇ ਵਿਦਿਆਰਥੀਆਂ ਦੇ ਸੁਪਨੇ ਟੁੱਟਣ ਦਾ ਡਰ ਵੱਧ ਗਿਆ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਪਣੇ ਚੋਣਾਂ ਸਮੇਂ ਕੀਤੇ ਵਾਅਦੇ ਕਿ ਹੁਣ ਦੇਸ਼ ਅੰਦਰ ਪ੍ਰਵਾਸੀ ਵਿਦਿਆਰਥੀਆਂ ਜਾਂ ਸਥਾਈ ਲੋਕਾਂ ਦੀ ਆਮਦ ਨੂੰ ਸਲਾਨਾ 20 ਤੋਂ 30 ਹਜ਼ਾਰ ਘੱਟ ਕਰਨਾ ਹੈ, ਨੂੰ ਇਨ੍ਹਾਂ ਵੀਜ਼ਾ ਸ਼ਰਤਾਂ ਦੇ ਬਦਲਾਅ ਵਿਚ ਹੀ ਪੂਰਾ ਕਰ ਕੇ ਹੁਸ਼ਿਆਰੀ ਵਿਖਾ ਦੇਣੀ ਹੈ। ਪ੍ਰਸਤਾਵਤ ਨਵੇਂ ਨਿਯਮਾਂ ਮੁਤਾਬਕ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਡਿਗਰੀ ਲੈਵਲ ਜਾਂ ਉਸ ਤੋਂ ਵੀ ਉਪਰ ਦੇ ਪੱਧਰ ਦੀ ਪੜ੍ਹਾਈ ਪੂਰੀ ਕਰਨਗੇ ਉਨ੍ਹਾਂ ਨੂੰ ਪੜ੍ਹਾਈ ਉਪਰੰਤ ਤਿੰਨ ਸਾਲ ਦਾ ਵਰਕ ਵੀਜ਼ਾ ਮਿਲੇਗਾ।

ਜਿਹੜੇ ਵਿਦਿਆਰਥੀ ਡਿਗਰੀ ਤੋਂ ਘੱਟ ਦੀ ਪੜ੍ਹਾਈ ਕਰਨਗੇ ਉਨ੍ਹਾਂ ਨੂੰ ਇਕ ਸਾਲ ਦਾ ਵਰਕ ਵੀਜ਼ਾ ਹੀ ਮਿਲੇਗਾ। ਇਥੇ ਰੁਜ਼ਗਾਰ ਦਾਤਾ ਦੀ ਸਹਾਇਤਾ ਨਾਲ ਮਿਲਣ ਵਾਲਾ ਵੀਜ਼ਾ ਖਤਮ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਦੇ ਸ਼ੋਸ਼ਣ ਵੇਲੇ ਕਈ ਰੁਜ਼ਗਾਰ ਦਾਤਾ ਪੜ੍ਹਾਈ ਮੁਤਾਬਕ ਉਨ੍ਹਾਂ ਦੇ ਕੰਮਕਾਰ ਦਾ ਖੇਤਰ ਕਾਗਜ਼ਾਂ 'ਚ ਵਿਖਾ ਕੇ ਅਤੇ ਕਾਨੂੰਨ ਮੁਤਾਬਕ ਵੱਧ ਤਨਖਾਹ ਦੇ ਕੇ ਪੈਸੇ ਵਾਪਸ ਨਕਦ ਲੈ ਲੈਂਦੇ ਸਨ, ਜਿਨ੍ਹਾਂ ਉਤੇ ਇਮੀਗ੍ਰੇਸ਼ਨ ਦਾ ਜ਼ੋਰ ਨਹੀਂ ਸੀ ਚਲਦਾ। ਸੋ ਸਰਕਾਰ ਵੀ ਇਕ ਕਦਮ ਅੱਗੇ ਹੋ ਗਈ ਹੈ।

ਜੇ ਉਹ ਇਥੇ ਹੋਰ ਰਹਿਣਾ ਚਾਹੁੰਣਗੇ ਤਾਂ ਉਹ ਬਦਲਵਾਂ ਵੀਜ਼ਾ ਅਪਲਾਈ ਕਰ ਸਕਦੇ ਹਨ, ਪਰ ਉਹ ਕੰਮ ਵੀਜ਼ਾ ਹੀ ਮਿਲ ਸਕੇਗਾ ਜਿਸ ਹੁਨਰ ਵਿਚ ਨਿਊਜ਼ੀਲੈਂਡ ਨੂੰ ਉਨ੍ਹਾਂ ਦੀ ਲੋੜ ਹੋਵੇਗੀ। ਦੋ ਸਾਲ ਤੋਂ ਘੱਟ ਪੜ੍ਹਾਈ ਕਰਨ ਵਾਲਿਆਂ ਨੂੰ ਉਦੋਂ ਹੀ ਵਰਕ ਵੀਜ਼ਾ ਮਿਲ ਸਕੇਗਾ ਜੇ ਉਹੋ ਜਿਹਾ ਕੰਮ ਲੱਭ ਲੈਂਦੇ ਹਨ ਜਿਨ੍ਹਾਂ ਦੀ ਇਥੇ ਸਰਕਾਰੀ ਤੌਰ 'ਤੇ ਮੰਗ ਹੈ।

ਬਿਜ਼ਨਸ ਦੀ ਪੜ੍ਹਾਈ ਕਰਨ ਵਾਲਾ ਅਜਿਹੇ ਕੰਮ ਵਾਲੇ ਵੀਜ਼ੇ ਤੋਂ ਬਾਹਰ ਰਹੇਗਾ ਕਿਉਂਕਿ ਸਰਕਾਰ ਨੇ ਵੇਖਿਆ ਹੈ ਕਿ ਬਿਜ਼ਨਸ ਸਬੰਧੀ ਕੋਰਸ ਕਰ ਕੇ ਵਿਦਿਆਰਥੀ ਖੇਤਾਂ ਦੇ ਵਿਚ ਹੀ ਕੰਮ ਕਰਦੇ ਹਨ। 2016 ਦੇ ਅੰਕੜੇ ਦਸਦੇ ਹਨ 85 ਫ਼ੀ ਸਦੀ ਅੰਤਰਰਾਸ਼ਟਰੀ ਵਿਦਿਆਰਥੀ ਦੋ ਸਾਲ ਤੋਂ ਘੱਟ ਵਾਲੀ ਪੜ੍ਹਾਈ ਕਰਨ ਹੀ ਇਥੇ ਆਏ ਹਨ ਤੇ ਅਜਿਹੇ ਹੀ ਕੰਮ ਕਰਦੇ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement